Home - Ropar News - ਰਾਜ ਪੱਧਰੀ ਹੈਂਡਬਾਲ ਮੁਕਾਬਲੇ ਅਮਿੱਟ ਛਾਪ ਛੱਡਦੇ ਸਮਾਪਤ ਹੋਏਰਾਜ ਪੱਧਰੀ ਹੈਂਡਬਾਲ ਮੁਕਾਬਲੇ ਅਮਿੱਟ ਛਾਪ ਛੱਡਦੇ ਸਮਾਪਤ ਹੋਏ Leave a Comment / By Dishant Mehta / November 23, 2024 The state level handball competition ended leaving an indelible impressionਰੂਪਨਗਰ, 22 ਨਵੰਬਰ: “ਖੇਡਾਂ ਵਤਨ ਪੰਜਾਬ ਦੀਆਂ 2024” ਸੀਜ਼ਨ-3 ਤਹਿਤ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੇ ਹੈਂਡਬਾਲ ਦੇ ਰਾਜ ਪੱਧਰੀ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਕੱਲ ਬੀਤੇ ਦਿਨੀ ਲੜਕਿਆਂ ਦੇ ਮੁਕਾਬਲੇ ਸਮਾਪਤ ਹੋ ਗਏ ਹਨ।ਉਨ੍ਹਾਂ ਦੱਸਿਆ ਕਿ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਚੱਲੇ ਹੈਂਡਬਾਲ ਦੇ ਰਾਜ ਪੱਧਰੀ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਰਾਜ ਪੱਧਰੀ ਹੈਂਡਬਾਲ ਮੁਕਾਬਲੇ ਦੇ ਅੰਡਰ 21 ਲੜਕਿਆਂ ਦੇ ਪਹਿਲੇ ਮੈਚ ਵਿੱਚ ਸੰਗਰੂਰ ਨੇ ਪਠਾਨਕੋਟ ਨੂੰ ਹਰਾਇਆ, ਦੂਸਰੇ ਮੈਚ ਵਿੱਚ ਪਟਿਆਲਾ ਨੇ ਕਪੂਰਥਲਾ ਨੂੰ, ਤੀਸਰੇ ਮੈਚ ਵਿੱਚ ਅੰਮ੍ਰਿਤਸਰ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ, ਚੌਥੀ ਮੈਚ ਵਿੱਚ ਮੋਹਾਲੀ ਨੇ ਫਾਜ਼ਿਲਕਾ ਨੂੰ, ਪੰਜਵੇਂ ਮੈਚ ਵਿੱਚ ਜਲੰਧਰ ਨੇ ਫਿਰੋਜ਼ਪੁਰ ਨੂੰ, ਛੇਵੀਂ ਮੈਚ ਵਿੱਚ ਹੁਸ਼ਿਆਰਪੁਰ ਨੇ ਬਠਿੰਡਾ ਨੂੰ, ਸੱਤਵੇਂ ਮੈਚ ਵਿੱਚ ਲੁਧਿਆਣਾ ਨੇ ਫਰੀਦਕੋਟ ਨੂੰ, ਅੱਠਵੇਂ ਮੈਚ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਬਰਨਾਲਾ ਨੂੰ, ਨੌਵੇਂ ਮੈਚ ਵਿੱਚ ਰੂਪਨਗਰ ਨੇ ਸੰਗਰੂਰ ਨੂੰ ਹਰਾਇਆ।ਉਨਾਂ ਦੱਸਿਆ ਕਿ ਕੁਆਟਰ ਫਾਈਨਲ ਦੇ ਮੈਚ ਵਿੱਚ ਜਲੰਧਰ ਨੇ ਰੂਪਨਗਰ ਨੂੰ, ਮੋਹਾਲੀ ਨੇ ਲੁਧਿਆਣੇ ਨੂੰ ਸ੍ਰੀ ਅੰਮ੍ਰਿਤਸਰ ਨੇ ਹੁਸ਼ਿਆਰਪੁਰ ਨੂੰ ਅਤੇ ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੈਮੀ ਫਾਈਨਲ ਵਿੱਚ ਜਲੰਧਰ, ਮੋਹਾਲੀ, ਸ੍ਰੀ ਅੰਮ੍ਰਿਤਸਰ ਅਤੇ ਪਟਿਆਲਾ ਵਿਚਕਾਰ ਖੇਡੇ ਗਏ ਮੈਚਾਂ ਵਿੱਚ ਮੋਹਾਲੀ ਨੇ ਜਲੰਧਰ ਨੂੰ, ਪਟਿਆਲਾ ਨੇ ਅੰਮ੍ਰਿਤਸਰ ਨੂੰ ਹਰਿਆ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਦੇ ਮੁਕਾਬਲੇ ਵਿੱਚ ਪਟਿਆਲਾ ਨੇ ਮੋਹਾਲੀ ਨੂੰ ਹਰਾਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸ੍ਰੀ ਅੰਮ੍ਰਿਤਸਰ ਨੇ ਜਲੰਧਰ ਨੂੰ ਹਰਾਕੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਪ੍ਰਕਾਰ ਪਟਿਆਲਾ ਨੇ ਪਹਿਲਾ ਸਥਾਨ, ਮੋਹਾਲੀ ਨੇ ਦੂਸਰਾ ਸਥਾਨ ਅਤੇ ਸ੍ਰੀ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜਿਲਾ ਖੇਡ ਅਫਸਰ ਨੇ ਦੱਸਿਆ ਕਿ ਅੰਡਰ 21 ਤੋਂ 30 ਸਾਲਾ ਲੜਕਿਆਂ ਦੇ ਹੈਂਡਬਾਲ ਮੁਕਾਬਲੇ ਵਿੱਚ ਪਹਿਲਾ ਮੈਚ ਮੋਹਾਲੀ ਨੇ ਮੋਗੇ ਨੂੰ ਹਰਾਇਆ, ਦੂਸਰੇ ਮੈਚ ਵਿੱਚ ਰੂਪਨਗਰ ਨੇ ਐਸਬੀਐਸ ਨਗਰ ਨੂੰ, ਤੀਸਰੇ ਮੈਚ ਵਿੱਚ ਫਾਜਿਲਕਾ ਨੇ ਅੰਮ੍ਰਿਤਸਰ ਨੂੰ, ਚੌਥੇ ਮੈਚ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਬਠਿੰਡੇ ਨੂੰ, ਅਤੇ ਪੰਜਵੇਂ ਮੈਚ ਵਿੱਚ ਫਰੀਦਕੋਟ ਨੇ ਸੰਗਰੂਰ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਕੁਆਰਟਰ ਫਾਈਨਲ ਵਿੱਚ ਮੋਹਾਲੀ ਨੇ ਜਲੰਧਰ ਨੂੰ ਹਰਾਇਆ, ਰੂਪਨਗਰ ਨੇ ਫਰੀਦਕੋਟ ਨੂੰ ਹਰਾਇਆ, ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾਇਆ ਅਤੇ ਲੁਧਿਆਣਾ ਨੇ ਫਾਜ਼ਿਲਕਾ ਨੂੰ ਹਰਾਇਆ ਇਸ ਪ੍ਰਕਾਰ ਮੋਹਾਲੀ, ਰੂਪਨਗਰ, ਪਟਿਆਲਾ, ਅਤੇ ਲੁਧਿਆਣਾ ਸੈਮੀਫਾਈਨਲ ਵਿੱਚ ਪਹੁੰਚੇ। ਸੈਮੀ ਫਾਈਨਲ ਦੇ ਮੁਕਾਬਲੇ ਵਿੱਚ ਮੋਹਾਲੀ ਨੇ ਰੂਪਨਗਰ ਨੂੰ ਹਰਾਇਆ ਅਤੇ ਪਟਿਆਲਾ ਨੇ ਲੁਧਿਆਣਾ ਨੂੰ ਹਰਾਇਆ ਅਤੇ ਮੋਹਾਲੀ ਅਤੇ ਪਟਿਆਲਾ ਫਾਈਨਲ ਵਿੱਚ ਪਹੁੰਚੇ। ਫਾਈਨਲ ਦੇ ਵਿੱਚ ਮੋਹਾਲੀ ਨੇ ਪਟਿਆਲਾ ਨੂੰ ਹਰਾਇਆ ਅਤੇ ਰੂਪਨਗਰ ਤੇ ਲੁਧਿਆਣਾ ਦੀਆਂ ਦੋਨੋਂ ਟੀਮਾਂ ਬਰਾਬਰ ਰਹੀਆਂ। ਇਸ ਪ੍ਰਕਾਰ ਮੋਹਾਲੀ ਪਹਿਲੇ ਸਥਾਨ ਤੇ, ਪਟਿਆਲਾ ਦੂਸਰੇ ਸਥਾਨ ਤੇ, ਰੂਪਨਗਰ ਤੇ ਤੇ ਪਟਿਆਲਾ ਦੋਨੋਂ ਤੀਸਰੇ ਸਥਾਨ ਤੇ ਰਹੀਆਂ। ਸ. ਜਗਜੀਵਨ ਸਿੰਘ ਨੇ ਦੱਸਿਆ ਕਿ ਅੰਡਰ 31 ਤੋਂ 40 ਸਾਲਾ ਲੜਕਿਆਂ ਦੇ ਵਰਗ ਵਿੱਚ ਰੂਪਨਗਰ ਨੇ ਫਰੀਦਕੋਟ ਨੂੰ, ਬਠਿੰਡਾ ਨੇ ਫਿਰੋਜ਼ਪੁਰ ਨੂੰ, ਪਟਿਆਲਾ ਨੇ ਲੁਧਿਆਣੇ ਨੂੰ, ਹਰਾਇਆ ਅਤੇ ਮੁਕਤਸਰ ਸਾਹਿਬ ਨੂੰ ਬਾਏ ਮਿਲੀ। ਸੈਮੀ ਫਾਈਨਲ ਵਿੱਚ ਪਟਿਆਲਾ ਨੇ ਰੂਪਨਗਰ ਨੂੰ ਹਰਾਇਆ ਅਤੇ ਬਠਿੰਡਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾਇਆ। ਪਟਿਆਲਾ ਤੇ ਬਠਿੰਡਾ ਦੋਨੋਂ ਫਾਈਨਲ ਦੇ ਵਿੱਚ ਪਹੁੰਚੇ ਜਿਸ ਵਿੱਚ ਪਟਿਆਲਾ ਨੇ ਪਹਿਲਾ ਸਥਾਨ ਬਠਿੰਡਾ ਨੇ ਦੂਸਰਾ ਸਥਾਨ ਰੂਪਨਗਰ ਅਤੇ ਮੁਕਤਸਰ ਦੋਨੋਂ ਟੀਮਾਂ ਬਰਾਬਰ ਹੋਣ ਕਾਰਨ ਤੀਸਰੇ ਸਥਾਨ ਤੇ ਰਹੀਆਂ।ਇਸ ਮੌਕੇ ਸ.ਬਲਜਿੰਦਰ ਸਿੰਘ, ਮਨਜਿੰਦਰ ਸਿੰਘ ਚੱਕਲ, ਹਰਿੰਦਰ ਕੌਰ ਹਾਕੀ ਕੋਚ, ਸਤਨਾਮ ਕੌਰ, ਨਵਨੀਤ ਕੌਰ, ਤਨਵੀਰ ਕੌਰ ਐਥ. ਕੋਚ, ਅਵਤਾਰ ਸਿੰਘ, ਅਵਤਾਰ ਸਿੰਘ (ਸੀ. ਸਹਾਇਕ), ਸੀਮਾ, ਪਰਵੇਸ਼ ਕੁਮਾਰ ਆਦਿ ਹਾਜ਼ਰ ਸਨ।Ropar Google News Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਜਲਵਾਯੂ ਪਰਿਵਰਤਨ – ਧਰਤੀ ਦਾ ਬਦਲਦਾ ਚਿਹਰਾ Leave a Comment / Poems & Article, Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta ਡਾਇਟ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਗਏ Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਵਿੱਚ ਮਾਨਸਾ ਜ਼ਿਲ੍ਹੇ ਨੂੰ ਹਰਾ ਕੇ ਲੁਧਿਆਣਾ ਜ਼ਿਲ੍ਹਾ ਬਣਿਆ ਚੈਂਪੀਅਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta Sri Anandpur Sahib tent booking online Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਵਿੱਚ ਰੂਪਨਗਰ ਨੂੰ ਗਹਿਗੱਚ ਮੁਕਾਬਲੇ ਵਿੱਚ ਹਰਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਬਣਿਆ ਚੈਂਪੀਅਨ Leave a Comment / Ropar News / By Dishant Mehta AIF ਵੱਲੋਂ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਅਧਿਆਪਕ ਵਰਕਸ਼ਾਪ ਦੂਸਰੇ ਦਿਨ ਸਫ਼ਲਤਾ ਪੂਰਵਕ ਸੰਪੰਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿੱਚ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਪ੍ਰੋਜੈਕਟ ਅਵਾਜ਼ ਮਿਡ-ਪ੍ਰੋਗਰਾਮ ਟ੍ਰੇਨਿੰਗ ਆਯੋਜਿਤ Leave a Comment / Ropar News / By Dishant Mehta Science on Wheels ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਅੰਤਰਿਕਸ਼ ਵਿਗਿਆਨ ਨਾਲ ਰੂਬਰੂ ਕਰਵਾਇਆ Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta AIF ਵੱਲੋਂ ਲੋਧੀਪੁਰ ਵਿੱਚ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਦੋ ਦਿਨਾਂ ਦੀ ਅਧਿਆਪਕ ਵਰਕਸ਼ਾਪ ਦਾ ਪਹਿਲਾ ਦਿਨ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਬਲਾਕ ਰੂਪਨਗਰ-2 ਵਿੱਚ ਵਿਗਿਆਨ ਪ੍ਰਦਰਸ਼ਨੀ ਦਾ ਸਫਲ ਆਯੋਜਨ Leave a Comment / Ropar News / By Dishant Mehta ਪੜ੍ਹਾਈ ਕਦੇ ਵੀ ਵਿਅਰਥ ਨਹੀਂ ਜਾਂਦੀ, ਇਹ ਜੀਵਨ ਦਾ ਸਭ ਤੋਂ ਵੱਡਾ ਹਥਿਆਰ Leave a Comment / Ropar News / By Dishant Mehta Nangal Block-Level Science Exhibition Held Under Rashtriya Avishkar Abhiyan 2025 Leave a Comment / Ropar News / By Dishant Mehta ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਮਿਡਲ ਵਿੰਗ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਕੀਤਾ ਗਿਆ ਆਯੋਜਿਤ Leave a Comment / Ropar News / By Dishant Mehta
ਜਲਵਾਯੂ ਪਰਿਵਰਤਨ – ਧਰਤੀ ਦਾ ਬਦਲਦਾ ਚਿਹਰਾ Leave a Comment / Poems & Article, Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਵਿੱਚ ਮਾਨਸਾ ਜ਼ਿਲ੍ਹੇ ਨੂੰ ਹਰਾ ਕੇ ਲੁਧਿਆਣਾ ਜ਼ਿਲ੍ਹਾ ਬਣਿਆ ਚੈਂਪੀਅਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਵਿੱਚ ਰੂਪਨਗਰ ਨੂੰ ਗਹਿਗੱਚ ਮੁਕਾਬਲੇ ਵਿੱਚ ਹਰਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਬਣਿਆ ਚੈਂਪੀਅਨ Leave a Comment / Ropar News / By Dishant Mehta
AIF ਵੱਲੋਂ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਅਧਿਆਪਕ ਵਰਕਸ਼ਾਪ ਦੂਸਰੇ ਦਿਨ ਸਫ਼ਲਤਾ ਪੂਰਵਕ ਸੰਪੰਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਪ੍ਰੋਜੈਕਟ ਅਵਾਜ਼ ਮਿਡ-ਪ੍ਰੋਗਰਾਮ ਟ੍ਰੇਨਿੰਗ ਆਯੋਜਿਤ Leave a Comment / Ropar News / By Dishant Mehta
Science on Wheels ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਅੰਤਰਿਕਸ਼ ਵਿਗਿਆਨ ਨਾਲ ਰੂਬਰੂ ਕਰਵਾਇਆ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta
AIF ਵੱਲੋਂ ਲੋਧੀਪੁਰ ਵਿੱਚ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਦੋ ਦਿਨਾਂ ਦੀ ਅਧਿਆਪਕ ਵਰਕਸ਼ਾਪ ਦਾ ਪਹਿਲਾ ਦਿਨ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਪੜ੍ਹਾਈ ਕਦੇ ਵੀ ਵਿਅਰਥ ਨਹੀਂ ਜਾਂਦੀ, ਇਹ ਜੀਵਨ ਦਾ ਸਭ ਤੋਂ ਵੱਡਾ ਹਥਿਆਰ Leave a Comment / Ropar News / By Dishant Mehta
Nangal Block-Level Science Exhibition Held Under Rashtriya Avishkar Abhiyan 2025 Leave a Comment / Ropar News / By Dishant Mehta
ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਮਿਡਲ ਵਿੰਗ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਕੀਤਾ ਗਿਆ ਆਯੋਜਿਤ Leave a Comment / Ropar News / By Dishant Mehta