ਰੂਪਨਗਰ 25 ਸਤੰਬਰ: ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ ਤਿੰਨ 2024 ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ ਹੋਏ।
ਪੰਜਾਬ ਸਰਕਾਰ, ਖੇਡਾਂ ਦੇ ਪੱਧਰ ਨੂੰ ਉੱਚਾ ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ ਇਹ ਪ੍ਰਗਟਾਵਾ ਜ਼ਿਲ੍ਹਾ ਮਾਲ ਅਫਸਰ ਬਾਦਲਦੀਨ ਵਲੋਂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਮੌਕੇ ਕੀਤਾ ਗਿਆ।
ਖੇਡਾਂ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਸ੍ਰੀ ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਰੂਪਨਗਰ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਐਥਲੈਟਿਕਸ ਅੰਡਰ 21 ਲੜਕੀਆਂ ਲੰਬੀ ਛਾਲ ਵਿੱਚ ਪਲਕ ਨੇ ਪਹਿਲਾ ਸਥਾਨ, ਸਤਵਿੰਦਰ ਕੌਰ ਨੇ ਦੂਸਰਾ ਸਥਾਨ ਅਤੇ ਹਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 5000 ਮੀਟਰ ਦੌੜ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾਂ ਸਥਾਨ ਅਤੇ ਈਸ਼ਤਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 10000 ਮੀਟਰ ਦੌੜ ਵਿੱਚ ਭਾਵਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । 10 ਹਜਾਰ ਮੀਟਰ ਲੰਬੀ ਚਾਲ ਵਿੱਚ ਪਲਕ ਨੇ ਪਹਿਲਾਂ ਸਥਾਨ ਹਰਸਪ੍ਰੀਤ ਕੌਰ ਨੇ ਦੂਸਰਾ ਸਥਾਨ ਕਿਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

100 ਮੀਟਰ ਦੌੜ ਵਿੱਚ ਅਵਨੀਤ ਕੌਰ ਨੇ ਪਹਿਲਾ ਸਥਾਨ, ਭਾਰਤੀ ਕੁਮਾਰੀ ਨੇ ਦੂਸਰਾ ਸਥਾਨ ਅਤੇ ਜੈਸਮੀਨ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਮਮਤਾ ਕੁਮਾਰੀ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
1500 ਮੀਟਰ ਦੌੜ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਅੰਜਨਾ ਦੇਵੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਵਿੱਚ ਨੀਸ਼ੂ ਕੁਮਾਰ ਜੀ ਨੇ ਪਹਿਲਾ ਸਥਾਨ ਸਿਮਰਨਜੀਤ ਕੌਰ ਨੇ ਦੂਸਰਾ ਸਥਾਨ ਅਤੇ ਮਮਤਾ ਕੁਮਾਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਟਰਿਪਲ ਜੰਪ ਦੇ ਵਿੱਚ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ, ਨਵਪ੍ਰੀਤ ਕੌਰ ਨੇਤੀ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਭਾਰਤੀ ਕੁਮਾਰੀ ਨੇ ਪਹਿਲਾ ਸਥਾਨ, ਜੈਸਮੀਨ ਕੁਮਾਰ ਨੇ ਦੂਸਰਾ ਸਥਾਨ, ਪ੍ਰਭਸਿਮਰਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿੱਚ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਨਵਪ੍ਰੀਤ ਕੌਰ ਨੇ ਦੂਸਰਾ ਸਥਾਨ ਸਹਿਜਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅਥਲੈਟਿਕਸ ਅੰਡਰ 21 ਲੜਕੀਆਂ ਦੇ ਵਰਗ ਵਿੱਚ 5000 ਮੀਟਰ ਦੌੜ ਵਿੱਚ ਵਿਸ਼ਾਲ ਨੇ ਪਹਿਲਾ ਸਥਾਨ, ਲਾਲ ਬਹਾਦਰ ਦੂਸਰਾ ਸਥਾਨ ਅਤੇ ਜਸਬੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 10000 ਮੀਟਰ ਦੌੜ ਵਿੱਚ ਸੋਨੂ ਸਾਹਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
100 ਮੀਟਰ ਦੌੜ ਵਿੱਚ ਸਾਗਰ ਖੰਨਾ ਨੇ ਪਹਿਲਾ ਸਥਾਨ, ਲਵਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਸਾਹਿਬਅਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
400 ਮੀਟਰ ਦੌੜ ਵਿੱਚ ਅਰਸ਼ਦੀਪ ਗਿੱਲ ਨੇ ਪਹਿਲਾ ਸਥਾਨ ਅੰਕਿਤ ਸ਼ਰਮਾ ਨੇ ਦੂਸਰਾ ਸਥਾਨ ਅਤੇ ਧਰਮਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿੱਚ ਪ੍ਰੀਤ ਮਹਿਰਾ ਨੇ ਪਹਿਲਾ ਸਥਾਨ, ਵਿਸ਼ਾਲ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
800 ਮੀਟਰ ਦੌੜ ਵਿੱਚ ਕ੍ਰਿਸ਼ਨਾ ਨੇ ਪਹਿਲਾ ਸਥਾਨ, ਗੁਰਜੀਤ ਸਿੰਘ ਨੇ ਦੂਸਰਾ ਸਨ ਅਤੇ ਹਾਰਤਿਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ, ਅੰਕਿਤ ਸ਼ਰਮਾ ਨੇ ਦੂਸਰਾ ਸਥਾਨ ਅਤੇ ਕਰਮ ਸਿੰਘ ਨੇ ਤੀਸਰਾ ਸਥਾਨ ਖਰਾਬ ਕੀਤਾ। ਲੰਬੀ ਛਾਲ ਵਿੱਚ ਲਵਜੀਤ ਸਿੰਘ ਨੇ ਪਹਿਲਾ ਸਥਾਨ, ਮਨਦੀਪ ਸਿੰਘ ਨੇ ਦੂਸਰਾ ਸਥਾਨ ਅਤੇ ਮਨਕੀਰਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
110 ਮੀਟਰ ਹਰਡਲ ਦੌੜ ਵਿੱਚ ਰੋਬਿਨਵੀਰ ਸਿੰਘ ਨੇ ਪਹਿਲਾਂ ਸਥਾਨ, ਕੁਲਵਿੰਦਰ ਰਾਮ ਨੇ ਦੂਸਰਾ ਸਥਾਨ ਅਤੇ ਨਵਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਟਰਿਪਲ ਜੰਪ ਦੇ ਵਿੱਚ ਦਕਸ਼ ਸੈਣੀ ਨੇ ਪਹਿਲਾ ਸਥਾਨ ਅਮਨਦੀਪ ਸਿੰਘ ਨੇ ਦੂਸਰਾ ਸਥਾਨ ਰਾਜਾ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
400 ਮੀਟਰ ਦੌੜ ਵਿੱਚ ਦੁਪਿੰਦਰ ਸਿੰਘ ਨੇ ਪਹਿਲਾਂ ਸਥਾਨ ਅਤੇ ਕੁਲਵਿੰਦਰ ਰਾਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।


















