Special “New Era – New Possibilities” for Students: District Guidance Counselor
ਬੀਟੈਕ ਇੰਡਸਟਰੀ ਇੰਟੀਗ੍ਰੇਟਿਡ ਪ੍ਰੋਗਰਾਮ: ਇੱਕ ਕਦਮ ਭਵਿੱਖ ਵੱਲ
ਪਿਆਰੇ ਵਿਦਿਆਰਥੀਓ,
ਅਸੀਂ ਇਕ ਨਵੇਂ ਯੁੱਗ ਵਿੱਚ ਕਦਮ ਰੱਖ ਰਹੇ ਹਾਂ ਜਿੱਥੇ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿ ਗਈ। ਹੁਣ ਸਮਾਂ ਹੈ ਅਜਿਹੀ ਸਿੱਖਿਆ ਦਾ ਜੋ ਤੁਹਾਨੂੰ ਅਸਲ ਸੰਸਾਰ ਦੀਆਂ ਲੋੜਾਂ ਲਈ ਤਿਆਰ ਕਰੇ। ਇਹੀ ਸੋਚ ਲੈ ਕੇ ਪੰਜਾਬ ਸਰਕਾਰ ਨੇ ਇੱਕ ਨਵਾਂ ਅਤੇ ਨਿਵੇਕਲਾ ਉਪਰਾਲਾ ਕੀਤਾ ਹੈ – ਬੀਟੈਕ ਇਨ ਮਕੈਨੀਕਲ ਇੰਜੀਨੀਅਰਿੰਗ (ਇੰਡਸਟਰੀ ਇੰਟੀਗ੍ਰੇਟਿਡ)।
ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਹੈ ਕਿ ਤੁਸੀਂ ਅਜਿਹਾ ਗਿਆਨ ਹਾਸਿਲ ਕਰੋ ਜੋ ਸਿੱਧਾ ਉਦਯੋਗ ਨਾਲ ਜੁੜਿਆ ਹੋਵੇ, ਤਾਂ ਜੋ ਤੁਹਾਡਾ ਭਵਿੱਖ ਮਜ਼ਬੂਤ, ਯਕੀਨੀ ਅਤੇ ਆਰਗੇਨਾਈਜ਼ ਹੋਵੇ।
ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਪਹਿਲੀ ਵਾਰ ਦੇਸ਼ ਵਿੱਚ – ਇੰਡਸਟਰੀ ਇੰਟੀਗ੍ਰੇਟਿਡ ਬੀਟੈਕ ਪ੍ਰੋਗਰਾਮ ਦੀ ਸ਼ੁਰੂਆਤ।
ਭਾਈਵਾਲੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਬਠਿੰਡਾ) ਅਤੇ ਵਿਕਟੂਰਾ ਟੈਕਨਾਲੋਜੀਜ਼ (ਫਰੀਦਾਬਾਦ)।
ਚਾਰ ਸਾਲਾ ਕੋਰਸ:
ਪਹਿਲੇ 5 ਸਮੈਸਟਰ: ਯੂਨੀਵਰਸਿਟੀ ਵਿਖੇ ਥਿਊਰੀ ਅਤੇ ਅਕਾਦਮਿਕ ਸਿੱਖਿਆ।
ਆਖਰੀ 3 ਸਮੈਸਟਰ: ਉਦਯੋਗਕ ਟਰੇਨਿੰਗ ਸਿੱਧੀ ਫੈਕਟਰੀ ਵਿੱਚ।
ਛੋਟਾ ਬੈਚ (30 ਵਿਦਿਆਰਥੀ): ਇਨ੍ਹਾ ‘ਤੇ ਵਿਸ਼ੇਸ਼ ਧਿਆਨ ਅਤੇ ਉੱਚ ਗੁਣਵੱਤਾ ਦੀ ਸਿੱਖਿਆ।
ਉਦਯੋਗ ਦੀ ਭੂਮਿਕਾ: ਉਦਯੋਗ ਨੂੰ ਯੂਨੀਵਰਸਿਟੀ ਦਾ ਡੀਮਡ ਕੈਂਪਸ ਮੰਨਿਆ ਗਿਆ।
ਇਸ ਦਾ ਲਾਭ ਕੀ ਹੈ?
ਵਿਦਿਆਰਥੀ ਕਿਤਾਬੀ ਪੜ੍ਹਾਈ ਨਾਲ਼ ਨਾਲ ਅਸਲੀ ਕੰਮ ਦਾ ਅਨੁਭਵ ਵੀ ਲੈਂਦੇ ਹਨ।
ਉਨ੍ਹਾਂ ਦੀ ਨੌਕਰੀ-ਯੋਗਤਾ ਵਧਦੀ ਹੈ।
ਡਿਗਰੀ ਦੇ ਨਾਲ ਸਿੱਧਾ ਉਦਯੋਗਿਕ ਤਜ਼ਰਬਾ – ਜੋ ਨੌਕਰੀ ਲੈਣ ਵੇਲੇ ਸਭ ਤੋਂ ਵੱਧ ਮਾਇਨੇ ਰੱਖਦਾ ਹੈ।
ਇਹ ਸੁਨਿਹਰੀ ਮੌਕਾ ਤੁਹਾਡੇ ਲਈ ਨਵੇਂ ਰਾਹ ਖੋਲ੍ਹ ਸਕਦਾ ਹੈ। ਜੋ ਵਿਦਿਆਰਥੀ ਮਕੈਨੀਕਲ ਇੰਜੀਨੀਅਰਿੰਗ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਅਸਲ ਤਜਰਬੇ ਰਾਹੀਂ ਸਿੱਖਣਾ ਚਾਹੁੰਦੇ ਹਨ, ਉਹ ਇਸ ਕੋਰਸ ਵੱਲ ਜ਼ਰੂਰ ਧਿਆਨ ਦੇਣ।
ਜਸਵੀਰ ਸਿੰਘ
ਜ਼ਿਲ੍ਹਾ ਗਾਈਡੈਂਸ ਕਾਊਂਸਲਰ,
ਸੈਕੰਡਰੀ ਸਿੱਖਿਆ, ਰੂਪਨਗਰ।
“ਆਪਣੇ ਸੁਪਨਿਆਂ ਨੂੰ ਅਸਲ ਰੂਪ ਦਿਓ – ਸਿੱਖਿਆ ਰਾਹੀਂ, ਤਜ਼ਰਬੇ ਰਾਹੀਂ, ਉੱਚ-ਉਡਾਣ ਰਾਹੀਂ।”
“ਅਪਣੀ ਯੋਗਤਾ ਅਤੇ ਉਤਸ਼ਾਹ ਨੂੰ ਅਜਿਹੀ ਦਿਸ਼ਾ ਦਿਓ ਜੋ ਤੁਹਾਡੀ ਕਾਬਲੀਅਤ ਨੂੰ ਆਕਾਸ਼ ਛੂਹਣ ਲਾਇਕ ਬਣਾਏ।”
District Ropar News
Stay connected with DEO Rupnagar
We’re excited to announce that DEO Rupnagar is now available on social media! Follow us for the latest updates on education initiatives, news, and achievements in Rupnagar district.
Social Media Handles
– Website: https://deorpr.com/
– Facebook : https://www.facebook.com/share/1Def93JTpv/
Share with Your Network
Kindly share this information with all school teachers and students groups on WhatsApp. Let’s stay connected and work together to promote education in Rupnagar district!