
ਰੂਪਨਗਰ, 29 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -4 ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਡਿਪਟੀ ਕਮਿਸ਼ਨਰ ਸ੍ਰੀ ਅਦਿਤਿਆ ਡੇਚਲਵਾਲ ਦੀ ਅਗਵਾਈ ਹੇਠ ਹੋਏ। ਦੂਜੇ ਦਿਨ ਵੀ ਖਿਡਾਰੀਆਂ ਨੇ ਅਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਖੇਡ ਮੁਕਾਬਲਿਆਂ ਦੇ ਅੱਜ ਦੇ ਨਤੀਜਿਆਂ ਵਿੱਚ ਅਥਲੈਟਿਕਸ, ਬਾਸਕਟਬਾਲ,ਖੋ-ਖੋ , ਟੈਨਿਸ ਬਾਲ ਕ੍ਰਿਕਟ ਅਤੇ ਫੁੱਟਬਾਲ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ, ਹਾਕੀ ਦੇ ਮੁਕਾਬਲੇ ਹਾਕਸ ਕਲੱਬ, ਵਾਲੀਬਾਲ, ਕਿੱਕ ਬਾਕਸਿੰਗ, ਚੈੱਸ ਦੇ ਮੁਕਾਬਲੇ ਸਰਕਾਰੀ ਪੌਲੀ ਟੈਕਨੀਕਲ ਕਾਲਜ, ਹੈਂਡਬਾਲ ਖਾਲਸਾ ਸਕੂਲ, ਸ਼ੂਟਿੰਗ ਮੁਕਾਬਲੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਨੈੱਟਬਾਲ ਨੇਤਾ ਸਕੂਲ ਵਿੱਚ ਕਰਵਾਏ ਗਏ । ਵਾਲੀਬਾਲ ਦੇ 21 ਸਾਲਾ ਵਰਗ ਵਿੱਚ (ਕੁ ) ਨੂਰਪੁਰ ਬੇਦੀ ਏ ਪਹਿਲਾ ਸਥਾਨ, ਨੂਰਪੁਰ ਬੇਦੀ ਬੀ ਦੂਜਾ ਸਥਾਨ ਅਤੇ ਸ੍ਰੀ ਚਮਕੌਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
17 ਸਾਲਾ ਵਰਗ ਵਿੱਚ ਨੂਰਪੁਰ ਬੇਦੀ ਬੀ ਪਹਿਲਾ , ਸ੍ਰੀ ਅਨੰਦਪੁਰ ਸਾਹਿਬ ਦੂਜਾ ਅਤੇ ਰੋਪੜ ਤੀਜੇ ਸਥਾਨ ਉੱਤੇ ਰਹੇ।ਬੈਡਮਿੰਟਨ ਦੇ 14 ਸਾਲਾ ਵਰਗ ਵਿੱਚ (ਮੁੰਡੇ ) ਪਹਿਲਾ ਸਥਾਨ ਦਿਸ਼ਾਂਤ ਰਾਠੌਰ , ਦੂਜਾ ਸਥਾਨ ਆਰਫ ਸ਼ਰਮਾ , ਤੀਜਾ ਸਥਾਨ ਅਦਿਤਿਆ , ਅਭਿਜੋਤ ਕੁੜੀਆਂ ਦੇ ਵਰਗ ਵਿੱਚ ਨਮਨ ਪਹਿਲਾ ਸਥਾਨ , ਰਿਜੂ ਦੂਜਾ ਸਥਾਨ ,ਪ੍ਰਮੀਤ ਕੌਰ ਅਤੇ ਅਵਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ , ਕੋਚ ਜੀ ਐਸ ਚੀਮਾ , ਕੋਚ ਯਸ਼ ਰਾਜੌਰੀਆ , ਨਰੇਸ਼ ਰਾਜੌਰੀਆ , ਹਰਿੰਦਰ ਸਿੰਘ, ਸ਼ੀਲ ਭਗਤ, ਵੰਦਨਾ ਬਾਹਰੀ , ਲਵਜੀਤ ਸਿੰਘ ਕੰਗ, ਲੈਕਚਰਰ ਰਾਬਿੰਦਰ ਸਿੰਘ ਰੱਬੀ , ਧਰਮਿੰਦਰ ਸਿੰਘ ਭੰਗੂ , ਰਣਧੀਰ ਸਿੰਘ, ਅਮਰਜੀਤ ਸਿੰਘ, ਗੁਰਜਿੰਦਰ ਸਿੰਘ ਚੀਮਾ, ਸੁਸ਼ੀਲ ਕੁਮਾਰ, ਜਗਰੂਪ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਕੌਰ, ਅੰਮ੍ਰਿਤ ਕੌਰ, ਰਵਿੰਦਰ ਕੌਰ, ਪਿੰਕਾਸ਼ ਧੀਮਾਨ,ਪ੍ਰਿੰ ਡਾ ਨਵਨੀਤ ਵਾਲੀਆ, ਵਿਨੋਦ ਸ਼ਰਮਾ, ਸਿਮਰਨਜੀਤ ਕੌਰ ਅਤੇ ਤੁਸ਼ਾਰ ਆਦਿ ਮਹੱਤਵ ਪੂਰਨ ਯੋਗਦਾਨ ਪਾ ਰਹੇ ਹਨ।


















