Eco Club Teachers Attend Green School Audit Workshop at Govt Girls School Rupnagar

ਰੂਪਨਗਰ, 30 ਅਗਸਤ (ਦਿਸ਼ਾਂਤ ਮਹਿਤਾ) : ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਚੰਡੀਗੜ੍ਹ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਾਂਝੇ ਉਪਰਾਲੇ ਅਧੀਨ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫਸਰ ਇੰਦਰਜੀਤ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਸੁਖਜੀਤ ਸਿੰਘ ਕੈਂਥ ਦੀ ਅਗਵਾਈ ਵਿੱਚ ਸਰਕਾਰੀ ਕੰਨਿਆ ਸਕੂਲ, ਰੂਪਨਗਰ ਵਿਖੇ ਗਰੀਨ ਸਕੂਲ ਆਡਿਟ ਸਬੰਧੀ ਟ੍ਰੇਨਿੰਗ ਮਿਤੀ 25 ਅਗਸਤ ਨੂੰ ਆਯੋਜਿਤ ਕੀਤੀ ਗਈ।
ਰਾਜਸਥਾਨ ਵਿਖੇ ਅਨਿਲ ਅਗਰਵਾਲ ਇਨਵਾਇਰਮੈਂਟ ਟ੍ਰੇਨਿੰਗ ਇੰਸਟੀਚਿਊਟ ਤੋਂ ਸਿਖਲਾਈ ਪ੍ਰਾਪਤ ਜ਼ਿਲ੍ਹਾ ਰੂਪਨਗਰ ਦੇ ਟਰੇਨਰਾਂ ਵੱਲੋਂ ਜ਼ਿਲ੍ਹੇ ਦੇ ਮਿਡਲ, ਹਾਈ, ਸੈਕੰਡਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਈਕੋ ਕਲੱਬ ਇੰਚਾਰਜ ਅਧਿਆਪਕਾਂ ਨੂੰ ਇਹ ਟ੍ਰੇਨਿੰਗ ਦਿੱਤੀ ਗਈ।
ਇਹ ਪ੍ਰੋਗਰਾਮ ਯੂਨਾਈਟਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ (UNEP) ਦੇ ਟੀਚਿਆਂ ਨੂੰ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਮਿਸ਼ਨ ਲਾਈਫ਼ (Mission LiFE) ਰਾਹੀਂ ਪੂਰਾ ਕਰਨ ਦੀ ਲੜੀ ਅਧੀਨ ਚੱਲ ਰਿਹਾ ਹੈ। ਇਸ ਤਹਿਤ ਪੰਜਾਬ ਦੇ ਸਕੂਲਾਂ ਵਿੱਚ ਹਵਾ, ਪਾਣੀ, ਧਰਤੀ, ਊਰਜਾ, ਕੂੜਾ-ਕਰਕਟ ਪ੍ਰਬੰਧਨ ਅਤੇ ਭੋਜਨ ਵਰਗੇ ਪਹਿਲੂਆਂ ਰਾਹੀਂ ਜ਼ੀਰੋ ਵੇਸਟ ਪ੍ਰਣਾਲੀ ਅਪਣਾਉਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਇੰਦਰਜੀਤ ਸਿੰਘ ਅਤੇ ਵਾਤਾਵਰਨ ਸਿੱਖਿਆ ਟੀਮ ਰੂਪਨਗਰ ਵੱਲੋਂ ਗਰੀਨ ਸਕੂਲ ਅਵਾਰਡ ਪ੍ਰਾਪਤ ਸਕੂਲਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਬਲਾਕ ਕੋਆਰਡੀਨੇਟਰ ਓਮ ਪ੍ਰਕਾਸ਼, ਕੁਲਵੰਤ ਸਿੰਘ, ਵਿਵੇਕ ਸ਼ਰਮਾ, ਭੁਪਿੰਦਰ ਸਿੰਘ, ਸੁਖਜੀਤ ਸਿੰਘ, ਅਤੁਲ ਦੁਬੇਦੀ, ਸੁਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ। ਚੰਦਰਕਾਂਤ ਸ਼ਰਮਾ ਅਤੇ ਅਵਤਾਰ ਸਿੰਘ ਬੱਸੀ ਨੇ ਰਿਸੋਰਸ ਪਰਸਨ ਵਜੋਂ ਡਿਊਟੀ ਨਿਭਾਈ।




















