ਇੱਕ ਕਲਿੱਕ ਤੇ ਮਿਲੇਗੀ ਹੋਲਾ ਮਹੱਲਾ ਤਿਉਹਾਰ ਮੌਕੇ ਮੇਲਾ ਖੇਤਰ ਦੀ ਜਾਣਕਾਰੀ

Information about the fair area during the Hola Mohalla festival will be available with one click. Hola Mohalla website
Information about the fair area during the Hola Mohalla festival will be available with one click.
ਰੂਪਨਗਰ, 11 ਮਾਰਚ : ਹੋਲਾ ਮਹੱਲਾ ਦਾ ਤਿਉਹਾਰ 10 ਤੋ 12 ਮਾਰਚ ਕੀਰਤਪੁਰ ਸਾਹਿਬ ਤੇ 13 ਤੋ 15 ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੱਖਾਂ ਸ਼ਰਧਾਲੂ ਇਨ੍ਹਾਂ ਪਵਿੱਤਰ ਨਗਰਾਂ ਵਿੱਚ ਗੁਰਧਾਮਾਂ ਦੇ ਦਰਸ਼ਨਾ ਲਈ ਆਉਦੇ ਹਨ। ਪ੍ਰਸ਼ਾਸ਼ਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। ਮੇਲਾ ਖੇਤਰ ਦੀ ਸਮੁੱਚੀ ਜਾਣਕਾਰੀ ਹੁਣ ਇੱਕ ਕਲਿੱਕ ਤੇ ਉਪਲੱਬਧ ਹੋਵੇਗੀ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਅੱਜ ਹੋਲਾ ਮਹੱਲਾ ਦੇ ਪ੍ਰਬੰਧਾਂ ਸਬੰਧੀ ਰੱਖੀ ਰੀਵਿਊ ਮੀਟਿੰਗ ਉਪਰੰਤ ਅੱਜ ਇੱਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਤਿਆਰੀਆਂ ਮੁਕੰਮਲ ਕੀਤੀਆ ਜਾ ਚੁੱਕੀਆ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮੇਲਾ ਖੇਤਰ ਨੂੰ ਨੋ ਡਾਰਕ ਜੋਨ ਐਲਾਨਿਆ ਗਿਆ ਹੈ ਹਰ ਇਲਾਕੇ ਨੂੰ ਰੁਸ਼ਨਾਇਆ ਜਾ ਰਿਹਾ ਹੈ। ਪਵਿੱਤਰ ਗੁਰੂ ਨਗਰੀ ਵਿੱਚ ਸਾਰੇ ਸਵਾਗਤੀ ਗੇਟ ਸਿੰਗਾਰੇ ਜਾ ਰਹੇ ਹਨ, ਸ਼ਹਿਰ ਨੂੰ ਐਲ.ਈ.ਡੀ ਲਾਈਟਾਂ ਨਾਲ ਲਿਸ਼ਕਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 22 ਪਾਰਕਿੰਗ ਵਾਲੀਆਂ ਥਾਵਾਂ ਤਿਆਰ ਕੀਤੀਆ ਗਈਆਂ ਹਨ, ਜਿਥੋਂ ਸ਼ਟਲ ਬੱਸ ਸਰਵਿਸ ਤੇ ਈ ਰਿਕਸ਼ਾ ਮੁਫਤ ਗੁਰਧਾਮਾਂ ਦੇ ਦਰਸ਼ਨਾ ਲਈ ਸੰਗਤਾਂ ਨੂੰ ਲੈ ਕੇ ਜਾਵੇਗੀ। ਪਾਰਕਿੰਗ ਸਥਾਨਾ ਤੇ ਰੋਸ਼ਨੀ, ਪੀਣ ਵਾਲਾ ਪਾਣੀ, ਪਖਾਨੇ ਦੀ ਸੁਚਾਰੂ ਵਿਵਸਥਾ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਨੂੰ ਦੋ ਸੈਕਟਰਾਂ ਵਿਚ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ। ਮੇਨ ਕੰਟਰੋਲ ਰੂਮ ਤੋ ਇਲਾਵਾ ਹਰ ਸੈਕਟਰ ਵਿਚ ਸਬ ਕੰਟਰੋਲ ਰੂਮ ਹੋਣਗੇ, ਜਿੱਥੇ ਅਧਿਕਾਰੀ ਤੈਨਾਂਤ ਹੋਣਗੇ। ਸਿਹਤ ਸਹੂਲਤਾਂ ਲਈ ਸਾਰੇ ਸੈਕਟਰਾਂ ਵਿਚ ਡਿਸਪੈਂਸਰੀਆਂ, ਨਿਹੰਗ ਸਿੰਘ ਦੇ ਘੋੜਿਆ ਲਈ ਪਸ਼ੂ ਡਿਸਪੈਂਸਰੀਆਂ, ਸੈਕੜੇ ਸਾਫ ਪੀਣ ਵਾਲੇ ਪਾਣੀ ਦੇ ਬੈਟਰੀ ਟੈਪ, ਆਰਜੀ ਪਖਾਨੇ ਲਗਾਏ ਜਾ ਰਹੇ ਹਨ। ਇਸ ਵਾਰ ਹੋਲਾ ਮਹੱਲਾ ਪ੍ਰਦੂਸ਼ਣ ਮੁਕਤ ਹਰਿਆਵਲ ਭਰਿਆ ਤੇ ਪਲਾਸਟਿਕ ਮੁਕਤ ਰੱਖਣ ਲਈ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ।
ਦੁਕਾਨਦਾਰਾਂ, ਵਪਾਰਕ ਅਦਾਰਿਆ ਨੂੰ ਵੱਖਰੇ ਤੌਰ ਤੇ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੜਕਾਂ ਦੇ ਉਤੇ ਆਰਜ਼ੀ ਨਜਾਇਜ ਕਬਜੇ ਕਰਕੇ ਟ੍ਰੈਫਿਕ ਵਿਚ ਅੜਿੱਕੇ ਨਾ ਪਾਉਣ। ਉਨ੍ਹਾਂ ਨੇ ਦੱਸਿਆ ਕਿ ਖਾਣ ਪੀਣ ਦੀਆਂ ਵਸਤੂਆਂ ਦੇ ਮਿਆਰ ਚੈਕ ਕਰਨ ਲਈ ਟੀਮਾ ਗਠਿਤ ਕੀਤੀਆ ਗਈਆਂ ਹਨ। ਭਿਖਾਰੀਆਂ ਦੇ ਮੇਲਾ ਖੇਤਰ ਵਿਚ ਦਾਖਲੇ ਤੇ ਪਾਬੰਦੀ ਲਗਾਈ ਗਈ ਹੈ। ਨਸ਼ਿਆ ਅਤੇ ਸ਼ਰਾਬ ਦੀ ਮੇਲਾ ਖੇਤਰ ਵਿਚ ਵਿਕਰੀ ਤੇ ਰੋਕ ਲਗਾਈ ਗਈ ਹੈ। ਇਸ ਵਾਰ ਹੋਲਾ ਮਹੱਲਾ ਮੌਕੇ ਵਿਰਾਸਤ ਏ ਖਾਲਸਾ ਲਗਾਤਾਰ ਬਿਨਾ ਕਿਸੇ ਛੁੱਟੀ ਤੋ ਸਾਰਾ ਦਿਨ ਖੋਲਿਆ ਜਾਵੇਗਾ, ਉਨ੍ਹਾਂ ਨੇ ਦੱਸਿਆ ਕਿ ਵਿਰਾਸਤ ਏ ਖਾਲਸਾ ਵਿਚ ਐਡਵੈਚਰ ਸਪੋਰਟਸ (ਹੋਟ ਏਅਰ ਵੈਲੂਨ) ਅਤੇ ਵੋਟਿੰਗ ਲਈ ਕਿਸ਼ਤੀਆਂ ਦਾ ਪ੍ਰਬੰਧ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਵਿਚ ਕਰਾਫਟ ਮੇਲਾ ਲਗਾ ਕੇ ਪੰਜਾਬ ਦੀ ਪ੍ਰਗਤੀ ਤੇ ਖੁਸ਼ਹਾਲੀ ਨੂੰ ਦਰਸਾਇਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ ਵਿਸੇਸ਼ ਸਫਾਈ ਮੁਹਿੰਮ ਅਰੰਭ ਕਰ ਦਿੱਤੀ ਗਈ ਹੈ, ਪਲਾਸਟਿਕ ਤੇ ਡਿਸਪੋਜਲ ਨੂੰ ਇਕੱਠਾ ਕਰਨ ਤੇ ਕੂੜਾ ਪ੍ਰਬੰਧਨ ਲਈ ਵਿਸੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਤੋ ਇਲਾਵਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਬੇਬੀ ਫੀਡਿੰਗ ਸੈਂਟਰ ਬਣਾਏ ਗਏ ਹਨ। ਉਨ੍ਹਾਂ ਨੇ ਹੋਰ ਦੱਸਿਆ ਕਿ ਐਮਬੂਲੈਂਸ, ਫਾਇਰ ਬ੍ਰਿਗੇਡ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ https://holamohallaanandpursahib.com/ ਤੇ ਮੇਲਾ ਖੇਤਰ ਸਬੰਧੀ ਸਾਰੀ ਢੁਕਵੀ ਜਾਣਕਾਰੀ ਮਿਲੇਗੀ।
ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 4500 ਪੁਲਿਸ ਅਧਿਕਾਰੀ ਤੇ ਕਰਮਚਾਰੀ ਹੋਲਾ ਮਹੱਲਾ ਦੌਰਾਨ ਡਿਊਟੀ ਤੇ ਤੈਨਾਤ ਹੋਣਗੇ। ਸੀਸੀਟੀਵੀ ਕੈਮਰੇ ਤੇ ਉੱਚੇ ਮਚਾਣ ਤੋ ਸਮੁੱਚੇ ਮੇਲ ਖੇਤਰ ਤੇ ਨਜ਼ਰ ਰੱਖੀ ਜਾਵੇਗੀ। ਗੈਰ ਸਮਾਜੀ ਅਨਸਰਾਂ, ਨਸ਼ਿਆ ਦੇ ਵਿਕਰੇਤਾ, ਹੁੱਲੜਬਾਜ ਤੇ ਕਾਨੂੰਨ ਦੀ ਉਲੰਘਣਾਂ ਕਰਨ ਵਾਲਿਆ ਨੂੰ ਅਗਾਓ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ। ਸੁਚਾਰੂ ਟ੍ਰੈਫਿਕ ਮੈਨੇਜਮੈਟ ਦੇ ਪ੍ਰਬੰਧ ਕੀਤੇ ਗਏ ਹਨ। ਮੇਲਾ ਖੇਤਰ ਦੇ ਆਲੇ ਦੁਆਲੇ ਦੇ ਇਲਾਕਿਆਂ ਤੋ ਆਉਣ ਜਾਣ ਵਾਲੇ ਵਾਹਨਾਂ ਲਈ ਰੂਟ ਡਾਇਵਰਜਨ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਵਿਚੋ ਹੋਲਾ ਮਹੱਲਾ ਇੱਕ ਪ੍ਰਮੁੱਖ ਤਿਉਹਾਰ ਹੈ। ਸੰਸਾਰ ਭਰ ਤੋ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਇੱਥੇ ਪੁੱਜਦੀਆਂ ਹਨ, ਸ਼ਰਧਾਲੂਆਂ ਦੀ ਸੁਰੱਖਿਆਂ, ਸਹੂਲਤਾਂ ਸਾਡੀ ਜਿੰਮੇਵਾਰੀ ਹੈ, ਇਸ ਲਈ ਸ਼ਿਕਾਇਤ, ਸਹੂਲਤ, ਸੁਰੱਖਿਆ ਵਾਸਤੇ ਹੈਲਪ ਲਾਈਨ ਬਣਾਇਆ ਗਈਆਂ ਹਨ। ਲੋਸਟ ਐਂਡ ਫਾਊਡ ਤੇ ਹੈਲਪ ਡੈਸਕ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ 6 ਐਲਈਡੀ ਸਕਰੀਨ ਤੋ ਮੇਲ ਖੇਤਰ ਬਾਰੇ ਸ਼ਰਧਾਲੂਆਂ ਨੁੰ ਹਰ ਜਾਣਕਾਰੀ ਦਿੱਤੀ ਜਾਵੇਗੀ। ਮੋਬਾਇਲ ਟਾਵਰ ਲਗਾ ਕੇ ਮਜਬੂਤ ਨੈਟਵਰਕ ਦਿੱਤਾ ਜਾਵੇਗਾ। ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਆਉਣ ਤੇ ਗੁਰੂ ਘਰਾਂ ਦੇ ਦਰਸ਼ਨ ਕਰਨ।

https://holamohallaanandpursahib.com/ ਵੈੱਬਸਾਈਟ ਤੇ ਮਿਲੇਗੀ ਸਾਰੀ ਢੁੱਕਵੀਂ ਜਾਣਕਾਰੀ

District Rupnagar Google News

Leave a Comment

Your email address will not be published. Required fields are marked *

Scroll to Top