ਮਿਸ਼ਨ ਰਫ਼ਤਾਰ ਤਹਿਤ ਨਾਇਲਟ ਰੂਪਨਗਰ ਵਿਖੇ ਏ.ਆਈ. ਅਤੇ ਆਈ.ਓ.ਟੀ. ਹੈਂਡਸ-ਆਨ ਸਿਖਲਾਈ ਦਾ ਪਹਿਲਾ ਬੈਚ ਸਫਲਤਾਪੂਰਵਕ ਸੰਪੰਨ

Mission RAFTAAR: First Batch of AI & IoT Hands-on Training Successfully Completed at NIELIT Ropar

IMG 20260814 WA0084 1

ਰੂਪਨਗਰ, 14 ਅਗਸਤ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.), ਇੰਟਰਨੈੱਟ ਆਫ਼ ਥਿੰਗਜ਼ (ਆਈ.ਓ.ਟੀ.) ਅਤੇ ਰੋਬੋਟਿਕਸ ਆਧਾਰਿਤ ਸਿੱਖਿਆ ਨੂੰ ਹੁਲਾਰਾ ਦੇਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਰਫ਼ਤਾਰ’ ਤਹਿਤ ਨਾਇਲਟ ਰੂਪਨਗਰ ਵਿਖੇ ਏ.ਆਈ. ਅਤੇ ਆਈ.ਓ.ਟੀ. ਹੈਂਡਸ-ਆਨ ਟ੍ਰੇਨਿੰਗ ਦੇ ਪਹਿਲੇ ਬੈਚ ਦੀ ਸਫਲਤਾਪੂਰਵਕ ਸਮਾਪਤੀ ਹੋਈ।

IMG 20260814 WA0087 1

ਇਸ ਸਿਖਲਾਈ ਦੌਰਾਨ ਕੰਪਿਊਟਰ ਫੈਕਲਟੀਜ਼ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਆਈ.ਓ.ਟੀ., ਰੋਬੋਟਿਕਸ ਅਤੇ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਸਬੰਧੀ ਵਿਹਾਰਕ ਅਤੇ ਤਕਨੀਕੀ ਗਿਆਨ ਪ੍ਰਦਾਨ ਕੀਤਾ ਗਿਆ। ਸਿਖਲਾਈ ਦਾ ਮੁੱਖ ਕੇਂਦਰ ਸਿਰਫ਼ ਸਿਧਾਂਤਕ ਜਾਣਕਾਰੀ ਦੀ ਬਜਾਏ ਹੈਂਡਸ-ਆਨ ਪ੍ਰੈਕਟੀਕਲ ਅਤੇ ਪ੍ਰੋਜੈਕਟ ਆਧਾਰਿਤ ਸਿੱਖਣ ਰਿਹਾ।

Mission RAFTAAR: First Batch of AI & IoT Hands-on Training Successfully Completed at NIELIT Ropar

ਸਿਖਲਾਈ ਦੌਰਾਨ ਭਾਗੀਦਾਰਾਂ ਨੇ ਵੱਖ-ਵੱਖ ਤਕਨੀਕੀ ਕਿੱਟਾਂ ਅਤੇ ਉਪਕਰਨਾਂ ਰਾਹੀਂ ਸਰਕਟ ਇੰਜੀਨੀਅਰਿੰਗ, ਆਈ.ਓ.ਟੀ. ਸੈਂਸਰ, ਵਾਇਰਲੈੱਸ ਕਮਿਊਨੀਕੇਸ਼ਨ, ਰੋਬੋਟਿਕਸ, ਐਜ ਇੰਟੈਲੀਜੈਂਸ ਅਤੇ ਕੰਪਿਊਟਰ ਵਿਜ਼ਨ ਵਰਗੇ ਵਿਸ਼ਿਆਂ ਦੀ ਵਿਹਾਰਕ ਜਾਣਕਾਰੀ ਹਾਸਲ ਕੀਤੀ।

Mission RAFTAAR: First Batch of AI & IoT Hands-on Training Successfully Completed at NIELIT Ropar

ਪਹਿਲੇ ਬੈਚ ਦੀ ਸਫਲ ਸਮਾਪਤੀ ਨਾਲ ਅਧਿਆਪਕਾਂ ਵਿੱਚ ਆਧੁਨਿਕ ਤਕਨਾਲੋਜੀਆਂ ਪ੍ਰਤੀ ਰੁਚੀ ਅਤੇ ਵਿਹਾਰਕ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਸਿਖਲਾਈ ਪ੍ਰਾਪਤ ਕੰਪਿਊਟਰ ਫੈਕਲਟੀਜ਼ ਅੱਗੇ ਆਪਣੇ-ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇਨ੍ਹਾਂ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਜਾਣੂ ਕਰਵਾਉਣ ਅਤੇ ਵਿਹਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

Mission RAFTAAR: First Batch of AI & IoT Hands-on Training Successfully Completed at NIELIT Ropar

ਮਿਸ਼ਨ ਰਫ਼ਤਾਰ ਅਧੀਨ ਇਹ ਪਹਿਲ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਨੂੰ ਨਵੀਨਤਾ ਅਤੇ ਤਕਨੀਕੀ ਸਿੱਖਿਆ ਦੇ ਕੇਂਦਰਾਂ ਵਜੋਂ ਵਿਕਸਤ ਕਰਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਲਈ ਤਿਆਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

Mission RAFTAAR: First Batch of AI & IoT Hands-on Training Successfully Completed at NIELIT Ropar

ਪਹਿਲੇ ਬੈਚ ਦੀ ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ਵਾਲੇ ਸਾਰੇ ਕੰਪਿਊਟਰ ਫੈਕਲਟੀਜ਼ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਭਵਿੱਖ ਵਿੱਚ ਵੀ ਇਸੇ ਉਤਸ਼ਾਹ ਨਾਲ ਤਕਨੀਕੀ ਸਿੱਖਿਆ ਨੂੰ ਸਕੂਲ ਪੱਧਰ ਤੱਕ ਪਹੁੰਚਾਉਣ ਦੀ ਉਮੀਦ ਪ੍ਰਗਟਾਈ ਗਈ।

Mission RAFTAAR: First Batch of AI & IoT Hands-on Training Successfully Completed at NIELIT Ropar

Leave a Comment

Your email address will not be published. Required fields are marked *

Scroll to Top