ਯਾਦਗਾਰੀ ਹੋ ਨਿਬੜਿਆ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਦਾ ਸਲਾਨਾ ਸਮਾਗਮ

IMG 20260403 WA0032
ਸਟੇਟ ਐਵਾਰਡੀ ਅਧਿਆਪਕ ਜੋੜੀ ਨੇ ਲਿਖੀ ਕਾਮਯਾਬੀ ਦੀ ਨਵੀਂ ਕਹਾਣੀ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਮੂਲੀਅਤ

The annual function of Government Middle and Primary School Raipur Sani was a memorable one.

ਸ੍ਰੀ ਕੀਰਤਪੁਰ ਸਾਹਿਬ, 2 ਅਪ੍ਰੈਲ: ਸ੍ਰੀ ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਰਾਏਪੁਰ ਸਾਨੀ ਵਿਖੇ ਸਥਿਤ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਵਿੱਚ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਲ ਭਰ ਦੀ ਮਿਹਨਤ ਤੋਂ ਬਾਅਦ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਅਤੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

The annual function of Government Middle and Primary School Raipur Sani was a memorable one.
ਇਸ ਸਮਾਗਮ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਪਹੁੰਚੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਸਟੇਟ ਐਵਾਰਡੀ ਅਧਿਆਪਕ ਜੋੜੀ ਦੀ ਲਗਨ ਅਤੇ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਕੂਲ ਆਪਣੇ ਸ਼ਾਨਦਾਰ ਨਤੀਜਿਆਂ ਅਤੇ ਗਤੀਵਿਧੀਆਂ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਿਹਾ ਹੈ।

The annual function of Government Middle and Primary School Raipur Sani was a memorable one.
ਉਨ੍ਹਾਂ ਵੱਲੋਂ ਸਿੱਖਿਆ ਵਿੱਚ ਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਉਨ੍ਹਾਂ ਨੂੰ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਸਕੂਲ ਦੇ ਇੰਚਾਰਜ ਸਟੇਟ ਅਵਾਰਡੀ ਮੈਡਮ ਸਤਨਾਮ ਕੌਰ ਕੈਂਥ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮਾਗਮ ਦੌਰਾਨ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਨੁਕੜ ਨਾਟਕ ਰਾਹੀਂ ਦਰਸ਼ਕਾਂ ਨੂੰ ਮੋਹ ਲਿਆ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕਤਾ ਦਾ ਸੰਦੇਸ਼ ਦਿੱਤਾ।

The annual function of Government Middle and Primary School Raipur Sani was a memorable one.
ਨਰਸਰੀ ਤੋਂ ਸੱਤਵੀਂ ਜਮਾਤ ਤੱਕ ਦੇ ਨਤੀਜੇ ਘੋਸ਼ਿਤ ਕੀਤੇ ਗਏ। ਨਰਸਰੀ ਵਿੱਚ ਰਾਵੀਆ ਪਹਿਲੇ ਸਥਾਨ ‘ਤੇ ਰਹੀ, ਜਦਕਿ ਸੱਤਵੀਂ ਜਮਾਤ ਵਿੱਚ ਨਵਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਹੋਰ ਕਲਾਸਾਂ ਦੇ ਵਿਦਿਆਰਥੀਆਂ ਨੇ ਵੀ ਉੱਤਮ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਸਮਾਗਮ ਵਿੱਚ ਪ੍ਰਿੰਸੀਪਲ ਵਰਿੰਦਰ ਸ਼ਰਮਾ ਡੀ.ਐਸ.ਐਮ , ਬੀਪੀਈਓ ਇੰਦਰਪਾਲ, ਮਨੀਸ਼ ਕੁਮਾਰ (ਬੀਪੀਈਓ ਦਫ਼ਤਰ), ਸੁਨੀਲ ਕੁਮਾਰ ਸੈਣੀ, ਹਰਜੀਤ ਸਿੰਘ ਸੀ.ਐਚ.ਟੀ ,ਪ੍ਰਿੰਸੀਪਲ ਸਿਖਾ‌ ਅਰੋੜਾ,ਡੀ.ਪੀ ਭੁਪਿੰਦਰ ਸਿੰਘ ਮਿੰਟੂ,ਲੈਕ: ਅਜੈ ਕੁਮਾਰ ਬੈਂਸ,ਬੀ.ਆਰ.ਸੀ ਸਰਬਜੀਤ ਸਿੰਘ ਰਿਹਾ:ਪਿ੍ੰਸੀਪਲ ਸ੍ਰ ਸ਼ਰਨਜੀਤ ਸਿੰਘ,ਓਮ ਪ੍ਰਕਾਸ਼,ਮੈਡਮ ਸੰਦੀਪ ਕੌਰ ,ਮੈਡਮ ਮੀਨਾ ਦੇਵੀ , ਕੁਲਵਿੰਦਰ ਕੌਰ ,ਕੌਂਸਲਰ ਦਲਜੀਤ ਸਿੰਘ ਕੈਂਥ ਸਕੂਲ ਸਟਾਫ ਰਮਨਦੀਪ ਐਸ.ਐਸ ਮਾਸਟਰ, ਨਵਨੀਤ ਕੌਰ ਸਾਇੰਸ ਮਿਸਟ੍ਰੈਸ, ਅਜੇ ਕੁਮਾਰ ਕੰਪਿਊਟਰ ਫੈਕਲਟੀ,ਨੀਲਮ ਕੁਮਾਰੀ ਈਟੀਟੀ ਟੀਚਰ, ਰਮਨਦੀਪ ਕੌਰ, ਰਾਣੀ ਦੇਵੀ ,ਸਮੇਤ ਸਕੂਲ ਸਟਾਫ ਦੇ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਐਸ.ਐਮ.ਸੀ ਚੇਅਰਪਰਸਨ ਸੰਦੀਪ ਕੌਰ ਅਤੇ ਪਰਮਜੀਤ ਕੌਰ, ਰਚਨ ਮੁਹੰਮਦ (ਯੂਥ ਆਮ ਆਦਮੀ ਪਾਰਟੀ), ਸ਼ਮਸ਼ੇਰ ਸਿੰਘ (ਬਲਾਕ ਸਮਤੀ ਮੈਂਬਰ), ਸੂਬੇਦਾਰ ਰਾਜਪਾਲ, ਸੁੱਚਾ ਚੌਧਰੀ, ਦਲੇਰ ਸਿੰਘ ਸਰਪੰਚ ਮੈਹਦਾਲੀ, ਸੁਬੇਦਾਰ ਰਾਜਪਾਲ, ਪਿੰਡ ਦੇ ਸਰਪੰਚ ਦਲੇਰ ਸਿੰਘ, ਨੰਬਰਦਾਰ ਗੁਰਨਾਮ ਸਿੰਘ , ਨੰਬਰਦਾਰ ਗੁਰਦੀਪ ਸਿੰਘ, ਜਰਨੈਲ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ, ਹੁਕਮ ਮੁਹੰਮਦ , ਸਾਬਕਾ ਸਰਪੰਚ ਰੀਨਾ ਦੇਵੀ , ਸਾਬਕਾ ਸਰਪੰਚ ਸਜਮੋਰ ਰਾਮਪਾਲ, ਮਲਕੀਤ ਸਿੰਘ , ਸੁਰਿੰਦਰ ਸਿੰਘ ਫੌਜੀ , ਸ਼ਮਸ਼ੇਰ ਸਿੰਘ ਸਿੰਧੂ ਅਤੇ ਹੋਰ ਇਲਾਕਾਈ ਮੋਹਤਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਸਰਾਹਿਆ ਗਿਆ। ਇਹ ਸਲਾਨਾ ਸਮਾਗਮ ਨਾ ਸਿਰਫ਼ ਵਿਦਿਆਰਥੀਆਂ ਲਈ ਪ੍ਰੇਰਣਾ ਬਣਿਆ, ਸਗੋਂ ਪੂਰੇ ਇਲਾਕੇ ਲਈ ਇੱਕ ਯਾਦਗਾਰੀ ਮੌਕਾ ਸਾਬਤ ਹੋਇਆ।

Leave a Comment

Your email address will not be published. Required fields are marked *

Scroll to Top