ਤੇਜਿੰਦਰ ਸਿੰਘ ਬਾਜ਼ ਦੇ ਕਾਵਿ ਸੰਗ੍ਰਹਿ ‘ਗੁਆਚਿਆ ਮਨੁੱਖ’ ‘ਤੇ ਕੱਲ੍ਹ ਹੋਵੇਗਾ ਵਿਮੋਚਨ ਅਤੇ ਵਿਚਾਰ ਚਰਚਾ।

ਰੂਪਨਗਰ 21 ਅਪ੍ਰੈਲ: ਨੌਜਵਾਨ ਸ਼ਾਇਰ ਅਤੇ ਵਿਗਿਆਨਕ ਨਾਟਕਾਂ ਦੇ ਰਚੇਤਾ ਵਿਗਿਆਨਕ ਨਾਟਕਕਾਰ ਤੇਜਿੰਦਰ ਸਿੰਘ ਬਾਜ਼ ਦਾ ਪਲੇਠਾ ਕਾਵਿ ਸੰਗ੍ਰਹਿ ‘ ਗੁਆਚਿਆ ਮਨੁੱਖ’ ਸੰਨ 2011 ਵਿੱਚ ਛਪਿਆ ਸੀ।
img 20240421 wa00006053623108982270601Tejinder Singh Baaz’s poetry collection ‘Guachya Manukh will be released tomorrow. and discussion will be held.
ਇਸ ਕਾਵਿ ਸੰਗ੍ਰਹਿ ਦੀ ਸਾਹਿਤਕ ਹਲਕਿਆਂ ਵਿੱਚ ਬਹੁਤ ਚਰਚਾ ਛਿੱੜੀ ਸੀ। ਪਾਠਕਾਂ ਦੀ ਪੁਰਜ਼ੋਰ ਮੰਗ ਤੇ ਹੁਣ ‘ਗੁਆਚਿਆ ਮਨੁੱਖ’ ਦਾ ਦੂਜਾ ਐਡੀਸ਼ਨ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੈ।ਸ਼ਾਇਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਕਿਤਾਬ ਦਾ ਵਿਮੋਚਨ ਅਤੇ ਵਿਚਾਰ ਚਰਚਾ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੱਲ੍ਹ 22 ਅਪ੍ਰੈਲ ਨੂੰ ਹੋਵੇਗਾ। ਪ੍ਰਧਾਨਗੀ ਮੰਡਲ ਅਤੇ ਵਿਚਾਰ ਚਰਚਾ ਵਿੱਚ ਡਾ.ਜਸਵੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ, ਸ੍ਰ ਬਲਬੀਰ ਸਿੰਘ ਸੈਣੀ ਸੰਪਾਦਕ ਸੂਲ ਸੁਰਾਹੀ ਮੈਗਜ਼ੀਨ, ਨਵਾਬ ਫੈਸਲ ਖਾਨ ਲੇਖਕ ਸ਼ਾਇਰ ਅਤੇ ਸਮੀਖਿਅਕ, ਸ੍ਰ ਬਲਦੇਵ ਸਿੰਘ ਸ੍ਰਪਰਸਤ ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ ਉਚੇਚੇ ਤੌਰ ਤੇ ਸ਼ਾਮਲ ਹੋਣਗੇ।ਗੁਆਚਿਆ ਮਨੁੱਖ ਕਾਵਿ ਸੰਗ੍ਰਹਿ ਦੇ ਅਖਬਾਰਾਂ ਅਤੇ ਮੈਗਜ਼ੀਨ ਵਿੱਚ ਹੋਏ ਰੀਵਿਊ ਵੀ ਨਵੇਂ ਐਡੀਸ਼ਨ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਕਾਵਿ ਸੰਗ੍ਰਹਿ ਵਿੱਚ 44 ਕਵਿਤਾਵਾਂ ਛੋਟੀਆਂ ਵੱਡੀਆਂ ਦਰਜ ਹਨ। ਖੁਦ ਸ਼ਾਇਰ ਨੇ ਇਸ ਕਿਤਾਬ ਵਿੱਚੋਂ ਕਈ ਕਵਿਤਾਵਾਂ ਵੱਖ- ਵੱਖ ਮੰਚਾਂ ਤੇ ਬੋਲਕੇ ਵੱਡੇ ਸਨਮਾਨ ਪ੍ਰਾਪਤ ਕੀਤੇ ਹਨ। ਅੱਗੇ ਬਾਜ਼ ਨੇ ਪ੍ਰਿੰਸੀਪਲ ਡਾ.ਜਸਵੀਰ ਸਿੰਘ ਅਤੇ ਖ਼ਾਲਸਾ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ,ਜਿਨ੍ਹਾਂ ਨੇ ਸਮਾਗਮ ਕਰਵਾਉਣ ਦੀ ਸਹਿਮਤੀ ਦਿੱਤੀ।
 

Leave a Comment

Your email address will not be published. Required fields are marked *

Scroll to Top