ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ

Schools’ Eco Clubs to Celebrate World Environment Day Tomorrow

ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ, Schools’ Eco Clubs to Celebrate World Environment Day Tomorrow

ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇੰਦਰਜੀਤ ਸਿੰਘ ਅਤੇ ਵਾਤਾਵਰਣ ਸਿੱਖਿਆ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਸੁਖਜੀਤ ਸਿੰਘ ਕੈਂਥ ਦੀ ਯੋਗ ਅਗਵਾਈ ਹੇਠ ਮਿਸ਼ਨ ਲਾਈਫ ਦੇ ਥੀਮਾਂ ਨੂੰ ਮੁੱਖ ਰੱਖਦੇ ਹੋਏ ਇਸ ਸਾਲ ਦੇ ਥੀਮ ਕੁਦਰਤ ਤੋਂ ਪ੍ਰੇਰਨਾ ਲੈ ਕੇ ਜਲਵਾਯੂ ਦੀ ਸੁਰੱਖਿਆ ਅਤੇ ਸਾਡੇ ਸੁਨਹਿਰੇ ਭਵਿੱਖ ਲਈ ਧਰਤੀ ਮਾਂ ਨੂੰ ਬਚਾਉਣਾ ਅਧੀਨ ਮੋਗਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਈਕੋ ਕਲੱਬਾਂ ਵਲੋਂ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਵਲੋਂ ਇਸ ਦਿਨ ਸਕੂਲ ਸਿੱਖਿਆ ਵਿਭਾਗ ਦੇ ਹਰੇਕ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵਿਸ਼ਵ ਵਾਤਾਵਰਨ ਦਿਵਸ ਉੱਪਰ ਸਕੂਲ ਨਿਊਟ੍ਰੀਸ਼ਨ ਗਾਰਡਨ ਵਿਚ ਅਤੇ ਆਪਣੇ ਆਲੇ ਦੁਆਲੇ ਛਾਂ ਵਾਲੇ, ਫਲਾਂ ਵਾਲੇ ਬੂਟੇ ਅਤੇ ਪੁਰਾਤਨ ਮੈਡੀਸਨ ਪਲਾਂਟ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਡਿਪਟੀ ਡੀ. ਈ. ਓ. ਸੈਕੰਡਰੀ ਸਿੱਖਿਆ ਸ੍ਰ ਇੰਦਰਜੀਤ ਸਿੰਘ ਵਲੋਂ ਪਿਛਲੇ ਸਾਲ ਚਲਾਈ ਗਈ ਏਕ ਪੇੜ ਮਾਂ ਕੇ ਨਾਂਅ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਇਸ ਸਾਲ 50000 ਤੋਂ ਵੱਧ ਪਲਾਂਟੇਸ਼ਨ ਡਰਾਈਵ ਚਲਾਉਣ ਦੇ ਉਦੇਸ਼ ਨਾਲ ਸਕੂਲਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਸਟੇਟ ਐਵਾਰਡੀ ਸ੍ਰ ਸੁਖਜੀਤ ਸਿੰਘ ਕੈਂਥ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਈਕੋ ਕਲੱਬ ਧਰਤੀ ਦੇ ਲਗਾਤਾਰ ਵੱਧ ਰਹੇ ਤਾਪਮਾਨ ਵਿਚ ਸੰਤੁਲਨ ਬਣਾਉਣ ਲਈ ਆਪਣਾ ਯੋਗਦਾਨ ਬੂਟੇ ਲਗਾ ਕੇ ਦੇਣ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਨੂੰ ਸ਼ੁੱਧ ਅਤੇ ਸਾਫ ਵਾਤਾਵਰਨ ਦਿੱਤਾ ਜਾ ਸਕੇ।ਓਮ ਪ੍ਰਕਾਸ਼,ਕੁਲਵੰਤ ਸਿੰਘ , ਸੁਖਜੀਤ ਸਿੰਘ, ਸੁਖਵਿੰਦਰ ਸਿੰਘ,ਵਿਵੇਕ ਕੁਮਾਰ, ਗੁਰਪ੍ਰੀਤ ਸਿੰਘ,ਭੁਪਿੰਦਰ ਸਿੰਘ ਬਲਾਕ, ਕੋਆਰਡੀਨੇਟਰ ਵਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਗਈ।

Leave a Comment

Your email address will not be published. Required fields are marked *

Scroll to Top