ਰਾਸ਼ਟਰੀ ਅਵਿਸ਼ਕਾਰ ਅਭਿਆਨ-2026 ਤਹਿਤ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ


Rupnagar District-Level Science Exhibition 2026 Under Rashtriya Avishkar Abhiyan

WhatsApp Image 2026 11 21 at 19.38.17 1

ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਛੇ ਵੱਖ-ਵੱਖ ਵਿਸ਼ਿਆਂ ਤਹਿਤ ਪੇਸ਼ ਕੀਤੇ ਨਵੀਨਤਮ ਵਿਗਿਆਨਕ ਮਾਡਲ

ਰੂਪਨਗਰ: ਰਾਸ਼ਟਰੀ ਅਵਿਸ਼ਕਾਰ ਅਭਿਆਨ (RAA)-2026 ਤਹਿਤ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਸਫ਼ਲਤਾਪੂਰਵਕ ਕੀਤਾ ਗਿਆ। ਇਹ ਪ੍ਰਦਰਸ਼ਨੀ ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੇ ਆਦੇਸ਼ਾਂ ਹੇਠ ਅਤੇ ਡੀ.ਆਰ.ਸੀ. ਸ੍ਰੀ ਵਿਪਿਨ ਕਟਾਰੀਆ ਦੀ ਨਿਗਰਾਨੀ ਹੇਠ ਕਰਵਾਈ ਗਈ। ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਵੱਲੋਂ ਕੀਤਾ ਗਿਆ।

Rupnagar District-Level Science Exhibition 2026 Under Rashtriya Avishkar Abhiyan

ਜ਼ਿਲ੍ਹੇ ਦੇ ਵੱਖ-ਵੱਖ 10 ਬਲਾਕਾਂ ਵਿੱਚੋਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਇਸ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ Artificial Intelligence for Better Life, Green Energy and Environmental Conservation, Indigenous Agricultural Practices, Science for Rural Transformation, Health, Hygiene and Sanitation ਅਤੇ Disaster Management ਵਰਗੀਆਂ ਛੇ ਉਪ-ਥੀਮਾਂ ਤਹਿਤ ਆਪਣੇ ਨਵੀਨਤਮ ਅਤੇ ਵਿਗਿਆਨਕ ਮਾਡਲ ਪੇਸ਼ ਕੀਤੇ। ਵਿਦਿਆਰਥੀਆਂ ਦੇ ਮਾਡਲਾਂ ਵਿੱਚ ਤਕਨੀਕੀ ਗਿਆਨ, ਰਚਨਾਤਮਕ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ।

Rupnagar District-Level Science Exhibition 2026 Under Rashtriya Avishkar Abhiyan

ਪ੍ਰਦਰਸ਼ਨੀ ਦੌਰਾਨ ਮਾਡਲਾਂ ਦਾ ਮੁਲਾਂਕਣ ਸ੍ਰੀਮਤੀ ਸਮਾਰਟੀ, ਲੈਕਚਰਾਰ ਬਾਇਓਲੋਜੀ, ਸ੍ਰੀਮਤੀ ਰਾਜੇਸ਼ਵਰੀ, ਲੈਕਚਰਾਰ ਕੈਮਿਸਟਰੀ, ਸ੍ਰੀਮਤੀ ਰੁਪਿੰਦਰਜੀਤ ਕੌਰ, ਲੈਕਚਰਾਰ ਫਿਜ਼ਿਕਸ, ਸ੍ਰੀ ਜੱਸ ਮੱਲ, ਲੈਕਚਰਾਰ ਬਾਇਓਲੋਜੀ, ਸ੍ਰੀ ਵਿਵੇਕ ਕੁਮਾਰ, ਸਾਇੰਸ ਮਾਸਟਰ ਅਤੇ ਸ੍ਰੀਮਤੀ ਵੀਨਾ ਕੁਮਾਰੀ, ਸਾਇੰਸ ਮਿਸਟ੍ਰੈਸ ਵੱਲੋਂ ਕੀਤਾ ਗਿਆ। ਜੱਜ ਸਾਹਿਬਾਨ ਨੇ ਵਿਦਿਆਰਥੀਆਂ ਦੇ ਮਾਡਲਾਂ ਦੀ ਪੇਸ਼ਕਾਰੀ, ਵਿਗਿਆਨਕ ਤਰਕ ਅਤੇ ਨਵੀਨਤਮ ਸੋਚ ਦੇ ਆਧਾਰ ‘ਤੇ ਮੁਲਾਂਕਣ ਕੀਤਾ।

Rupnagar District-Level Science Exhibition 2026 Under Rashtriya Avishkar Abhiyan

ਪ੍ਰਦਰਸ਼ਨੀ ਦੇ ਨਤੀਜੇ

1. Artificial Intelligence for Better Life

  • ਪਹਿਲਾ ਸਥਾਨ: ਇਸ਼ਪ੍ਰੀਤ – ਸਰਕਾਰੀ ਮਿਡਲ ਸਕੂਲ, ਭੋਜੇਮਾਜਰਾ
  • ਦੂਜਾ ਸਥਾਨ: ਮਨਪ੍ਰੀਤ – ਐੱਸ.ਓ.ਈ., ਕੀਰਤਪੁਰ ਸਾਹਿਬ
  • ਤੀਜਾ ਸਥਾਨ: ਹਰਸੀਰਤ – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਅਤੇ ਭਾਵੇਸ਼ – ਸਰਕਾਰੀ ਹਾਈ ਸਕੂਲ, ਰਾਏਪੁਰ

2. Green Energy and Environmental Conservation

  • ਪਹਿਲਾ ਸਥਾਨ: ਸ਼ਿਵਜੋਤ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਮਾਣਾ
  • ਦੂਜਾ ਸਥਾਨ: ਯਸ਼ਮੀਤ – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ
  • ਤੀਜਾ ਸਥਾਨ: ਮਨਪ੍ਰੀਤ – ਸਰਕਾਰੀ ਮਿਡਲ ਸਕੂਲ, ਬੰਦੇ ਮਾਹਲ ਕਲਾਂ

3. Indigenous Agricultural Practices

  • ਪਹਿਲਾ ਸਥਾਨ: ਗੁਰਲੀਨ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਿੱਬਾ ਟੱਪਰੀਆਂ
  • ਦੂਜਾ ਸਥਾਨ: ਹਰਜਿੰਦਰ – ਸਰਕਾਰੀ ਮਿਡਲ ਸਕੂਲ, ਸਦਾਵਰਤ
  • ਤੀਜਾ ਸਥਾਨ: ਗੁਰਕੀਰਤ – ਸਰਕਾਰੀ ਮਿਡਲ ਸਕੂਲ, ਕਕੋਟ

4. Science for Rural Transformation

  • ਪਹਿਲਾ ਸਥਾਨ: ਸੁਖਮਨਪ੍ਰੀਤ – ਸਰਕਾਰੀ ਹਾਈ ਸਕੂਲ, ਰਾਏਪੁਰ
  • ਦੂਜਾ ਸਥਾਨ: ਜਸਕੀਰਤ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੂਰਮਾਜਰਾ
  • ਤੀਜਾ ਸਥਾਨ: ਨਵਦੀਪ – ਸਰਕਾਰੀ ਹਾਈ ਸਕੂਲ, ਗੰਭੀਰਪੁਰ

5. Health, Hygiene and Sanitation

  • ਪਹਿਲਾ ਸਥਾਨ: ਸਹਿਬਪ੍ਰੀਤ – ਸਰਕਾਰੀ ਹਾਈ ਸਕੂਲ, ਰਾਏਪੁਰ
  • ਦੂਜਾ ਸਥਾਨ: ਨੈਤਿਕ ਸ਼ਰਮਾ – ਸਰਕਾਰੀ ਮਿਡਲ ਸਕੂਲ, ਜਾਂਦਲਾ
  • ਤੀਜਾ ਸਥਾਨ: ਹਰਮਨਜੋਤ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਦੀਮਾਜਰਾ

6. Disaster Management

  • ਪਹਿਲਾ ਸਥਾਨ: ਮੂੰਨਾ ਕੁਮਾਰ – ਸਰਕਾਰੀ ਮਿਡਲ ਸਕੂਲ, ਮੇਦਮਾਜਰਾ
  • ਦੂਜਾ ਸਥਾਨ: ਖੁਸ਼ਪ੍ਰੀਤ – ਸਰਕਾਰੀ ਮਿਡਲ ਸਕੂਲ, ਕਕੋਟ
  • ਤੀਜਾ ਸਥਾਨ: ਅਕਸ਼ਰਾ – ਸਰਕਾਰੀ ਹਾਈ ਸਕੂਲ, ਰਾਏਪੁਰ
  • Rupnagar District-Level Science Exhibition 2026 Under Rashtriya Avishkar Abhiyan

ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਨੇ ਵਿਦਿਆਰਥੀਆਂ ਦੇ ਵਿਗਿਆਨਕ ਦ੍ਰਿਸ਼ਟੀਕੋਣ, ਨਵੀਂ ਸੋਚ ਅਤੇ ਉਤਸ਼ਾਹ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਨਵੀਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਜੱਜ ਸਾਹਿਬਾਨ ਅਤੇ ਪ੍ਰਬੰਧਕ ਅਧਿਆਪਕਾਂ ਵੱਲੋਂ ਸਾਰੇ ਭਾਗੀਦਾਰ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਡੀ.ਆਰ.ਸੀ. ਸ੍ਰੀ ਵਿਪਿਨ ਕਟਾਰੀਆ ਅਤੇ ਸ੍ਰੀਮਤੀ ਜਵਤਿੰਦਰ ਕੌਰਵਲ, ਲੈਕਚਰਾਰ ਬਾਇਓਲੋਜੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

ਸ੍ਰੀ ਵਿਪਿਨ ਕਟਾਰੀਆ ਨੇ ਰਾਜ ਪੱਧਰੀ ਪ੍ਰਦਰਸ਼ਨੀ ਵਿੱਚ ਭਾਗ ਲੈਣ ਲਈ ਚੁਣੇ ਗਏ ਸਕੂਲਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਰਾਜ ਪੱਧਰ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ।

ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ੍ਰੀ ਅਜੇ ਅਰੋੜਾ, ਬੀ.ਆਰ.ਸੀ. ਮੋਰਿੰਡਾ, ਸ੍ਰੀ ਚੰਦਰ ਸ਼ੇਖਰ, ਬੀ.ਆਰ.ਸੀ. ਮੋਰਿੰਡਾ ਅਤੇ ਸ੍ਰੀ ਰਵਿੰਦਰ ਸਿੰਘ, ਬੀ.ਆਰ.ਸੀ. ਸਲੋਰਾ ਨੇ ਆਪਣੀਆਂ ਡਿਊਟੀਆਂ ਬਾਖੂਬੀ ਨਿਭਾਈਆਂ।

Leave a Comment

Your email address will not be published. Required fields are marked *

Scroll to Top