ਸਕੂਲ ਆਫ਼ ਐਮੀਂਨੈਸ ਕੀਰਤਪੁਰ ਸਾਹਿਬ ਵਲੋ ਨਾਨ ਬੋਰਡ ਜਮਾਤਾਂ ਦਾ ਨਤੀਜਾ ਐਲਾਨਿਆ।

ਸ਼੍ਰੀ ਕੀਰਤਪੁਰ ਸਾਹਿਬ :28 ਮਾਰਚ  ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਵਲੋਂ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਸ਼ਨ 2023-24 ਦੇ ਨਾਨ ਬੋਰਡ ਜਮਾਤਾਂ ਦਾ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।

School of Eminence Kiratpur Sahib

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ.ਸਰਨਜੀਤ ਸਿੰਘ ਜੀ ਨੇ ਦੱਸਿਆ ਕਿ ਇਸ ਸੈਸ਼ਨ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗ਼ਾਰ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਮਾਪਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਸੁਧਾਰ ਹੋਇਆ ਹੈ ਉੱਥੇ ਹੀ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਹਨ। ਮਾਪਿਆਂ ਨੂੰ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਕਰਵਾਉਣ ਲਈ ਪ੍ਰੇਰਿਆ ਅਤੇ ਪ੍ਰਿੰਸੀਪਲ ਸਾਹਿਬ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਸਮਰੱਥ ਪ੍ਰੋਜੈਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਮੰਚ ਦਾ ਸੰਚਾਲਨ ਸ.ਗੁਰਸੇਵਕ ਸਿੰਘ ਵਲੋਂ ਬਾਖੂਬੀ ਨਿਭਾਇਆ ਗਿਆ।

School of Eminence Kiratpur Sahib
School of Eminence Kiratpur Sahib
School of Eminence Kiratpur Sahib

ਉਹਨਾਂ ਵਲੋਂ ਮਾਪਿਆ ਨੂੰ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ਪਰਮਿੰਦਰ,ਲੈਕ.ਤੇਜਿੰਦਰ,ਲੈਕ. ਅਮਰਜੀਤ ਸਿੰਘ, ਭੁਪਿੰਦਰ ਸਿੰਘ,ਲੈਕ. ਕੁਲਵਿੰਦਰ ਕੌਰ,ਲੈਕ.ਸਰਨਦੀਪ ਕੌਰ,ਸਰਬਜੀਤ ਸਿੰਘ,ਹਨੀ ਜੱਸਲ,ਰਣਜੀਤ ਕੌਰ,ਬਨਿਤਾ ਸੈਣੀ,ਗੁਰਸਿਮਰਤ ਕੌਰ,ਕਮਲਜੀਤ ਕੌਰ, ਕਰਮਜੀਤ ਕੌਰ, ਪ੍ਰੀਤੀ, ਸੁਨੀਤਾ ਰਾਣੀ,
ਸੁਖਜੀਤ ਕੌਰ, ਨਵਕਿਰਨ ਜੀਤ ਕੌਰ,ਮਮਤਾ ਰਾਣੀ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਅਨੂਪਜੋਤ ਕੌਰ, ਦਵਿੰਦਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸਨ।

School of Eminence Kiratpur Sahib, S. Gursevak  Singh
S. Gursevak Singh (Social Science Teacher)

ਮੰਚ ਦਾ ਸੰਚਾਲਨ ਕਰਦੇ ਹੋਏ ਸ.ਗੁਰਸੇਵਕ ਸਿੰਘ(ਸਮਾਜਿਕ ਵਿਗਿਆਨ ਅਧਿਆਪਕ)

 

Leave a Comment

Your email address will not be published. Required fields are marked *

Scroll to Top