ਸ੍ਰੀ ਅਨੰਦਪੁਰ ਸਾਹਿਬ 07 ਅਗਸਤ( ਹਰਪ੍ਰੀਤ ਤਲਵਾੜ) ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਵੱਲੋਂ ਲਗਾਤਾਰ ਆਪਣੇ ਹਲਕੇ ਦੇ ਸਕੂਲਾਂ ਨੂੰ ਹਰੇ ਭਰੇ ਬਣਾਉਣ ਲਈ ਬੂਟੇ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਮੁਹਿੰਮ ਤਹਿਤ ਗੁਰੂ ਨਗਰੀ ਨੂੰ ਹਰਿਆ ਭਰਿਆ ਬਣਾਉਣ ਲਈ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿੱਚ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਬੂਟੇ ਲਗਾਏ ਜਾ ਰਹੇ ਹਨ ਤੇ ਸੰਤ ਬਾਬਾ ਸੇਵਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਅਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਬੂਟੇ ਵੰਡੇ ਗਏ, ਬੂਟਿਆਂ ਦੀ ਸਾਂਭ ਸੰਭਾਲ ਪ੍ਰਤੀ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਸੁਨੀਤਾ, ਰਵਿੰਦਰ ਕੌਰ, ਸੋਨੀਆ, ਹਰਪ੍ਰੀਤ ਕੌਰ, ਅੰਜਨਾ ਕੁਮਾਰੀ, ਸੋਨੀਆ ਸ਼ਰਮਾ , ਹਰਪ੍ਰੀਤ ਕੌਰ, ਕਵਿਤਾ ਕੁਮਾਰੀ, ਅਨੀਤਾ ਡਾਵੜਾ, ਕੁਲਦੀਪ ਕੁਮਾਰੀ, ਇਕਬਾਲ ਸਿੰਘ, ਸ਼ਾਮ ਲਾਲ ਕਰੂਰਾ, ਕਾਲੀ, ਸੰਜੀਵ ਸੰਜੂ, ਬਲਵਿੰਦਰ ਬਿੰਦੂ, ਰਾਜ ਘਈ ਹਾਜ਼ਰ ਸਨ।