ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ

Big Achievement for Rupnagar Ghanuli Student Selected for Japan Sakura Science Program, ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਜਪਾਨ ਲਈ ਰਵਾਨਾ

Big Achievement for Rupnagar: Ghanuli Student Selected for Japan’s Sakura Science Program

ਰੂਪਨਗਰ, 21 ਮਈ: ਰੂਪਨਗਰ ਜ਼ਿਲ੍ਹੇ ਲਈ ਮਾਣ ਵਾਲੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਹੋਣਹਾਰ ਵਿਦਿਆਰਥੀ ਮਨਮੀਤ ਸਿੰਘ ਦੀ ਚੋਣ Sakura Science High School Program (SSHP) ਤਹਿਤ ਜਪਾਨ ਦੌਰੇ ਲਈ ਹੋਈ ਹੈ। ਮਨਮੀਤ ਸਿੰਘ ਕੱਲ੍ਹ ਜਪਾਨ ਲਈ ਰਵਾਨਾ ਹੋਵੇਗਾ, ਜਿੱਥੇ ਉਹ ਭਾਰਤ ਅਤੇ ਪੰਜਾਬ ਦੀ ਨੁਮਾਇੰਦਗੀ ਕਰੇਗਾ।

Big Achievement for Rupnagar Ghanuli Student Selected for Japan’s Sakura Science Program

 

ਮਨਮੀਤ ਸਿੰਘ, ਸ੍ਰੀ ਗੁਰਤੇਗ ਸਿੰਘ ਅਤੇ ਸ੍ਰੀਮਤੀ ਅੰਜੂ ਸੋਢੀ ਦੇ ਪੁੱਤਰ ਹਨ। ਉਨ੍ਹਾਂ ਦੀ ਇਸ ਉਪਲਬਧੀ ਨਾਲ ਪਰਿਵਾਰ, ਸਕੂਲ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਖ਼ਾਸ ਗੱਲ ਇਹ ਹੈ ਕਿ ਪੰਜਾਬ ਭਰ ਵਿੱਚੋਂ ਕੇਵਲ ਤਿੰਨ ਵਿਦਿਆਰਥੀਆਂ ਨੂੰ ਹੀ ਇਸ ਅੰਤਰਰਾਸ਼ਟਰੀ ਵਿਗਿਆਨਕ ਪ੍ਰੋਗਰਾਮ ਲਈ ਚੁਣਿਆ ਗਿਆ ਹੈ, ਜਿਸ ਵਿੱਚ ਮਨਮੀਤ ਸਿੰਘ ਨੇ ਆਪਣੀ ਵਿਲੱਖਣ ਥਾਂ ਬਣਾਈ ਹੈ।

ਸਟੇਟ ਟੀਮ ਵੱਲੋਂ ਦੱਸਿਆ ਗਿਆ ਕਿ ਚੁਣੇ ਗਏ ਵਿਦਿਆਰਥੀਆਂ ਦੇ ਜਪਾਨ ਜਾਣ ਅਤੇ ਵਾਪਸੀ ਦਾ ਸਾਰਾ ਖਰਚਾ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਨਵੀਂ ਦਿੱਲੀ ਵੱਲੋਂ ਭਰਿਆ ਜਾਵੇਗਾ। ਇਹ ਵਿਦਿਆਰਥੀ 22 ਮਈ 2026 ਨੂੰ NCERT Campus, New Delhi ਵਿਖੇ ਇਕੱਠੇ ਹੋਣਗੇ, ਜਿੱਥੇ 23 ਮਈ ਨੂੰ Orientation Program ਕਰਵਾਇਆ ਜਾਵੇਗਾ।

ਇਹ ਵਿਦਿਆਰਥੀ 30 ਮਈ 2026 ਨੂੰ ਵਾਪਸ ਨਵੀਂ ਦਿੱਲੀ ਪਹੁੰਚਣਗੇ, ਜਿੱਥੋਂ ਸੰਬੰਧਤ ਸਕੂਲਾਂ ਜਾਂ ਮਾਪਿਆਂ ਵੱਲੋਂ ਉਨ੍ਹਾਂ ਨੂੰ ਲੈ ਜਾਇਆ ਜਾਵੇਗਾ। ਜਪਾਨ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਉੱਥੋਂ ਦੀ ਆਧੁਨਿਕ ਵਿਗਿਆਨਕ ਤਕਨਾਲੋਜੀ, ਖੋਜ ਪ੍ਰਣਾਲੀ ਅਤੇ ਸਿੱਖਿਆ ਮਾਡਲ ਨਾਲ ਜਾਣੂ ਕਰਵਾਇਆ ਜਾਵੇਗਾ।

Big Achievement for Rupnagar Ghanuli Student Selected for Japan’s Sakura Science Program

ਇਸ ਮੌਕੇ ਸਟੇਟ ਟੀਮ ਡਾਇਰੈਕਟਰ ਐਸ.ਸੀ.ਈ.ਆਰ.ਟੀ. ਸ਼੍ਰੀਮਤੀ ਕਿਰਨ ਸ਼ਰਮਾ, ਸਹਾਇਕ ਡਾਇਰੈਕਟਰ ਸ਼੍ਰੀਮਤੀ ਸੀਮਾ ਖੇੜਾ, ਸ਼੍ਰੀਮਤੀ ਗੁਰਵੀਰ ਕੌਰ ਅਤੇ ਸ਼੍ਰੀ ਅਸ਼ੋਕ ਗੁਪਤਾ ਵੱਲੋਂ ਵੀ ਵਿਦਿਆਰਥੀ, ਉਸਦੇ ਮਾਪਿਆਂ, ਸਕੂਲ ਪ੍ਰਿੰਸੀਪਲ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮਨਮੀਤ ਸਿੰਘ ਦੀ ਇਹ ਉਪਲਬਧੀ ਪੰਜਾਬ ਦੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਬਣੇਗੀ।

ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਸ੍ਰੀ ਪ੍ਰੇਮ ਕੁਮਾਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਇੰਦਰਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਇੰਦੂ ਵੱਲੋਂ ਮਨਮੀਤ ਸਿੰਘ ਅਤੇ ਉਸਦੇ ਮਾਪਿਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਇਸ ਉਪਲਬਧੀ ਨਾਲ ਪੰਜਾਬ ਦੇ ਸਿੱਖਿਆ ਖੇਤਰ ਨੂੰ ਵੱਡਾ ਮਾਣ ਮਿਲਿਆ ਹੈ। ਖ਼ਾਸ ਤੌਰ ‘ਤੇ ਰੂਪਨਗਰ ਜ਼ਿਲ੍ਹੇ ਦੇ ਹੋਣਹਾਰ ਵਿਦਿਆਰਥੀ ਮਨਮੀਤ ਸਿੰਘ ਦੀ ਚੋਣ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਕੂਲ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Sakura Science High School Program SSHP scaled

 Ropar News 

Leave a Comment

Your email address will not be published. Required fields are marked *

Scroll to Top