ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ- ਹਰਜੋਤ ਬੈਂਸ

  • ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਸੰਵਿਧਾਨ ਨਿਰਮਾਤਾ ਨੇ ਭਾਰਤ ਵਾਸੀਆਂ ਨੂੰ ਮੌਲਿਕ ਅਧਿਕਾਰ ਦਿੱਤੇ- ਸਿੱਖਿਆ ਮੰਤਰੀ
  • 1.24 ਕਰੋੜ ਨਾਲ ਨਵੀਨੀਕਰਨ ਹੋਏ 18 ਕਮਰੇ, 51 ਲੱਖ ਦਾ ਫਰਨੀਚਰ ਤੇ 7 ਲੱਖ ਦੇ ਇੰਟਰੈਕਟਿਵ ਪੈਨਲ ਨੇ ਬਦਲੀ ਸਕੂਲ ਆਂਫ ਐਮੀਨੈਂਸ ਨੰਗਲ ਦੀ ਨੁਹਾਰ
  • 4 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਹਰ ਮੌਸਮ ਲਈ ਅਨੁਕੂਲ ਸਵੀਮਿੰਗ ਪੂਲ ਦਾ ਸਿੱਖਿਆ ਮੰਤਰੀ ਨੇ ਰੱਖਿਆ ਨੀਂਹ ਪੱਥਰ
Dr. Bhim Rao Ambedkar School of Eminence will be the name of Government School Nangal - Harjot Bains
Dr. Bhim Rao Ambedkar School of Eminence will be the name of Government School Nangal – Harjot Bains
ਨੰਗਲ 14 ਅਪ੍ਰੈਲ: ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੀ ਜੈਯੰਤੀ ਮੌਕੇ ਨੰਗਲ ਦੇ ਸਕੂਲ ਆਂਫ ਐਮੀਨੈਂਸ ਵਿੱਚ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਇਸ ਸਕੂਲ ਦਾ ਨਾਮ ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ। ਅਤਿ ਆਧੁਨਿਕ ਸਹੂਲਤਾਂ ਨਾਲ ਲੈਂਸ ਹੋਏ ਇਸ ਸਕੂਲ ਵਿੱਚ ਅੱਜ ਸਿੱਖਿਆ ਮੰਤਰੀ ਨੇ 1.24 ਕਰੋੜ ਦੀ ਲਾਗਤ ਨਾਲ ਤਿਆਰ 18 ਕਮਰੇ, 51 ਲੱਖ ਨਾਲ ਤਿਆਰ ਫਰਨੀਚਰ ਤੇ 7 ਲੱਖ ਨਾਲ ਇੰਟਰੈਕਟਿਵ ਪੈਨਲ ਨੂੰ ਲੋਕ ਅਰਪਣ ਕੀਤਾ। ਉਨ੍ਹਾਂ ਨੇ 4 ਕਰੋੜ ਨਾਲ ਤਿਆਰ ਹੋਣ ਵਾਲੇ ਹਰ ਮੌਸਮ ਅਨੁਕੂਲ ਸਵੀਮਿੰਗ ਪੂਲ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਬਾਰੇ ਜਾਣਕਾਰੀ ਦਿੱਤੀ।
Dr. Bhim Rao Ambedkar School of Eminence will be the name of Government School Nangal - Harjot Bains
ਅੱਜ ਇੱਥੇ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਮੌਕੇ ਬੋਲਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਜੀ ਨੇ ਸਮਾਜ ਵਿੱਚ ਸਮਾਨਤਾ ਦੇ ਅਧਿਕਾਰ ਦੀ ਪ੍ਰੋੜਤਾ ਕੀਤੀ ਤੇ ਅਜਿਹਾ ਸੰਵਿਧਾਨ ਤਿਆਰ ਕੀਤਾ ਜੋ ਸਰਵ ਪ੍ਰਮਾਣਿਤ ਹੋਇਆ। ਅਸੀ ਅੱਜ ਇਸ ਵਿਸੇਸ਼ ਸਮਾਗਮ ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹਾਂ ਤੇ ਉਨ੍ਹਾਂ ਦੀਆਂ ਸਿੱਖਿਆਵਾ ਤੇ ਚੱਲਣ ਦਾ ਪ੍ਰਣ ਕਰਦੇ ਹਾਂ। ਸਮਾਜ ਵਿੱਚ ਹਰ ਵਰਗ ਦੀ ਭਲਾਈ ਲਈ ਯਤਨ ਕਰਨ ਵਾਲੇ ਬਾਬਾ ਸਾਹਿਬ ਨੇ ਉਚੇਰੀ ਸਿੱਖਿਆ ਤੇ ਜੋਰ ਦਿੱਤਾ ਅਤੇ ਹਰ ਕਿਸੇ ਲਈ ਵਿੱਦਿਆ ਦੇ ਅਧਿਕਾਰ ਮਿਲਣ ਦੀ ਪੈਰਵੀ ਕੀਤੀ। ਉਨ੍ਹਾਂ ਨੇ ਕਿਹਾ ਸੀ ਕਿ ਵਿੱਦਿਆਂ ਸ਼ੇਰਨੀ ਦੇ ਦੁੱਧ ਦੀ ਤਰਾਂ ਹੈ, ਜੋ ਇਸ ਨੂੰ ਪੀ ਲਵੇਗਾ, ਉਹ ਦਹਾੜੇਗਾ। ਉਨ੍ਹਾਂ ਨੇ ਕਿਹਾ ਕਿ ਅਸੀ ਅੱਜ ਸਰਕਾਰੀ ਸਕੂਲਾ ਦੀ ਨੁਹਾਰ ਬਦਲ ਰਹੇ ਹਾਂ, ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਇਆ ਹੈ, ਸੁਰੱਖਿਆਂ ਗਾਰਡ, ਕੈਂਪਸ ਮੈਨੇਜਰ, ਟ੍ਰਾਸਪੋਰਟ ਵਰਗੀਆਂ ਸਹੂਲਤਾਂ ਹੁਣ ਸਰਕਾਰੀ ਸਕੂਲਾਂ ਵਿੱਚ ਹਨ। ਅਤਿ ਆਧੁਨਿਕ ਸਾਇੰਸ ਲੈਬ, ਇੰਟਰੈਕਟਿਵ ਪੈਨਲ ਰਾਹੀ ਪੜਾਈ, ਵਧੀਆਂ ਕਲਾਸ ਰੂਮ, ਸ਼ਾਨਦਾਰ ਬੁਨਿਆਦੀ ਢਾਂਚਾ ਅੱਜ ਪੰਜਾਬ ਸਰਕਾਰ ਹਰ ਸਕੂਲ ਵਿੱਚ ਉਪਲੱਬਧ ਕਰਵਾ ਰਹੀ ਹੈ। ਦੋ- ਤਿੰਨ ਸਾਲ ਪਹਿਲਾ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਤਰਸਯੋਗ ਸੀ, ਬੱਚੇ ਭੁੰਝੇ ਫਰਸ਼ ਤੇ ਬੈਠਦੇ ਸੀ ਅੱਜ ਸ਼ਾਨਦਾਰ ਫਰਨੀਚਰ ਹਰ ਸਕੂਲ ਵਿਚ ਹੈ, ਸਾਡੇ ਸਰਕਾਰੀ ਸਕੂਲ ਕਾਨਵੈਂਟ ਤੇ ਮਾਡਲ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ।
Dr. Bhim Rao Ambedkar School of Eminence will be the name of Government School Nangal - Harjot Bains
ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਕ੍ਰਾਤੀਕਾਰੀ ਫੈਸਲੇ ਲਏ ਹਨ, ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਹਰ ਪਾਸੇ ਚਰਚਾ ਹੈ। ਸਾਡੀ ਬਿਜਨਸ ਬਲਾਸਟਰ ਮੁਹਿੰਮ ਨੂੰ ਬੂਰ ਪੈਣ ਲੱਗ ਪਿਆ ਹੈ, 12 ਜਮਾਤ ਵਿਚੋ ਪਾਸ ਹੋਏ ਸਾਡੇ ਵਿਦਿਆਰਥੀ ਨੇ ਸਰਕਾਰ ਤੋ ਮਿਲੇ 2 ਹਜ਼ਾਰ ਰੁਪਏ ਨਾਲ ਕੰਮ ਸੁਰੂ ਕੀਤਾ। ਅੱਜ ਉਹ ਟੀ-ਸ਼ਰਟ ਡਿਜਾਈਨ ਰਾਹੀ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਕਾਰੋਬਾਰ ਕਰ ਰਿਹਾ ਹੈ ਅਤੇ 40 ਪ੍ਰਤੀਸ਼ਤ ਮੁਨਾਫਾ ਕਮਾ ਰਿਹਾ ਹੈ। ਇਸੇ ਤਰਾਂ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਏ.ਆਈ (ਆਰਟੀਫੀਸ਼ੀਅਲ ਇੰਟੈਲੀਜੈਂਟ) ਵਿੱਚ ਰਾਜ ਪੱਧਰ ਤੇ ਮੁਕਾਮ ਹਾਸਲ ਕੀਤਾ ਹੈ। ਨਤੀਜੇ ਆਉਣੇ ਸੁਰੂ ਹੋ ਗਏ ਹਨ, ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸੁਰੱਖਿਅਤ ਤੇ ਉੱਜਵਲ ਭਵਿੱਖ ਨਜ਼ਰ ਆਉਣ ਲੱਗਾ ਹੈ। ਅਸੀ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੇ ਹਾਂ।
Dr. Bhim Rao Ambedkar School of Eminence will be the name of Government School Nangal - Harjot Bains
ਸ.ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੰਗਲ ਦੀ ਨੁਹਾਰ ਬਦਲਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਨੰਗਲ ਨੂੰ ਸੈਰ ਸਪਾਟਾ ਹੱਬ ਵੱਜੋ ਵਿਕਸਤ ਕਰਨ ਲਈ ਫੰਡ ਉਪਲੱਬਧ ਕਰਵਾਏ ਜਾ ਰਹੇ ਹਨ, ਪਹਿਲਾ ਨੰਗਲ ਦਾ ਫਲਾਈਓਵਰ ਸੁਰੂ ਕਰਵਾਇਆ ਹੈ, ਜਿਸ ਨਾਲ ਰੋਣਕਾਂ ਪਰਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੰਗਲ ਵਿੱਚ ਤਰੱਕੀ ਦੀਆਂ ਬਹੁਤ ਸੰਭਾਵਨਾਵਾਂ ਹਨ, ਦਹਾਕੇ ਪਹਿਲਾ ਨੰਗਲ ਦੀ ਸਥਿਤੀ ਬਾਰੇ ਵੀ ਸ.ਬੈਂਸ ਨੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੇ ਮੈਨੂੰ ਬਹੁਤ ਮਾਣ ਦਿੱਤਾ ਹੈ ਤੇ ਗੁਰੂ ਸਾਹਿਬ ਦੀ ਵੀ ਅਪਾਰ ਕ੍ਰਿਪਾ ਹੋਈ ਹੈ। ਸਿੱਖਿਆ ਮੰਤਰੀ ਲਈ ਸਫਰ ਚੁਣੋਤਿਆਂ ਭਰੀਆਂ ਰਹਿੰਦਾ ਹੈ, ਪ੍ਰੰਤੂ ਅਸੀ ਜਨੂਨ ਨਾਲ ਕੰਮ ਕਰ ਰਹੇ ਹਾਂ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਹੋਰ ਪਤਵੰਤਿਆਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਰਾਜਵਿੰਦਰ ਸਿੰਘ ਨੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਸਮੁੱਚੇ ਜੀਵਨ ਬਾਰੇ ਜਾਣਕਾਰੀ ਸਾਝੀ ਕੀਤੀ। ਸਕੂਲ ਪ੍ਰਿੰ.ਕਿਰਨ ਸ਼ਰਮਾਂ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਉਪਲੱਬਧੀਆਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਅਨਮਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ ਨੰਗਲ, ਪ੍ਰੇਮ ਕੁਮਾਰ ਮਿੱਤਲ ਜਿਲ੍ਹਾ ਸਿੱਖਿਆ ਅਫਸਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਕੁਲਵੀਰ ਸਿੰਘ ਡੀ.ਐਸ.ਪੀ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸਤੀਸ਼ ਚੋਪੜਾ ਸੀਨੀਅਰ ਲੀਡਰ, ਰਾਕੇਸ਼ ਕੁਮਾਰ ਮਹਿਲਮਾ ਚੇਅਰਮੈਨ, ਹੁਸ਼ਿਆਰ ਸਿੰਘ ਰਾਣਾ ਬਲਾਕ ਪ੍ਰਧਾਨ, ਕੇਹਰ ਸਿੰਘ ਬਲਾਕ ਪ੍ਰਧਾਨ, ਨਿਸ਼ਾਤ ਗੁਪਤਾ ਬਲਾਕ ਪ੍ਰਧਾਨ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਪੱਮੂ ਢਿੱਲੋਂ ਬਲਾਕ ਪ੍ਰਧਾਨ, ਦੀਪਕ ਅਬਰੋਲ ਬਲਾਕ ਪ੍ਰਧਾਨ, ਰਾਕੇਸ ਚੌਧਰੀ ਮਹਿਲਵਾ, ਗੁਰਜਿੰਦਰ ਸਿੰਘ ਸ਼ੋਕਰ, ਹੁਸ਼ਿਆਰ ਸਿੰਘ ਸਰਪੰਚ ਭੱਲੜੀ,ਸਤਵਿੰਦਰ ਸਿੰਘ ਭੰਗਲ, ਨਿਸ਼ਾਂਤ ਗੁਪਤਾ, ਪ੍ਰਿੰਸੀਪਲ ਕਿਰਨ ਸ਼ਰਮਾ, ਦਇਆ ਸਿੰਘ ਰਿਟ.ਲੈਕ.ਸਿੱਖਿਆ ਕੋਆਰਡੀਨੇਟਰ,ਪ੍ਰਿੰਸੀਪਲ ਵਿਜੇ ਬੰਗਲਾ, ਮੋਹਨ ਲਾਲ ਚੌਧਰੀ, ਮਨਜੋਤ ਸਿੰਘ, ਨਰਿੰਦਰ ਨਿੰਦੀ, ਪ੍ਰਿੰਸੀਪਲ ਨੀਰਜ ਵਰਮਾ, ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ, ਦਲਜੀਤ ਸਿੰਘ ਕਾਕਾ, ਨਿਤਿਨ ਸ਼ਰਮਾ, ਪ੍ਰਿੰ.ਸ਼ਰਨਜੀਤ ਸਿੰਘ, ਸੁਮਿਤ ਤਲਵਾੜਾ, ਦੀਪਕ ਬਾਸ, ਐਚ.ਐਸ.ਰਾਣਾ, ਕਰਨ ਸੈਣੀ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
ਰੂਪਨਗਰ ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ

Stay Connected with DEO Rupnagar

We’re excited to announce that DEO Rupnagar is now available on social media! Follow us for the latest updates on education initiatives, news, and achievements in Rupnagar district.

Social Media Handles

– Website: https://deorpr.com/

– Facebookhttps://www.facebook.com/share/1Def93JTpv/

– instagram: https://www.instagram.com/deoserupnagar?igsh=aXhxOHJvNGNjMjU=

– Twitterhttps://x.com/RupnagarSE?t=S_2-ZWTw7gj2zoyRcNPsDg&s=09

Share with Your Network

Kindly share this information with all school teachers and students groups on WhatsApp. Let’s stay connected and work together to promote education in Rupnagar district!

Leave a Comment

Your email address will not be published. Required fields are marked *

Scroll to Top