ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਨੇ ਸਕਾਊਟ ਅਤੇ ਗਾਇਡ ਕੈਂਪ ਨੂੰ ਕੀਤਾ ਭੱਕੂ ਮਾਜਰਾ ਵਿਜ਼ਟ

State Organizing Commissioner visits Scout and Guide Camp at Bhakku Majra

State Organizing Commissioner visits Scout and Guide Camp at Bhakku Majra

ਰੂਪਨਗਰ, 13 ਮਈ: ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸ. ਉਂਕਾਰ ਸਿੰਘ ਨੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂ ਮਾਜਰਾ ਵਿੱਚ ਚੱਲ ਰਹੇ ਚਾਰ ਰੋਜ਼ਾ ਸਕਾਊਟ ਕੈਂਪ ਨੂੰ ਵਿਜ਼ਟ ਕੀਤਾ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਨੂੰ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਨੁਕਤੇ ਬਹੁਤ ਸਰਲ ਅਤੇ ਮਿਆਰੀ ਸ਼ਬਦਾਂ ਵਿੱਚ ਬਿਆਨ ਕੀਤੇ। ਇਸ ਮੌਕੇ ਸਕੂਲ ਵੱਲੋਂ ਮੁਖੀ ਸ. ਮੇਜਰ ਸਿੰਘ ਅਤੇ ਮਾਸਟਰ ਟਰੇਨਰ ਰਾਬਿੰਦਰ ਸਿੰਘ ਰੱਬੀ ਨੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਪ੍ਰਸ਼ੰਸਾ ਪੱਤਰ ਅਤੇ ਲੋਈ ਦੇ ਕੇ ਮਾਣ ਮਹਿਸੂਸ ਕੀਤਾ। ਕੈਂਪ ਲੀਡਰ ਸੁਰਿੰਦਰ ਸਿੰਘ ਨੇ ਕਮਿਸ਼ਨਰ ਸਾਹਿਬ ਦੇ ਗੁਣਾਂ ਨੂੰ ਸੰਖੇਪ ਵਿੱਚ ਛੋਹਿਆ ਅਤੇ ਉਨ੍ਹਾਂ ਦੀ ਸਕਾਊਟ ਲਹਿਰ ਵਿੱਚ ਨਿਭਾਈ ਦੇਣ ਨੂੰ ਵਡਿਆਇਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਸਾਹਿਤਕਾਰ ਸੁਰਿੰਦਰ ਸਿੰਘ ਰਸੂਲਪੁਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਝੰਡਾ ਫਹਿਰਾਇਆ। ਉਨ੍ਹਾਂ ਪ੍ਰਾਰਥਨਾ ਗੀਤ ਅਤੇ ਝੰਡਾ ਗੀਤ ਵੀ ਗਾਇਆ। ਕੈਂਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਦੇ ਵਿਦਿਆਰਥੀਆਂ ਨੇ ਵੀ ਹਾਜ਼ਰੀ ਲੁਆਈ। ਸਕਾਊਟ ਮਾਸਟਰ ਸਰਬਜੀਤ ਸਿੰਘ ਦੁੱਮਣਾ, ਗਾਇਡ ਕੈਪਟਨ ਹਰਜੀਤ ਕੌਰ ਮੋਰਿੰਡਾ, ਮੈਡਮ ਰਣਧੀਰ ਕੌਰ ਬੇਲਾ ਅਤੇ ਦੀਪਾਂਕਰ ਕੌਸ਼ਲ ਨੇ ਬੱਚਿਆਂ ਦੀਆਂ ਵੱਖ-ਵੱਖ ਕਲਾਸਾਂ ਲਈਆਂ। ਕੈਂਪਰਾਂ ਨੂੰ ਬੀ ਪੀ ਸਿਕਸ (ਐਕਸਰਸਾਈਜ਼), ਵਰਦੀ, ਬਾਬਤ ਵੀ ਜਾਣਕਾਰੀ ਦਿੱਤੀ ਗਈ।

State Organizing Commissioner visits Scout and Guide Camp at Bhakku Majra
ਸਮਾਗਮ ਵਿੱਚ ਕੈਂਪਰਾਂ ਜਸਮੀਤ ਕੌਰ ਕੋਟਲੀ ਬਾਰਵੀਂ, ਸਹਿਜਪ੍ਰੀਤ ਕੌਰ ਦਸਵੀਂ, ਅਵਨੀਤ ਕੌਰ ਅੱਠਵੀਂ, ਏਕਮਪ੍ਰੀਤ ਸਿੰਘ ਕੋਟਲੀ ਅੱਠਵੀਂ, ਫਤਿਹਜੀਤ ਸਿੰਘ ਛੇਵੀਂ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ੇਰ ਪੈਟਰੌਲ, ਚੀਤਾ ਪੈਟਰੌਲ, ਬਾਜ਼ ਪੈਟਰੌਲ, ਲੋਟਸ ਪੈਟਰੌਲ ਅਤੇ ਰੋਜ਼ ਪੈਟਰੌਲ ਨੇ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਇਸ ਮੌਕੇ ਲੈਕਚਰਰ ਜਸਵਿੰਦਰ ਕੌਰ, ਗੁਰਕ੍ਰਿਪਾਲ ਸਿੰਘ, ਵਿਸ਼ਾਲ ਗੁਪਤਾ, ਰਜਨੀ ਰਾਣੀ, ਬਲਜੀਤ ਕੌਰ, ਹਰਸਿਮਰਨ ਕੌਰ, ਆਸ਼ਿਮਾ, ਵਰਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ। ਕੈਂਪ ਵਿੱਚ ਨਵਨੀਤ ਕੌਰ, ਸਿਮਰਨਜੀਤ ਕੌਰ, ਨਵਨੀਤ ਕੌਰ, ਸਿਮਰਨ ਕੌਰ ਸ਼ਾਂਤਪੁਰ, ਜਸਕੀਰਤ ਸਿੰਘ, ਪ੍ਰਵੀਨ ਸਿੰਘ, ਸਿਮਰਨ ਕੌਰ ਕੋਟਲੀ, ਹਰਮਨਪ੍ਰੀਤ ਕੌਰ, ਪ੍ਰਦੀਪ ਕੌਰ, ਸਰਤਾਜ ਸਿੰਘ, ਗੁਰਅੰਸ਼ ਸਿੰਘ, ਰਾਜੇਸ਼ ਕੁਮਾਰ, ਰਣਵੀਰ ਸਿੰਘ, ਹਰਪ੍ਰੀਤ ਸਿੰਘ, ਅਨਮੋਲ ਸਿੰਘ, ਜਸਕਰਨ ਸਿੰਘ, ਪ੍ਰਭਜੋਤ ਸਿੰਘ ਅਤੇ ਜਸਮੀਨ ਕੌਰ ਸ਼ਾਂਤਪੁਰ ਨੇ ਵਧੀਆ ਕਾਰਗੁਜ਼ਾਰੀ ਦਿਖਾਈ।

 Ropar News 

Leave a Comment

Your email address will not be published. Required fields are marked *

Scroll to Top