District Level Quiz and Chart Making Competition was Conducted under Environment Education Program.

ਰੂਪਨਗਰ: ਮਿਤੀ 8-02-2024 ਨੂੰ ਭਾਰਤ ਸਰਕਾਰ ਦੇ ਵਾਤਾਵਰਨ ਸੰਭਾਲ ਮੰਤਰਾਲੇ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਪੂਰੇ ਪੰਜਾਬ ਵਿੱਚ ਗਰੀਨ ਸਕੂਲ ਆਡਿਟ ਕਰਵਾਇਆ ਗਿਆ ਸੀ।ਜਿਸ ਵਿੱਚ ਪੂਰੇ ਭਾਰਤ ਵਿੱਚੋ ਸਕੂਲਾਂ ਨੇ ਭਾਗ ਲਿਆ ਤੇ ਪੰਜਾਬ ਦੇ 4600 ਦੇ ਲਗਭਗ ਸਕੂਲ ਇਸ ਆਡਿਟ ਵਿੱਚ ਸ਼ਾਮਲ ਹੋਏ ।

District level quiz and chart making competition was conducted under environment education program
RUPNAGAR

ਜਿਸ ਵਿੱਚੋ ਰੂਪਨਗਰ ਜ਼ਿਲ੍ਹੇ ਦੇ ਪਹਿਲੀ ਵਾਰ 3ਸਕੂਲ ਗਰੀਨ ਸਕੂਲ ਅਵਾਰਡ ਲਈ ਚੁਣੇ ਗਏ। ਜਿਨ੍ਹਾਂ ਵਿੱਚ ਸ.ਸ.ਸ.ਸ ਕੰ ਰੂਪਨਗਰ,ਸ.ਮਿ.ਸ ਸਾਖਪੁਰ,ਸ.ਮਿ.ਸ ਮੋਰਿੰਡਾ ਦਾ ਨਾਮ ਸ਼ਾਮਲ ਹੈ।ਜਿਨ੍ਹਾਂ ਨੂੰ ਦਿੱਲੀ ਵਿੱਚ ਇੰਡੀਆ ਹੈਬੀਟੇਟ ਸੈਂਟਰ ਵਿਖੇ ਡਾਇਰੈਕਟਰ ਜਨਰਲ ਸੀ.ਐਸ.ਈ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਅੱਜ ਜ਼ਿਲ੍ਹੇ ਦੇ ਸਮਾਗਮ ਵਿੱਚ ਤਿੰਨੋਂ ਸਕੂਲਾਂ ਦੇ ਮੁਖੀ ਤੇ ਸਕੂਲ ਦੇ ਈਕੋ ਕਲੱਬ ਇੰਚਾਰਜਾਂ ਲੈਕ ਬਾਇਓ ਜਵਤਿੰਦਰ ਕੌਰ ,ਮੈਡਮ‌ ਦੀਪਾਸਾ ਅਤੇ ਸੀ੍ ਰਜੇਸ਼ ਧਰਮਾਣੀ ਦਾ ਸੀ੍ਮਤੀ ਰੈਨੂੰ ਮਹਿਤਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰੂਪਨਗਰ ਵੱਲ਼ੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਸਕੂਲਾਂ ਨੂੰ 3100/ਪ੍ਰਤੀ ਸਕੂਲ ਇਨਾਮੀ ਰਾਸ਼ੀ ਦੇ ਚੈਕ ਦਿੱਤੇ ਗਏ।ਇਹ ਜਾਣਕਾਰੀ ਜ਼ਿਲ੍ਹਾ ਕੋਆਰਡੀਨੇਟਰ ਸ੍ਰ ਸੁਖਜੀਤ ਸਿੰਘ ਕੈਂਥ ਅਤੇ ਸ੍ਰ ਸੁਖਦੇਵ ਸਿੰਘ ਜੀ ਵੱਲੋਂ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਹੈ ਕਿ ਵਾਤਾਵਰਣ ਸਿੱਖਿਆ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆਉਣਾ ਤੇ ਉਨ੍ਹਾਂ ਦੇ ਜੀਵਨ ਸ਼ੈਲੀ ਨੂੰ ਵਾਤਾਵਰਣ ਅਨੁਸਾਰ ਢਾਲਣ ਲਈ ਲਾਹੇਵੰਦ ਕਦਮ ਚੁੱਕੇ ਜਾ ਰਹੇ ਹਨ ਇਸ ਸਮਾਗਮ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍‌ ਸੁਰਿੰਦਰਪਾਲ ਸਿੰਘ,ੳੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਟਿਆਲ ,ਪ੍ਰਿੰਸੀਪਲ ਸ੍ਰ ਸ਼ਰਨਜੀਤ ਸਿੰਘ, ਪ੍ਰਿੰਸੀਪਲ ਇੰਦਰਜੀਤ ਸਿੰਘ, ਪ੍ਰਿੰਸੀਪਲ ਵਰਿੰਦਰ ਸ਼ਰਮਾ ਜੀ, ਡੀ.ਐਮ‌ ਜਸਵੀਰ ਸਿੰਘ, ਸਿੱਖਿਆ ਸੁਧਾਰ‌ ਟੀਮ ਤੋਂ ਸੰਜੀਵ ਕੁਮਾਰ ਅਤੇ ਪ੍ਰਭਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਅਧਿਆਪਕ ਹਾਜਰ ਸਨ।

District level quiz and chart making competition was conducted under Environment Education Program

Leave a Comment

Your email address will not be published. Required fields are marked *

Scroll to Top