
ਰੂਪਨਗਰ, 4 ਅਪ੍ਰੈਲ: ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਰੂਪਨਗਰ ਦੇ 12 ਹੋਣਹਾਰ ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ।
ਜ਼ਿਲ੍ਹਾ ਰਿਸੋਰਸ ਕੁਆਰਡੀਨੇਟਰ ਵਿਪਿਨ ਕਟਾਰੀਆ ਅਤੇ ਡੀ.ਐਮ. ਆਈ.ਸੀ.ਟੀ. ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੇ ਸਾਲਾਨਾ ਪ੍ਰੀਖਿਆ ਵਿੱਚ ਮਿਹਨਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਤੋਂ ਦੋ ਵਿਦਿਆਰਥੀਆਂ ਪਲਕ ਰਾਣੀ ਸਪੁੱਤਰੀ ਸ਼੍ਰੀ ਮੰਗਤ ਰਾਮ ਮੈਰਿਟ ਨੰਬਰ 115, ਰਾਧਿਕਾ ਸਪੁੱਤਰੀ ਸ. ਹਰਵਿੰਦਰ ਸਿੰਘ ਮੈਰਿਟ ਨੰਬਰ 119 ਅਤੇ ਸਰਕਾਰੀ ਹਾਈ ਸਕੂਲ ਬਾਲੇਵਾਲ ਦੀ ਵਿਦਿਆਰਥਣ ਇਸ਼ਿਕਾ ਸਪੁੱਤਰੀ ਸ. ਬਲਬੀਰ ਸਿੰਘ ਮੈਰਿਟ ਨੰਬਰ 207 ਤੇ ਪੁਜੀਸ਼ਨ ਹਾਸਿਲ ਕੀਤੀ।
ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਹਾਈ ਸਕੂਲ, ਜਿੰਦਵੜੀ ਦੇ 6 ਵਿਦਿਆਰਥੀਆਂ ਗੁਰਜੋਤ ਕੌਰ ਸਪੁੱਤਰੀ ਸ. ਰਜਿੰਦਰ ਸਿੰਘ ਮੈਰਿਟ ਨੰਬਰ 20, ਜਸਮੀਨ ਕੌਰ ਸਪੁੱਤਰੀ ਸ. ਦਰਸਨ ਸਿੰਘ ਮੈਰਿਟ ਨੰਬਰ 42, ਰਾਜਪ੍ਰੀਤ ਕੌਰ ਸਪੁੱਤਰੀ ਸ.ਤਲਵਿੰਦਰ ਸਿੰਘ ਮੈਰਿਟ ਨੰਬਰ 97, ਨਵਜੋਤ ਕੌਰ ਸਪੁੱਤਰੀ ਸ. ਜਰਨੈਲ ਸਿੰਘ ਮੈਰਿਟ ਨੰਬਰ 128, ਮਨਜੋਤ ਕੌਰ ਸਪੁੱਤਰੀ ਸ. ਨਰਿੰਦਰ ਸਿੰਘ, ਮੈਰਿਟ ਨੰਬਰ 162, ਕਿਰਨਜੋਤ ਕੌਰ ਸਪੁੱਤਰੀ ਸ .ਬਚਿੱਤਰ ਸਿੰਘ ਮੈਰਿਟ ਨੰਬਰ 314 ਤੇ ਪੁਜੀਸ਼ਨਾਂ ਹਾਸਿਲ ਕੀਤੀਆਂ।
ਇਸੇ ਤਰ੍ਹਾਂ ਪ੍ਰਭਪ੍ਰੀਤ ਸਿੰਘ ਸਪੁੱਤਰ ਸ. ਜਗਮੋਹਨ ਸਿੰਘ, ਮੈਰਿਟ ਨੰਬਰ 153 ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ, ਜਸਲੀਨ ਕੌਰ ਸਪੁੱਤਰੀ ਸ. ਗੁਰਮੁੱਖ ਸਿੰਘ ਮੈਰਿਟ ਨੰਬਰ 280 ,ਪੂਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਆਜਮਪੁਰ, ਨੂਰਪੁਰ ਬੇਦੀ (ਰੂਪਨਗਰ), ਹਰਸਿਮਰਨ ਕੌਰ ਸਪੁੱਤਰੀ ਸ. ਰਜਿੰਦਰ ਸਿੰਘ ਮੈਰਿਟ ਨੰਬਰ 317 ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ।
ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ, ਰੂਪਨਗਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸੁਰਿੰਦਰ ਪਾਲ ਸਿੰਘ ਨੇ ਇਸ ਪ੍ਰਾਪਤੀ ‘ਤੇ ਮੈਰਿਟ ਵਿੱਚ ਆਏ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਪ੍ਰਿੰਸੀਪਲਾਂ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਇਹ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਅਤੇ ਅਸੀਂ ਆਪਣੇ ਵਿਦਿਆਰਥੀਆਂ ਨੂੰ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਉੱਤਮ ਹੁੰਦੇ ਦੇਖ ਕੇ ਬਹੁਤ ਖੁਸ਼ ਹਾਂ। ਅਸੀਂ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।
District Ropar News
PSEB CLASS 8TH EXAM RESULT 2025
CLICK HERE