ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੱਲੀਆਂ ਕਲਾਂ ਰੂਪਨਗਰ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।

ਮਿਤੀ 7/2/2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੱਲੀਆਂ ਕਲਾਂ ਰੂਪਨਗਰ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।

Government Senior Secondary Smart School Jhalian Kalan Rupnagar

ਇਸ ਸਮਾਗਮ ਵਿੱਚ ਸ਼੍ਰੀਮਤੀ ਰੇਨੂੰ ਮਹਿਤਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ ਸ) ਰੂਪਨਗਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਸ ਜਤਿੰਦਰ ਸਿੰਘ ਗਿੱਲ ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਜੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰੂਦਵਾਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਪਾਠ ਤੋਂ ਕੀਤੀ ਗਈ। ਉਪਰੰਤ ਸਕੂਲ ਦੀ ਮੁੱਖ ਸਟੇਜ ਤੇ ਸਮਾਗਮ ਦੀ ਕਾਰਵਾਈ ਸ਼ੁਰੂ ਹੋ ਗਈ।

Government Senior Secondary Smart School Jhalian Kalan Rupnagar

ਇਸ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਨਾਲ ਚਾਰ ਚੰਨ ਲਾਉਂਦੇ ਹੋਏ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਭਰਪੂਰ ਯਤਨ ਕੀਤਾ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਓਹਨਾਂ ਦੇ ਯੋਗਦਾਨ ਨੂੰ ਵੇਖਦੇ ਹੋਏ ਸਨਮਾਨਿਤ ਕੀਤਾ ਗਿਆ। ਸ ਸੁਖਦੇਵ ਸਿੰਘ ਲੈਕਚਰਾਰ ਬਾਇਓਲੋਜੀ ਅਤੇ ਸ਼੍ਰੀਮਤੀ ਸ਼ੀਤਲ ਚਾਵਲਾ ਹਿੰਦੀ ਮਿਸਟਰਸ ਨੂੰ ਸਾਲ 2022-2023 ਦੌਰਾਨ ਵਧੀਆ ਸੇਵਾਵਾਂ ਨਿਭਾਉਣ ਲਈ ਬੈਸਟ ਟੀਚਰ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ।

Government Senior Secondary Smart School Jhalian Kalan Rupnagar

ਇਸ ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ. ਸੁਰਿੰਦਰਪਾਲ ਸਿੰਘ , ਪ੍ਰਿੰਸੀਪਲ ਰੁਚੀ ਗਰੋਵਰ, ਪ੍ਰਿੰਸੀਪਲ ਗੁਰਵੀਰ ਕੌਰ, ਪ੍ਰਿੰਸੀਪਲ ਸੁਨੀਤਾ ਛਾਬੜਾ, ਪ੍ਰਿੰਸੀਪਲ, ਡੀ ਐਮ ਗਣਿਤ ਜਸਵੀਰ ਸਿੰਘ, ਵੱਖ ਵੱਖ ਸਕੂਲਾਂ ਦੇ ਮੁਖੀ ਸਹਿਬਾਨ ਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸਮਾਪਤੀ ਸਮੇਂ ਪ੍ਰਿੰਸੀਪਲ ਰਜਿੰਦਰ ਸਿੰਘ ਜੀ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸ ਅਵਤਾਰ ਸਿੰਘ ਧਨੋਆ, ਸ਼੍ਰੀਮਤੀ ਸ਼ੀਤਲ ਚਾਵਲਾ, ਨਰਿੰਦਰ ਸਿੰਘ ਅਤੇ ਦੋ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਇਆ।

Leave a Comment

Your email address will not be published. Required fields are marked *

Scroll to Top