ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ 

Science Teachers’ Association Unit Formed in Block Morinda

English SEO-Friendly Title:
Science Teachers’ Association Unit Formed in Block MorindaAlternative:
Block Morinda Forms New Science Teachers’ Association Unit

ਸਕੂਲ ਆਫ ਐਮੀਨੈਂਸ ਮੋਰਿੰਡਾ ਵਿਖੇ ਟ੍ਰੇਨਿੰਗ ਸਮੇਂ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਬਾਜ਼ ਅਤੇ ਸਾਬਕਾ ਜਨਰਲ ਸਕੱਤਰ ਸਟੇਟ ਬਾਡੀ ਸੁਖਦੇਵ ਸਿੰਘ ਪੰਜਰੁੱਖਾਂ ਦੀ ਰਹਿਨੁਮਾਈ ਵਿੱਚ ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਰੂਪਨਗਰ ਤੇਜਿੰਦਰ ਸਿੰਘ ਬਾਜ਼ ਨੇ ਹਾਜ਼ਰ ਅਧਿਆਪਕਾਂ ਨਾਲ਼ ਐਸ ਟੀ ਏ ਦੇ ਕੀਤੇ ਕੰਮਾਂ ‘ਤੇ ਚਾਨਣਾ ਪਾਇਆ। ਟੈਕਨੀਕਲ ਗ੍ਰੇਡ ਸਬੰਧੀ ਵੀ ਚਾਨਣਾ ਪਾਇਆ ਗਿਆ। ਸਾਰੇ ਅਧਿਆਪਕਾਂ ਨੂੰ ਯੂਨੀਅਨ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ ਗਿਆ। ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਪੰਜਰੁੱਖਾਂ ਨੇ ਕਿਹਾ ਆਪਣੇ ਵਿਸ਼ੇ ਦੀ ਯੂਨੀਅਨ ਮਜ਼ਬੂਤ ਹੋਵੇਗੀ ਤਾਂ ਆਪਾਂ ਮਜ਼ਬੂਤ ਹੋਵਾਂਗੇ।

ਚੋਣ ਦੌਰਾਨ ਸ੍ਰੀਮਤੀ ਹਰਜੋਤ ਕੈਂਥ ਨੂੰ ਸਰਬਸੰਮਤੀ ਨਾਲ ਬਲਾਕ ਮੋਰਿੰਡਾ ਦਾ ਪ੍ਰਧਾਨ ਥਾਪਿਆ ਗਿਆ, ਸ੍ਰੀਮਤੀ ਰਮਨਦੀਪ ਕੌਰ ਨੂੰ ਵਾਈਸ ਪ੍ਰਧਾਨ, ਸ੍ਰੀਮਤੀ ਅਨੂ ਭਨੋਟ ਨੂੰ ਜਨਰਲ ਸਕੱਤਰ, ਅਮਨਦੀਪ ਕੌਰ ਨੂੰ ਵਿੱਤ ਸਕੱਤਰ,ਚਰਨਪ੍ਰੀਤ ਕੌਰ ਨੂੰ ਪ੍ਰੈਸ ਸਕੱਤਰ ਅਤੇ ਬਲਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨੂੰ ਮੀਤ ਪ੍ਰਧਾਨ ਲਗਾਇਆ ਗਿਆ।ਇਸ ਸਮੇਂ ਅਜੇ ਅਰੋੜਾ,ਚੰਦਰ ਸ਼ੇਖਰ, ਰਮਨਦੀਪ ਕੌਰ,ਮਾਧੁਰੀ ਮਿੱਤਲ,ਅਮਰਪ੍ਰੀਤ ਕੌਰ,ਮਨਦੀਪ ਕੌਰ, ਪਰਵੀਨ ਕੌਰ, ਜ਼ੀਨਤ ਬੇਗਮ, ਜਸਵਿੰਦਰ ਕੌਰ,ਬਲਜੀਤ ਕੌਰ,ਸ਼ਿਵਾਲੀ ਸ਼ਰਮਾ, ਸੀਮਾ ਸ਼ਰਮਾ, ਮਨਪ੍ਰੀਤ ਕੌਰ,ਵੰਦਨਾ ਰਾਣੀ,ਮਨਮਿੰਦਰ ਕੌਰ, ਮਨਮੋਹਣ ਸਿੰਘ, ਸ਼ਮਿੰਦਰ ਸਿੰਘ, ਅੰਮ੍ਰਿਤ ਕੌਰ, ਸਵਿਤਾ ਹਾਂਡਾ,ਅਮਰਿੰਦਰ ਸਿੰਘ,ਬਲਜਿੰਦਰ ਕੌਰ, ਰਿੰਪੀ ਸ਼ਰਮਾ, ਸ਼ਰੀਕਾ ਗੁਪਤਾ,ਸੋਨਮਦੀਪ ਕੌਰ, ਗੁਰਪ੍ਰੀਤ ਕੌਰ, ਕਿਰਨਜੀਤ ਕੌਰ,ਹਰਸਿਮਰਨ ਕੌਰ, ਜੋਤਪ੍ਰੀਤ ਸਿੰਘ,ਜਸ਼ਨਪ੍ਰੀਤ ਕੌਰ,ਕਮਲਜੀਤ ਕੌਰ,ਰੰਜੂ ਬਾਲਾ ਅਤੇ ਅਪਰਜਿਤਾ ਠਾਕੁਰ ਆਦਿ ਅਧਿਆਪਕ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top