ਮਿਸ਼ਨ ਸਮਰੱਥ 4.0 ਦੀ ਸ਼ੁਰੂਆਤ, ਚੰਡੀਗੜ੍ਹ ਵਿਖੇ ਸਟੇਟ ਪੱਧਰੀ ਓਰੀਐਂਟੇਸ਼ਨ ਦੌਰਾਨ ਅਧਿਆਪਕ ਸਨਮਾਨਿਤ

Mission Samarth Event Held in Presence of Punjab Education Minister Harjot Singh Bains and Manish Sisodia

Mission Samarth Event Held in Presence of Punjab Education Minister Harjot Singh Bains and Manish Sisodia

ਐੱਸ.ਏ.ਐੱਸ. ਨਗਰ/ਚੰਡੀਗੜ੍ਹ, 9 ਅਪ੍ਰੈਲ 2026: ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲੋਂ ਮਿਸ਼ਨ ਸਮਰੱਥ ਅਧੀਨ ਪਿਛਲੇ ਤਿੰਨ ਸਾਲਾਂ ਦੀਆਂ ਬਿਹਤਰੀਨ ਪ੍ਰਥਾਵਾਂ (Best Practices) ਨੂੰ ਸਾਂਝਾ ਕਰਨ ਲਈ ਪੰਜਾਬ ਮਿਊਂਸਪਲ ਭਵਨ, ਸੈਕਟਰ-35ਏ, ਚੰਡੀਗੜ੍ਹ ਵਿਖੇ ਇੱਕ ਰੋਜ਼ਾ ਸਟੇਟ ਪੱਧਰੀ ਓਰੀਐਂਟੇਸ਼ਨ ਕਰਵਾਈ ਗਈ।

Mission Samarth Event Held in Presence of Punjab Education Minister Harjot Singh Bains and Manish Sisodia

ਇਹ ਸਮਾਗਮ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਾਬਕਾ ਸਿੱਖਿਆ ਮੰਤਰੀ ਦਿੱਲੀ ਮੁਨੀਸ਼ ਸਿਸੋਦੀਆ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ, ਜਿਸ ਨਾਲ ਇਸਦੀ ਮਹੱਤਤਾ ਹੋਰ ਵਧ ਗਈ।

Mission Samarth Event Held in Presence of Punjab Education Minister Harjot Singh Bains and Manish Sisodia

ਇਸ ਦੌਰਾਨ ਮਿਸ਼ਨ ਸਮਰੱਥ 4.0 ਦੀ ਅਧਿਕਾਰਕ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦੇਸ਼ ਸਕੂਲਾਂ ਵਿੱਚ ਸਿੱਖਣ ਦੇ ਨਤੀਜਿਆਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਨਵੀਂ ਸਿੱਖਣ-ਸਿਖਲਾਈ ਵਿਧੀਆਂ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਮੌਕੇ ‘ਤੇ M-Star ePunjab ਮੋਬਾਈਲ ਐਪ ਦੀ ਵੀ ਸ਼ੁਰੂਆਤ ਕੀਤੀ ਗਈ, ਜੋ ਡਿਜ਼ਿਟਲ ਸਿੱਖਿਆ, ਮੋਨੀਟਰਿੰਗ ਅਤੇ ਅਧਿਆਪਕਾਂ-ਵਿਦਿਆਰਥੀਆਂ ਵਿਚਕਾਰ ਸਰੋਤ ਸਾਂਝੇ ਕਰਨ ਨੂੰ ਹੋਰ ਸੁਗਮ ਬਣਾਏਗੀ।

ਇਸ ਓਰੀਐਂਟੇਸ਼ਨ ਦਾ ਮੁੱਖ ਉਦੇਸ਼ ਚੁਣੀਆਂ ਗਈਆਂ ਅਧਿਆਪਕਾਂ ਦੀਆਂ ਨਵੀਨਤਮ ਸਿੱਖਣ ਪ੍ਰਥਾਵਾਂ ਨੂੰ ਸਾਂਝਾ ਕਰਨਾ ਅਤੇ ਹੋਰ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ ਸੀ। ਇਸ ਸਬੰਧੀ ਇੱਕ ਸੰਕਲਨ (Compendium) ਵੀ ਤਿਆਰ ਕੀਤਾ ਗਿਆ ਹੈ।

SCERT Punjab Organizes State-Level Orientation to Share Best Teaching Practices

ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਿਪਿਨ ਕਟਾਰੀਆ ਨੂੰ ਮਿਸ਼ਨ ਸਮਰੱਥ ਦੀ ਜ਼ਿਲ੍ਹਾ ਪੱਧਰ ‘ਤੇ ਸਫਲ ਕਾਰਗੁਜ਼ਾਰੀ ਲਈ ਉਨ੍ਹਾਂ ਦੇ ਯੋਗਦਾਨ ਅਤੇ ਅਧਿਆਪਕਾਂ ਨੂੰ ਮਾਰਗਦਰਸ਼ਨ ਦੇਣ ਵਿੱਚ ਕੀਤੀ ਮਿਹਨਤ ਦੀ ਭਰਪੂਰ ਸਰਾਹਨਾ ਕੀਤੀ ਗਈ ਜਿਸ ਲਈ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। 

SCERT Punjab Organizes State-Level Orientation to Share Best Teaching Practices

ਇਸ ਦੇ ਨਾਲ ਹੀ ਸਟੇਟ ਰਿਸੋਰਸ ਪਰਸਨ ਓਂਕਾਰ ਸਿੰਘ ਮੈਥ ਮਾਸਟਰ ਸ ਹ ਸ ਚੱਕ ਕਰਮਾਂ ਅਤੇ ਛਵੀ ਅੰਗਰੇਜ਼ੀ ਮਿਸਟ੍ਰੈਸ ਸ ਮਿ ਸ ਬਲਾਂ ਕਲਾਂ ਅਤੇ ਬੈਸਟ ਪ੍ਰੈਕਟਿਸ ਸਕੂਲਾਂ ਦੇ ਅਧਿਆਪਕਾਂ ਵਿੱਚੋਂ ਸੀਮਾ ਰਾਣੀ ਸ ਹ ਸ ਛੋਟੀ ਝੱਲੀਆਂ ਅਤੇ ਰਮਨਦੀਪ ਸਿੰਘ ਸ ਮਿ ਸ ਰਾਏਪੁਰ ਸਾਹਨੀ ਨੂੰ ਵੀ ਸਟੇਟ ਪੱਧਰ ‘ਤੇ ਸਨਮਾਨਿਤ ਕੀਤਾ ਗਿਆ, ਜੋ ਜ਼ਿਲ੍ਹੇ ਲਈ ਮਾਣ ਦੀ ਗੱਲ ਬਣੀ।

SCERT Punjab Organizes State-Level Orientation to Share Best Teaching Practices

ਇਹ ਸਨਮਾਨ ਸਕੂਲ ਸਿੱਖਿਆ ਵਿਭਾਗ ਦੀ ਸੈਕਟਰੀ ਸੁਨਾਲੀ ਗਿਰੀ ਵੱਲੋਂ ਪ੍ਰਦਾਨ ਕੀਤੇ ਗਏ , ਜਿਨ੍ਹਾਂ ਨੇ ਸਨਮਾਨਿਤ ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।

SCERT Punjab Organizes State-Level Orientation to Share Best Teaching Practices

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਵੀ ਹਾਜ਼ਰ ਰਹੇ। ਉਨ੍ਹਾਂ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਪੂਰੇ ਜ਼ਿਲ੍ਹੇ ਲਈ ਪ੍ਰੇਰਣਾਦਾਇਕ ਹੈ ਅਤੇ ਹੋਰ ਅਧਿਆਪਕਾਂ ਨੂੰ ਵੀ ਉੱਤਮ ਪ੍ਰਦਰਸ਼ਨ ਲਈ ਉਤਸ਼ਾਹਿਤ ਕਰੇਗੀ।

SCERT Punjab Organizes State-Level Orientation to Share Best Teaching Practices

ਇਹ ਸਮਾਗਮ ਸਿੱਖਿਆ ਦੇ ਖੇਤਰ ਵਿੱਚ ਨਵੀਨਤਾ, ਡਿਜ਼ਿਟਲ ਤਰੱਕੀ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।

Leave a Comment

Your email address will not be published. Required fields are marked *

Scroll to Top