ਰੂਪਨਗਰ, 26 ਸਤੰਬਰ: ਬਿਊਰੋ ਆਫ ਇੰਡੀਆਨ ਸਟੈਂਡਰਡਸ, ਪਰਵਾਣੂ, ਸੋਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਸਾਇੰਸ ਵਿਭਾਗ ਦੇ 34 ਵਿਦਿਆਰਥੀਆਂ ਦਾ ਇੱਕ ਰੋਜ਼ਾ ਉਦਯੋਗਿਕ ਦੌਰਾ ਡੀ. ਟੀ. ਬੇਵਰੇਜਜ਼ ਰੋਪੜ ਵਿਖੇ ਕਰਵਾਇਆ ਗਿਆ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸਟੈਂਡਰਡਸ ਦੇ ਨਿਯਮਾਂ ਅਤੇ ਕੁਆਲਿਟੀ ਬਾਰੇ ਜਾਗਰੂਕ ਕਰਨਾ ਸੀ।
ਸਟੈਂਡਰਡਸ ਕਲੱਬ ਦੇ ਕਨਵੀਨਰ ਡਾ. ਸ਼ਿਖਾ ਚੌਧਰੀ, ਪ੍ਰੋ. ਪੂਜਾ ਵਰਮਾ ਅਤੇ ਬੀ.ਆਈ.ਐਸ. ਦੇ ਰਿਸੋਰਸ ਪਰਸਨ ਸ਼੍ਰੀ ਫੋਰਨ ਚੰਦ ਨੇ ਦੱਸਿਆ ਕਿ ਫੈਕਟਰੀ ਨੇ ਵਿਦਿਆਰਥੀਆਂ ਨੂੰ ਪਾਣੀ ਸ਼ੁੱਧੀਕਰਨ, ਪਾਣੀ ਦੀ ਜਾਂਚ ਅਤੇ ਬੋਤਲ ਪੈਕਿੰਗ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਦਯੋਗ ਅਤੇ ਇਸ ਦੇ ਮਿਆਰਾਂ ਬਾਰੇ ਗਿਆਨ ਪ੍ਰਦਾਨ ਕੀਤਾ, ਜਿਸ ਨਾਲ ਉਨ੍ਹਾਂ ਦੀ ਅਕਾਦਮਿਕ ਸਮਝ ਵਿੱਚ ਵਾਧਾ ਹੋ ਸਕੇ।
ਇਹ ਉਦਯੋਗਿਕ ਦੌਰਾ ਵਿਦਿਆਰਥੀਆਂ ਲਈ ਇੱਕ ਵਿਵਹਾਰਕ ਸਿੱਖਿਆ ਦਾ ਤਜਰਬਾ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ਨੂੰ ਬੇਵਰੇਜ ਉਦਯੋਗ ਵਿੱਚ ਗੁਣਵੱਤਾ ਨਿਯੰਤਰਣ ਅਤੇ ਮਿਆਰਾਂ ਦੀ ਮਹੱਤਤਾ ਸਮਝਣ ਵਿੱਚ ਮਦਦ ਮਿਲੇਗੀ
ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਦਾ ਡੀ.ਟੀ.ਬੇਵਰੇਜਜ਼ ਰੋਪੜ ਵਿਖੇ ਇੱਕ ਰੋਜ਼ਾ ਉਦਯੋਗਿਕ ਦੌਰਾ ਕਰਵਾਇਆ
Students of Government College Ropar conducted a one-day industrial tour at DT Beverages Ropar