ਸਰਕਾਰੀ ਸਮਾਰਟ ਸਕੂਲ ਸੁਖਸਾਲ ਨੇ ਕੀਤੀ ਗਿਆਰਵੀਂ ਕਲਾਸ ਵਿੱਚ ਐਨਸੀਸੀ ਵਿਸ਼ੇ ਦੀ ਸ਼ੁਰੂਆਤ ।

Government Senior Secondary Smart School Sukhsal has introduced the subject of NCC for the eleventh class students from the new session 2024-25.

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਖਸਾਲ ਵੱਲੋਂ ਨਵੇਂ ਸੈਸ਼ਨ 2024-25 ਤੋਂ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਐਨਸੀਸੀ ਦੇ ਵਿਸ਼ੇ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਗੁਰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੀ ਮੰਗ ਨੂੰ ਮੁੱਖ ਰੱਖਦਿਆਂ, ਫ਼ੌਜ ਵਿੱਚ ਭਰਤੀ ਹੋਣ ਵਾਲੇ ਵਿਦਿਆਰਥੀਆਂ ਲਈ ਇਸ ਵਾਰ ਗਿਆਰਵੀਂ ਕਲਾਸ ਤੋਂ ਐਨਸੀਸੀ ਦਾ ਵਿਸ਼ਾ ਸ਼ੁਰੂ ਕੀਤਾ ਗਿਆ ਹੈ। ਇਹ ਵਿਸ਼ਾ ਦੋ ਸਾਲ ਗਿਆਰਵੀਂ ਅਤੇ ਬਾਰ੍ਹਵੀਂ ਕਲਾਸ ਤੱਕ ਪੜ੍ਹਾਇਆ ਜਾਵੇਗਾ । ਇਸ ਵਿਸ਼ੇ ਨੂੰ ਪੜਾਉਣ ਲਈ ਸਕੂਲ ਵਿੱਚ ਐਨ ਸੀ ਸੀ ਅਫ਼ਸਰ ਵੀ ਮੌਜੂਦ ਹਨ। ਇਸ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਐਨ ਸੀ ਸੀ ਅਫ਼ਸਰ ਸੋਹਣ ਸਿੰਘ ਚਾਹਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦੋ ਸਾਲ ਫੌਜ ਦੀ ਪੜ੍ਹਾਈ ਦੇ ਨਾਲ-ਨਾਲ ਟ੍ਰੇਨਿੰਗ ਵੀ ਕਰਵਾਈ ਜਾਵੇਗੀ ,ਜੋ ਉਹਨਾਂ ਲਈ ਆਉਣ ਵਾਲੇ ਸਮੇਂ ਵਿੱਚ ਭਰਤੀ ਹੋਣ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਬਾਰ੍ਹਵੀਂ ਕਲਾਸ ਵਿੱਚ ਬਕਾਇਦਾ ਤੌਰ ਤੇ ਵਿਦਿਆਰਥੀਆਂ ਦੀ ਐਨ ਸੀ ਸੀ ਵਿਸ਼ੇ ਦੀ ਬੋਰਡ ਦੀ ਲਿਖ਼ਤੀ ਪ੍ਰੀਖਿਆ ਹੋਵੇਗੀ, ਜਿਸ ਦਾ ਨਤੀਜਾ ਬੋਰਡ ਦੀ ਮਾਰਕਸ਼ੀਟ ਵਿੱਚ ਅੰਕਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਇਲਾਕੇ ਦੇ ਵਿਦਿਆਰਥੀ ਨੂੰ ਇਸ ਵਿਸ਼ੇ ਦਾ ਲਾਭ ਉਠਾਉਣਾ ਚਾਹੀਦਾ ਹੈ।

Government Senior Secondary Smart School Sukhsal has introduced the subject of NCC for the eleventh class students from the new session 2024-25.

Community-verified icon

Leave a Comment

Your email address will not be published. Required fields are marked *

Scroll to Top