ਬੇਲਾ-ਬਹਿਰਾਮਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰ ਦਾ ਸੈਸ਼ਨ 2023-24 ਦਾ 10ਵੀਂ ਜਮਾਤ ਦਾ ਨਤੀਜ਼ਾ ਸੌ ਪ੍ਰਤੀਸ਼ਤ ਰਿਹਾ। ਸਾਰੇ ਵਿਦਿਆਰਥੀਆ ਨੇ ਪਹਿਲੀ ਡਿਵੀਜਨ ਵਿੱਚ ਪਾਸ ਹੋਏ । ਅਮਰਜੋਤ ਕੌਰ 90 ਪ੍ਰਤੀਸ਼ਤ ਲੈ ਕੇ ਪਹਿਲਾ, ਜਸਨਦੀਪ ਕੌਰ ਨੇ 87 ਪ੍ਰਤੀਸ਼ਤ ਲੈ ਕੇ ਦੂਜਾ ਅਤੇ ਗੁਰਸਿਮਰਨ ਸਿੰਘ ਨੇ 84 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਤੇ ਪ੍ਰਿੰਸੀਪਲ ਗੁਰਸ਼ਰਨ ਕੌਰ ਨੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਤੀਆ । ਇਸ ਸਮੇਂ ਰਾਜਵਿੰਦਰ ਸਿੰਘ ਗਿੱਲ, ਜੁਝਾਰ ਕੌਰ, ਸ਼ੈਲੀ ਗਰਗ, ਬਲਵਿੰਦਰ ਕੌਰ ਬਲਵਿੰਦਰ ਸਿੰਘ, ਮਲਕੀਤ ਸਿੰਘ, ਅੰਮ੍ਰਿਤ ਸਿੰਘ, ਹਰਮੀਤ ਕੌਰ, ਰਮਨਦੀਪ ਕੌਰ, ਸੁਰਿੰਦਰ ਪਾਲ ਕੌਰ, ਰਵਿੰਦਰ ਸਿੰਘ, ਸ਼ਿਲਪੀ ਗੁਪਤਾ, ਦੀਪਾਲੀ ਕਪੂਰ ਆਦਿ ਹਾਜਰ ਸਨ ਸਰੋਜ, ਸੈਨਿਕ, ਸਵੇਤਾ ਵਾਲੀਆ ਅਤੇ ਜਗਦੀਪ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿਤੀਆ।