NMMS ਵਜੀਫ਼ਾ ਪ੍ਰੀਖਿਆ ਵਿੱਚ ਪੰਜ ਵਿਦਿਆਰਥਣਾਂ ਨੇ ਵਧੀਆ ਅੰਕ ਲੈਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ

ਨੰਗਲ: ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਵਿਜੈ ਬੰਗਲਾ ਜੀ ਦੀ ਅਗਵਾਈ ਵਿੱਚ ਚੱਲ ਰਹੀ NMMS ਵਜੀਫ਼ਾ ਪ੍ਰੀਖਿਆ ਦੀ ਸਿਖਲਾਈ ਕਾਰਨ ਅਤੇ ਤਿਆਰੀ ਕਰਵਾਉਣ ਵਾਲ਼ੇ ਆਧਿਆਪਕਾਂ ਦੀ ਮਿਹਨਤ ਸਦਕਾ ਸਾਲ 2024 ਦੀ NMMS ਵਜੀਫ਼ਾ ਪ੍ਰੀਖਿਆ ਸਕੂਲ ਦੀਆਂ 5 ਵਿਦਿਆਰਥਣਾਂ ਨੇ ਵਧੀਆ ਅੰਕਾਂ ਨਾਲ਼ ਪਾਸ ਕਰਕੇ ਸਕੂਲ ਦਾ, ਆਪਣੇ ਅਧਿਆਪਕਾਂ ਦਾ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ।

ਵਿਦਿਆਰਥਣ ਤਨਵੀ ਪੁੱਤਰੀ ਸ਼੍ਰੀ ਸੰਜੇ ਕੁਮਾਰ 99, ਕਮਲਪ੍ਰੀਤ ਪੁੱਤਰੀ ਸ਼੍ਰੀ ਪਰਮਜੀਤ ਸਿੰਘ 95, ਅਵਨੀਤ ਕੌਰ ਸੈਣੀ ਪੁੱਤਰੀ ਸ੍ਰੀ ਗੁਰਿੰਦਰ ਸੈਣੀ 90, ਕਨਿਕਾ ਪੁੱਤਰੀ ਸ੍ਰੀ ਸੋਮਨਾਥ 85 ਅਤੇ ਐਜਲ ਪੁੱਤਰੀ ਸ੍ਰੀ ਨਰੇਸ਼ ਕੁਮਾਰ ਨੇ 89 ਰੈਂਕ ਹਾਸਲ ਕੀਤਾ।

Leave a Comment

Your email address will not be published. Required fields are marked *

Scroll to Top