Home - Ropar News - ਇੱਕ ਕਲਿੱਕ ਤੇ ਮਿਲੇਗੀ ਹੋਲਾ ਮਹੱਲਾ ਤਿਉਹਾਰ ਮੌਕੇ ਮੇਲਾ ਖੇਤਰ ਦੀ ਜਾਣਕਾਰੀ ਇੱਕ ਕਲਿੱਕ ਤੇ ਮਿਲੇਗੀ ਹੋਲਾ ਮਹੱਲਾ ਤਿਉਹਾਰ ਮੌਕੇ ਮੇਲਾ ਖੇਤਰ ਦੀ ਜਾਣਕਾਰੀ Leave a Comment / By Dishant Mehta / March 11, 2025 Information about the fair area during the Hola Mohalla festival will be available with one click. ਰੂਪਨਗਰ, 11 ਮਾਰਚ : ਹੋਲਾ ਮਹੱਲਾ ਦਾ ਤਿਉਹਾਰ 10 ਤੋ 12 ਮਾਰਚ ਕੀਰਤਪੁਰ ਸਾਹਿਬ ਤੇ 13 ਤੋ 15 ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੱਖਾਂ ਸ਼ਰਧਾਲੂ ਇਨ੍ਹਾਂ ਪਵਿੱਤਰ ਨਗਰਾਂ ਵਿੱਚ ਗੁਰਧਾਮਾਂ ਦੇ ਦਰਸ਼ਨਾ ਲਈ ਆਉਦੇ ਹਨ। ਪ੍ਰਸ਼ਾਸ਼ਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। ਮੇਲਾ ਖੇਤਰ ਦੀ ਸਮੁੱਚੀ ਜਾਣਕਾਰੀ ਹੁਣ ਇੱਕ ਕਲਿੱਕ ਤੇ ਉਪਲੱਬਧ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਅੱਜ ਹੋਲਾ ਮਹੱਲਾ ਦੇ ਪ੍ਰਬੰਧਾਂ ਸਬੰਧੀ ਰੱਖੀ ਰੀਵਿਊ ਮੀਟਿੰਗ ਉਪਰੰਤ ਅੱਜ ਇੱਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਤਿਆਰੀਆਂ ਮੁਕੰਮਲ ਕੀਤੀਆ ਜਾ ਚੁੱਕੀਆ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮੇਲਾ ਖੇਤਰ ਨੂੰ ਨੋ ਡਾਰਕ ਜੋਨ ਐਲਾਨਿਆ ਗਿਆ ਹੈ ਹਰ ਇਲਾਕੇ ਨੂੰ ਰੁਸ਼ਨਾਇਆ ਜਾ ਰਿਹਾ ਹੈ। ਪਵਿੱਤਰ ਗੁਰੂ ਨਗਰੀ ਵਿੱਚ ਸਾਰੇ ਸਵਾਗਤੀ ਗੇਟ ਸਿੰਗਾਰੇ ਜਾ ਰਹੇ ਹਨ, ਸ਼ਹਿਰ ਨੂੰ ਐਲ.ਈ.ਡੀ ਲਾਈਟਾਂ ਨਾਲ ਲਿਸ਼ਕਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 22 ਪਾਰਕਿੰਗ ਵਾਲੀਆਂ ਥਾਵਾਂ ਤਿਆਰ ਕੀਤੀਆ ਗਈਆਂ ਹਨ, ਜਿਥੋਂ ਸ਼ਟਲ ਬੱਸ ਸਰਵਿਸ ਤੇ ਈ ਰਿਕਸ਼ਾ ਮੁਫਤ ਗੁਰਧਾਮਾਂ ਦੇ ਦਰਸ਼ਨਾ ਲਈ ਸੰਗਤਾਂ ਨੂੰ ਲੈ ਕੇ ਜਾਵੇਗੀ। ਪਾਰਕਿੰਗ ਸਥਾਨਾ ਤੇ ਰੋਸ਼ਨੀ, ਪੀਣ ਵਾਲਾ ਪਾਣੀ, ਪਖਾਨੇ ਦੀ ਸੁਚਾਰੂ ਵਿਵਸਥਾ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਨੂੰ ਦੋ ਸੈਕਟਰਾਂ ਵਿਚ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ। ਮੇਨ ਕੰਟਰੋਲ ਰੂਮ ਤੋ ਇਲਾਵਾ ਹਰ ਸੈਕਟਰ ਵਿਚ ਸਬ ਕੰਟਰੋਲ ਰੂਮ ਹੋਣਗੇ, ਜਿੱਥੇ ਅਧਿਕਾਰੀ ਤੈਨਾਂਤ ਹੋਣਗੇ। ਸਿਹਤ ਸਹੂਲਤਾਂ ਲਈ ਸਾਰੇ ਸੈਕਟਰਾਂ ਵਿਚ ਡਿਸਪੈਂਸਰੀਆਂ, ਨਿਹੰਗ ਸਿੰਘ ਦੇ ਘੋੜਿਆ ਲਈ ਪਸ਼ੂ ਡਿਸਪੈਂਸਰੀਆਂ, ਸੈਕੜੇ ਸਾਫ ਪੀਣ ਵਾਲੇ ਪਾਣੀ ਦੇ ਬੈਟਰੀ ਟੈਪ, ਆਰਜੀ ਪਖਾਨੇ ਲਗਾਏ ਜਾ ਰਹੇ ਹਨ। ਇਸ ਵਾਰ ਹੋਲਾ ਮਹੱਲਾ ਪ੍ਰਦੂਸ਼ਣ ਮੁਕਤ ਹਰਿਆਵਲ ਭਰਿਆ ਤੇ ਪਲਾਸਟਿਕ ਮੁਕਤ ਰੱਖਣ ਲਈ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ। ਦੁਕਾਨਦਾਰਾਂ, ਵਪਾਰਕ ਅਦਾਰਿਆ ਨੂੰ ਵੱਖਰੇ ਤੌਰ ਤੇ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੜਕਾਂ ਦੇ ਉਤੇ ਆਰਜ਼ੀ ਨਜਾਇਜ ਕਬਜੇ ਕਰਕੇ ਟ੍ਰੈਫਿਕ ਵਿਚ ਅੜਿੱਕੇ ਨਾ ਪਾਉਣ। ਉਨ੍ਹਾਂ ਨੇ ਦੱਸਿਆ ਕਿ ਖਾਣ ਪੀਣ ਦੀਆਂ ਵਸਤੂਆਂ ਦੇ ਮਿਆਰ ਚੈਕ ਕਰਨ ਲਈ ਟੀਮਾ ਗਠਿਤ ਕੀਤੀਆ ਗਈਆਂ ਹਨ। ਭਿਖਾਰੀਆਂ ਦੇ ਮੇਲਾ ਖੇਤਰ ਵਿਚ ਦਾਖਲੇ ਤੇ ਪਾਬੰਦੀ ਲਗਾਈ ਗਈ ਹੈ। ਨਸ਼ਿਆ ਅਤੇ ਸ਼ਰਾਬ ਦੀ ਮੇਲਾ ਖੇਤਰ ਵਿਚ ਵਿਕਰੀ ਤੇ ਰੋਕ ਲਗਾਈ ਗਈ ਹੈ। ਇਸ ਵਾਰ ਹੋਲਾ ਮਹੱਲਾ ਮੌਕੇ ਵਿਰਾਸਤ ਏ ਖਾਲਸਾ ਲਗਾਤਾਰ ਬਿਨਾ ਕਿਸੇ ਛੁੱਟੀ ਤੋ ਸਾਰਾ ਦਿਨ ਖੋਲਿਆ ਜਾਵੇਗਾ, ਉਨ੍ਹਾਂ ਨੇ ਦੱਸਿਆ ਕਿ ਵਿਰਾਸਤ ਏ ਖਾਲਸਾ ਵਿਚ ਐਡਵੈਚਰ ਸਪੋਰਟਸ (ਹੋਟ ਏਅਰ ਵੈਲੂਨ) ਅਤੇ ਵੋਟਿੰਗ ਲਈ ਕਿਸ਼ਤੀਆਂ ਦਾ ਪ੍ਰਬੰਧ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਵਿਚ ਕਰਾਫਟ ਮੇਲਾ ਲਗਾ ਕੇ ਪੰਜਾਬ ਦੀ ਪ੍ਰਗਤੀ ਤੇ ਖੁਸ਼ਹਾਲੀ ਨੂੰ ਦਰਸਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ ਵਿਸੇਸ਼ ਸਫਾਈ ਮੁਹਿੰਮ ਅਰੰਭ ਕਰ ਦਿੱਤੀ ਗਈ ਹੈ, ਪਲਾਸਟਿਕ ਤੇ ਡਿਸਪੋਜਲ ਨੂੰ ਇਕੱਠਾ ਕਰਨ ਤੇ ਕੂੜਾ ਪ੍ਰਬੰਧਨ ਲਈ ਵਿਸੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਤੋ ਇਲਾਵਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਬੇਬੀ ਫੀਡਿੰਗ ਸੈਂਟਰ ਬਣਾਏ ਗਏ ਹਨ। ਉਨ੍ਹਾਂ ਨੇ ਹੋਰ ਦੱਸਿਆ ਕਿ ਐਮਬੂਲੈਂਸ, ਫਾਇਰ ਬ੍ਰਿਗੇਡ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ https://holamohallaanandpursahib.com/ ਤੇ ਮੇਲਾ ਖੇਤਰ ਸਬੰਧੀ ਸਾਰੀ ਢੁਕਵੀ ਜਾਣਕਾਰੀ ਮਿਲੇਗੀ। ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 4500 ਪੁਲਿਸ ਅਧਿਕਾਰੀ ਤੇ ਕਰਮਚਾਰੀ ਹੋਲਾ ਮਹੱਲਾ ਦੌਰਾਨ ਡਿਊਟੀ ਤੇ ਤੈਨਾਤ ਹੋਣਗੇ। ਸੀਸੀਟੀਵੀ ਕੈਮਰੇ ਤੇ ਉੱਚੇ ਮਚਾਣ ਤੋ ਸਮੁੱਚੇ ਮੇਲ ਖੇਤਰ ਤੇ ਨਜ਼ਰ ਰੱਖੀ ਜਾਵੇਗੀ। ਗੈਰ ਸਮਾਜੀ ਅਨਸਰਾਂ, ਨਸ਼ਿਆ ਦੇ ਵਿਕਰੇਤਾ, ਹੁੱਲੜਬਾਜ ਤੇ ਕਾਨੂੰਨ ਦੀ ਉਲੰਘਣਾਂ ਕਰਨ ਵਾਲਿਆ ਨੂੰ ਅਗਾਓ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ। ਸੁਚਾਰੂ ਟ੍ਰੈਫਿਕ ਮੈਨੇਜਮੈਟ ਦੇ ਪ੍ਰਬੰਧ ਕੀਤੇ ਗਏ ਹਨ। ਮੇਲਾ ਖੇਤਰ ਦੇ ਆਲੇ ਦੁਆਲੇ ਦੇ ਇਲਾਕਿਆਂ ਤੋ ਆਉਣ ਜਾਣ ਵਾਲੇ ਵਾਹਨਾਂ ਲਈ ਰੂਟ ਡਾਇਵਰਜਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਵਿਚੋ ਹੋਲਾ ਮਹੱਲਾ ਇੱਕ ਪ੍ਰਮੁੱਖ ਤਿਉਹਾਰ ਹੈ। ਸੰਸਾਰ ਭਰ ਤੋ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਇੱਥੇ ਪੁੱਜਦੀਆਂ ਹਨ, ਸ਼ਰਧਾਲੂਆਂ ਦੀ ਸੁਰੱਖਿਆਂ, ਸਹੂਲਤਾਂ ਸਾਡੀ ਜਿੰਮੇਵਾਰੀ ਹੈ, ਇਸ ਲਈ ਸ਼ਿਕਾਇਤ, ਸਹੂਲਤ, ਸੁਰੱਖਿਆ ਵਾਸਤੇ ਹੈਲਪ ਲਾਈਨ ਬਣਾਇਆ ਗਈਆਂ ਹਨ। ਲੋਸਟ ਐਂਡ ਫਾਊਡ ਤੇ ਹੈਲਪ ਡੈਸਕ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ 6 ਐਲਈਡੀ ਸਕਰੀਨ ਤੋ ਮੇਲ ਖੇਤਰ ਬਾਰੇ ਸ਼ਰਧਾਲੂਆਂ ਨੁੰ ਹਰ ਜਾਣਕਾਰੀ ਦਿੱਤੀ ਜਾਵੇਗੀ। ਮੋਬਾਇਲ ਟਾਵਰ ਲਗਾ ਕੇ ਮਜਬੂਤ ਨੈਟਵਰਕ ਦਿੱਤਾ ਜਾਵੇਗਾ। ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਆਉਣ ਤੇ ਗੁਰੂ ਘਰਾਂ ਦੇ ਦਰਸ਼ਨ ਕਰਨ। https://holamohallaanandpursahib.com/ ਵੈੱਬਸਾਈਟ ਤੇ ਮਿਲੇਗੀ ਸਾਰੀ ਢੁੱਕਵੀਂ ਜਾਣਕਾਰੀ District Rupnagar Google News Related Related Posts Harjot Singh Bains ਵੱਲੋਂ Sri Anandpur Sahib ਦੇ 10 ਸਰਕਾਰੀ ਸਕੂਲਾਂ ਵਿੱਚ 76.6 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ Leave a Comment / Ropar News / By Dishant Mehta MLA Dr. Charanjit Singh ਨੇ Kishanpura and Ballamgarh Mandwara schools ’ਚ 22 ਲੱਖ 93 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾ Leave a Comment / Ropar News / By Dishant Mehta ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta Raipur Govt. School Shines: Six Students Crack PSTSE, Elevating Rupnagar’s Prestige Leave a Comment / Ropar News / By Dishant Mehta MLA Dr. Charanjit Singh ਨੇ ਕਰੀਬ 29 ਲੱਖ ਰੁਪਏ ਦੀ ਲਾਗਤ ਨਾਲ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta ” ਵਿਸ਼ਵ ਧਰਤੀ ਦਿਵਸ ਦਾ ਮਹੱਤਵ” Leave a Comment / Poems & Article, Ropar News / By Dishant Mehta District Employment and Entrepreneurship Bureau, Rupnagar ਵਿਖੇ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਅੱਜ Leave a Comment / Ropar News / By Dishant Mehta World Earth Day -22 April (ਵਿਸ਼ਵ ਧਰਤੀ ਦਿਵਸ -22 ਅਪ੍ਰੈਲ) Leave a Comment / Poems & Article, Ropar News / By Dishant Mehta Education Minister ਨੇ Gardale ਦੇ ਸਰਕਾਰੀ ਸਕੂਲ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ Leave a Comment / Ropar News / By Dishant Mehta ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ- MLA Chadha Leave a Comment / Ropar News / By Dishant Mehta ਰੂਪਨਗਰ ਦੇ ਪੰਜ ਵਿਦਿਆਰਥੀਆਂ ਨੇ JEE MAINS ਦੇ ਨਤੀਜਿਆਂ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ Leave a Comment / Ropar News / By Dishant Mehta ਰੂਪਨਗਰ ਸ਼ਹਿਰ ਦੇ ਨਜ਼ਦੀਕ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਈ ਜਾਵੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta Adarsh School ਲੋਧੀਪੁਰ ਦੇ NCC ਨੇਵਲ ਵਿੰਗ ਦੇ ਟਰੂਪ ਨੂੰ 50 ਐਨ ਸੀ ਸੀ ਕੈਡਿਟਾਂ ਦੀਆਂ ਹੋਰ ਵਾਧੂ ਸੀਟਾਂ ਦੇਣ ਦਾ ਫੈਸਲਾ Leave a Comment / Ropar News / By Dishant Mehta ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਟਾਕ — Bhakkumajra School ‘ਚ ਰੋਸ਼ਨ ਹੋਇਆ ਰਾਹ Leave a Comment / Ropar News / By Dishant Mehta ਵਿਧਾਇਕ ਡਾ. ਚਰਨਜੀਤ ਸਿੰਘ ਨੇ ਦਤਾਰਪੁਰ, ਰਤਨਗੜ੍ਹ, ਬਡਵਾਲੀ ਅਤੇ ਤਾਜਪੁਰਾ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ- ਹਰਜੋਤ ਬੈਂਸ Leave a Comment / Ropar News / By Dishant Mehta
Harjot Singh Bains ਵੱਲੋਂ Sri Anandpur Sahib ਦੇ 10 ਸਰਕਾਰੀ ਸਕੂਲਾਂ ਵਿੱਚ 76.6 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ Leave a Comment / Ropar News / By Dishant Mehta
MLA Dr. Charanjit Singh ਨੇ Kishanpura and Ballamgarh Mandwara schools ’ਚ 22 ਲੱਖ 93 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾ Leave a Comment / Ropar News / By Dishant Mehta
ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta
Raipur Govt. School Shines: Six Students Crack PSTSE, Elevating Rupnagar’s Prestige Leave a Comment / Ropar News / By Dishant Mehta
MLA Dr. Charanjit Singh ਨੇ ਕਰੀਬ 29 ਲੱਖ ਰੁਪਏ ਦੀ ਲਾਗਤ ਨਾਲ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
District Employment and Entrepreneurship Bureau, Rupnagar ਵਿਖੇ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਅੱਜ Leave a Comment / Ropar News / By Dishant Mehta
World Earth Day -22 April (ਵਿਸ਼ਵ ਧਰਤੀ ਦਿਵਸ -22 ਅਪ੍ਰੈਲ) Leave a Comment / Poems & Article, Ropar News / By Dishant Mehta
Education Minister ਨੇ Gardale ਦੇ ਸਰਕਾਰੀ ਸਕੂਲ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ Leave a Comment / Ropar News / By Dishant Mehta
ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ- MLA Chadha Leave a Comment / Ropar News / By Dishant Mehta
ਰੂਪਨਗਰ ਦੇ ਪੰਜ ਵਿਦਿਆਰਥੀਆਂ ਨੇ JEE MAINS ਦੇ ਨਤੀਜਿਆਂ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ Leave a Comment / Ropar News / By Dishant Mehta
ਰੂਪਨਗਰ ਸ਼ਹਿਰ ਦੇ ਨਜ਼ਦੀਕ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਈ ਜਾਵੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta
Adarsh School ਲੋਧੀਪੁਰ ਦੇ NCC ਨੇਵਲ ਵਿੰਗ ਦੇ ਟਰੂਪ ਨੂੰ 50 ਐਨ ਸੀ ਸੀ ਕੈਡਿਟਾਂ ਦੀਆਂ ਹੋਰ ਵਾਧੂ ਸੀਟਾਂ ਦੇਣ ਦਾ ਫੈਸਲਾ Leave a Comment / Ropar News / By Dishant Mehta
ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਟਾਕ — Bhakkumajra School ‘ਚ ਰੋਸ਼ਨ ਹੋਇਆ ਰਾਹ Leave a Comment / Ropar News / By Dishant Mehta
ਵਿਧਾਇਕ ਡਾ. ਚਰਨਜੀਤ ਸਿੰਘ ਨੇ ਦਤਾਰਪੁਰ, ਰਤਨਗੜ੍ਹ, ਬਡਵਾਲੀ ਅਤੇ ਤਾਜਪੁਰਾ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ- ਹਰਜੋਤ ਬੈਂਸ Leave a Comment / Ropar News / By Dishant Mehta