ਨਸ਼ਿਆਂ ਵਿਰੁੱਧ ਕਰਵਾਈ ਗਈ ਲੋਕ ਮਿਲਣੀ ਮੀਟਿੰਗ ਗਗਨ ਰਿਜ਼ੋਰਟ ਕਾਂਝਲਾ ਮੋਰਿੰਡਾ ਵਿਖੇ 

Public meeting against drugs organized at Gagan Resort Kanjla Morinda

Public meeting against drugs organized at Gagan Resort Kanjla Morinda

  • ਪ੍ਰਭਾਵਸ਼ਾਲੀ ਨਾਟਕ ਦਮ ਤੋੜਦੇ ਰਿਸ਼ਤੇ ਨੇ ਕੀਤਾ ਦਰਸ਼ਕਾਂ ਨੂੰ ਸੁੰਨ 

ਮੋਰਿੰਡਾ, 15 ਸਤੰਬਰ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ 551 ਦਿਨ ਪੂਰੇ ਹੋਣ ’ਤੇ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ ਲੋਕ ਮਿਲਣੀ ਮੀਟਿੰਗ ਕਰਵਾਈ ਗਈ। ਹਲਕਾ ਕੋਆਰਡੀਨੇਟਰ ਪ੍ਰਸ਼ੋਤਮ ਸਿੰਘ ਮਾਹਿਲ ਦੀ ਅਗਵਾਈ ਹੇਠ ਇਹ ਮੀਟਿੰਗ ਗਗਨ ਰਿਜ਼ੋਰਟ ਨੇੜੇ ਪਿੰਡ ਕਾਂਝਲਾ, ਮੋਰਿੰਡਾ ਰੋਡ ਵਿਖੇ ਹੋਈ ।

Public meeting against drugs organized at Gagan Resort Kanjla Morinda

ਇਸ ਮੌਕੇ ਹਲਕੇ ਦੇ ਲੋਕਾਂ ਨਾਲ ਨਸ਼ਿਆਂ ਦੀ ਸਮੱਸਿਆ ਅਤੇ ਇਸ ਨੂੰ ਜੜ੍ਹ ਤੋਂ ਖ਼ਤਮ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸੰਬੰਧਿਤ ਉੱਚ ਅਧਿਕਾਰੀ ਵੀ ਹਾਜ਼ਰ ਰਹੇ । ਇਸ ਮੀਟਿੰਗ ਦੌਰਾਨ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਸਭ ਨੂੰ ਨਸ਼ਿਆਂ ਵਿਰੁੱਧ ਸਰਕਾਰ ਦਾ ਸਾਥ ਦੇਣ ਦਾ ਸੱਦਾ ਦਿੱਤਾ । ਹਲਕਾ ਇੰਚਾਰਜ ਸ. ਜਸਵੀਰ ਸਿੰਘ ਗੜ੍ਹੀ ਨੇ ਨਸ਼ਿਆਂ ਵਿਰੁੱਧ ਸਖ਼ਤ ਸਟੈਂਡ ਲੈਂਦਿਆਂ ਤਸਕਰਾਂ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਤਿਹਾਸ ਲੈਕਚ ਰਾਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅਵਿੰਦਰ ਸਿੰਘ ਰਾਜੂ ਦੀ ਨਿਰਦੇਸ਼ਨਾ ਹੇਠ ਪ੍ਰਸ਼ੋਤਮ ਸਿੰਘ ਮਾਹਿਲ ਦਾ ਲਿਖਿਆ ਨਾਟਕ ‘ਦਮ ਤੋੜਦੇ ਰਿਸ਼ਤੇ’ ਵੀ ਪੇਸ਼ ਕੀਤਾ ਗਿਆ ।

Public meeting against drugs organized at Gagan Resort Kanjla Morinda

ਇਸ ਮੌਕੇ ਸ ਕੁਲਵਿੰਦਰ ਸਿੰਘ (ਤਹਿਸੀਲਦਾਰ ਚਮਕੌਰ ਸਾਹਿਬ), ਸ਼੍ਰੀ ਪੁਨੀਤ ਬੰਸਲ (ਤਹਿਸੀਲਦਾਰ ਮੋਰਿੰਡਾ), ਨਾਇਬ ਤਹਿਸੀਲਦਾਰ ਸ. ਦਲਵਿੰਦਰ ਸਿੰਘ , ਸ ਮਨਪ੍ਰੀਤ ਸਿੰਘ , ਡੀ ਐਸ ਪੀ ਸ ਮਨਜੀਤ ਸਿੰਘ ਔਲਖ, ਸ . ਗੁਰਜੀਤ ਸਿੰਘ, ਬੀ ਡੀ ਓ ਸ ਅਜੈਬ ਸਿੰਘ , ਸ਼੍ਰੀ ਲੈਨਿਨ ਗਰਗ, ਈ. ਓ. ਗੁਰਬਖਸ਼ ਸਿੰਘ , ਮੈਡਮ ਹਰਪਾਲ ਕੌਰ , ਜਸਪ੍ਰੀਤ ਸਿੰਘ ਕਲਸੀ , ਹਰਪ੍ਰੀਤ ਸਿੰਘ , ਜਗਜੋਤ ਸਿੰਘ ਸਟੈਨੋ , ਸ ਅਮਨਦੀਪ ਸਿੰਘ ਮਾਂਗਟ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ , ਅੰਮ੍ਰਿਤਪਾਲ ਸਿੰਘ ਖੱਟੜਾ, ਹਰਜਿੰਦਰ ਸਿੰਘ ਛਿੱਬਰ , ਹਰਜੀਤ ਸਿੰਘ ਸੋਢੀ , ਰੁਪਿੰਦਰ ਸਿੰਘ ਭਿਚਰਾ, ਯੁੱਧ ਨਸ਼ਿਆਂ ਵਿਰੁੱਧ ਕਮੇਟੀ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਖੇੜੀ , ਅਮਰ ਸਿੰਘ ਸੋਲਖੀਆਂ, ਬਲਾਕ ਪ੍ਰਧਾਨ ਸੱਜਣ ਸਿੰਘ , ਹਰਭਜਨ ਸਿੰਘ , ਗੁਰਪ੍ਰੀਤ ਸਿੰਘ ਹੈਪੀ , ਅਜਮੇਰ ਸਿੰਘ , ਬਲਬੀਰ ਸਿੰਘ , ਕਰਮਜੀਤ ਸਿੰਘ , ਹਿੰਮਤ ਸਿੰਘ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top