ਰਾਸ਼ਟਰੀ ਪੁਲਾੜ ਦਿਵਸ-2024
23 ਅਗਸਤ 2023 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਵਿਕਰਮ ਲੈਂਡਰ ਦੇ ਉਤਰਨ ਅਤੇ ਪ੍ਰਗਿਆਨ ਰੋਵਰ ਦੀ ਤਾਇਨਾਤੀ ਨਾਲ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ 23 ਅਗਸਤ 2024 ਨੂੰ ਰਾਸ਼ਟਰੀ ਪੁਲਾੜ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।
ਭਾਰਤ ਅੱਜ 23 ਅਗਸਤ 2024 ਨੂੰ ਆਪਣਾ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾ ਰਿਹਾ ਹੈ। ਮਿਤੀ 23 ਅਗਸਤ 2023 ਨੂੰ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦੇ ਨਾਲ, ਵਿਕਰਮ ਲੈਂਡਰ ਨੇ ਚੰਦਰਮਾ ਦੀ ਸਤ੍ਹਾ ‘ਤੇ ਸਫਲਤਾਪੂਰਵਕ ਉਤਰ ਕੇ ਵਿਸ਼ਵ ਵਿੱਚ ਇਤਿਹਾਸ ਰਚਿਆ। ਇਸ ਦਿਨ ਭਾਰਤ ਨੇ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਉਤਰਨ ਵਾਲਾ ਪਹਿਲਾ ਅਤੇ ਚੰਦਰਮਾ ‘ਤੇ ਉਤਰਨ ਵਾਲਾ ਚੌਥਾ ਦੇਸ਼ ਬਣਨ ਦਾ ਮਾਣ ਹਾਸਲ ਕੀਤਾ। ਇਸ ਇਤਿਹਾਸਕ ਪ੍ਰਾਪਤੀ ਦੇ ਸਨਮਾਨ ਵਿੱਚ, ਭਾਰਤ ਸਰਕਾਰ ਨੇ 23 ਅਗਸਤ ਨੂੰ ‘ਰਾਸ਼ਟਰੀ ਪੁਲਾੜ ਦਿਵਸ’ ਵਜੋਂ ਘੋਸ਼ਿਤ ਕੀਤਾ ਹੈ। ਇਸ ਦਾ ਉਦੇਸ਼ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਉਣਾ ਅਤੇ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਹੈ। ਇਸ ਮੌਕੇ ਅੱਜ ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਵੱਖ-ਵੱਖ ਸੈਮੀਨਾਰ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਮੱਛੀ ਪਾਲਣ ਖੇਤਰ ਵਿੱਚ ਪੁਲਾੜ ਤਕਨਾਲੋਜੀ ਦੀ ਵਰਤੋਂ ਬਾਰੇ ਜਾਗਰੂਕਤਾ ਵਧਾਉਣਾ ਹੈ। ਇਹ ਪ੍ਰੋਗਰਾਮ ਇਸਰੋ ਅਤੇ ਮੱਛੀ ਪਾਲਣ ਵਿਭਾਗ ਦੇ ਵੱਖ-ਵੱਖ ਖੇਤਰੀ ਦਫਤਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਹਨ।
23 ਅਗਸਤ ਦਾ ਦਿਨ ਪੁਲਾੜ ਮਿਸ਼ਨਾਂ ਵਿੱਚ ਦੇਸ਼ ਦੀ ਤਰੱਕੀ ਵਿੱਚ ਇੱਕ ਬਹੁਤ ਹੀ ਖਾਸ ਮੀਲ ਪੱਥਰ ਹੈ ਅਤੇ ਨੌਜਵਾਨਾਂ ਨੂੰ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਿੱਚ ਆਪਣੀ ਰੁਚੀ ਵਧਾਉਣ ਲਈ ਹਮੇਸ਼ਾ ਪ੍ਰੇਰਿਤ ਕਰੇਗਾ। ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਪ੍ਰਾਪਤ ਨਤੀਜੇ ਆਉਣ ਵਾਲੇ ਸਾਲਾਂ ਵਿੱਚ ਸਮੁੱਚੀ ਮਨੁੱਖਤਾ ਲਈ ਲਾਭਦਾਇਕ ਸਾਬਤ ਹੋਣਗੇ।
ਵੱਖ-ਵੱਖ ਸੰਸਥਾਵਾਂ ਵਿੱਚ ਭਾਰਤੀ ਪੁਲਾੜ ਹਫ਼ਤਾ 12 ਤੋਂ 18 ਅਗਸਤ ਤੱਕ ਮਨਾਇਆ ਗਿਆ। ਜਿਸ ਵਿੱਚ ਭਾਸ਼ਣ ਮੁਕਾਬਲੇ, ਪੁਲਾੜ ਵਿਗਿਆਨ ਫ਼ਿਲਮਾਂ, ਪੁਲਾੜ ਵਿਗਿਆਨ ਪ੍ਰਦਰਸ਼ਨੀਆਂ, ਕੁਇਜ਼ ਮੁਕਾਬਲੇ, ਵਿਗਿਆਨ ਮਾਡਲ ਪ੍ਰਦਰਸ਼ਨੀਆਂ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਗਿਆ।
राष्ट्रीय अंतरिक्ष दिवस-2024
23 अगस्त 2023 को चंद्रमा के दक्षिणी ध्रुव पर विक्रम लैंडर की लैंडिंग और प्रज्ञान रोवर की तैनाती के साथ चंद्रयान -3 मिशन की सफलता का जश्न मनाने के लिए 23 अगस्त 2024 को राष्ट्रीय अंतरिक्ष दिवस के रूप में मनाया जा रहा है। भारत आज 23 अगस्त 2024 को अपना पहला राष्ट्रीय अंतरिक्ष दिवस मना रहा है। 23 अगस्त 2023 को चंद्रयान-3 मिशन की सफलता के साथ, विक्रम लैंडर ने चंद्रमा की सतह पर सफलतापूर्वक लैंडिंग करके विश्व इतिहास रचा। इस दिन, भारत चंद्रमा के दक्षिणी ध्रुव के पास उतरने वाला पहला देश और चंद्रमा पर उतरने वाला चौथा देश बन गया। इस ऐतिहासिक उपलब्धि के सम्मान में भारत सरकार ने 23 अगस्त को ‘राष्ट्रीय अंतरिक्ष दिवस’ घोषित किया है। इसका उद्देश्य चंद्रयान-3 मिशन की सफलता का जश्न मनाना और देश के युवाओं को अंतरिक्ष विज्ञान और प्रौद्योगिकी के क्षेत्र में प्रेरित करना है। इस अवसर पर, मत्स्य पालन क्षेत्र में अंतरिक्ष प्रौद्योगिकी के उपयोग के बारे में जागरूकता बढ़ाने के उद्देश्य से, भारत सरकार के मत्स्य पालन विभाग द्वारा विभिन्न सेमिनार और प्रदर्शनियों का आयोजन किया जा रहा है। ये कार्यक्रम इसरो और मत्स्य पालन विभाग के विभिन्न क्षेत्रीय कार्यालयों के सहयोग से आयोजित किए जा रहे हैं। 23 अगस्त अंतरिक्ष अभियानों में देश की प्रगति में एक बहुत ही विशेष मील का पत्थर है और यह युवाओं को विज्ञान, प्रौद्योगिकी, इंजीनियरिंग और गणित में अपनी रुचि बढ़ाने के लिए हमेशा प्रेरित करेगा। चंद्रयान-3 मिशन की सफलता से प्राप्त परिणाम आने वाले वर्षों में पूरी मानवता के लिए लाभकारी सिद्ध होंगे। 12 से 18 अगस्त तक विभिन्न संस्थानों में भारत अंतरिक्ष सप्ताह मनाया गया। जिसमें भाषण प्रतियोगिताएं, अंतरिक्ष विज्ञान फिल्में, अंतरिक्ष विज्ञान प्रदर्शनी, प्रश्नोत्तरी प्रतियोगिता, विज्ञान मॉडल प्रदर्शनी और कई अन्य गतिविधियां आयोजित की गईं।
National Space Day-2024
23 August 2024 is being celebrated as National Space Day to celebrate the success of the Chandrayaan-3 mission with the landing of the Vikram lander on the South Pole of the Moon on 22 August 2023 and the deployment of the Pragyan rover.
India is celebrating its first National Space Day today on 23 August 2024. With the success of the Chandrayaan-3 mission on 23 August 2023, the Vikram lander created world history by successfully landing on the lunar surface. On this day, India became the first country to land near the South Pole of the Moon and the fourth country to land on the Moon.
In honor of this historic achievement, the Government of India has declared 23rd August as ‘National Space Day’. It aims to celebrate the success of the Chandrayaan-3 mission and inspire the youth of the country in the field of space science and technology. On this occasion, various seminars and exhibitions are being organized by the Department of Fisheries, Government of India, with the aim of increasing awareness about the use of space technology in the fisheries sector. These programs are being organized in collaboration with ISRO and various regional offices of the Department of Fisheries.
August 23 marks a very special milestone in the country’s progress in space missions and will always inspire the youth to increase their interest in science, technology, engineering and mathematics. The results obtained from the success of the Chandrayaan-3 mission will prove beneficial to the entire humanity in the years to come.
India Space Week was celebrated from August 12 to 18 in various institutions. In which speech competitions, space science films, space science exhibitions, quiz competitions, science model exhibitions and many other activities were organized.
Jasveer Singh
Science Master (D.M. Math)
Rupnagar
National Space Day is being observed on 23 August 2024 to celebrate the success of Chandrayaan-3 mission.