ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਹੋਈ ਸ਼ੁਰੂਆਤ

District Level Competitions Sports competitions have started

ਰੂਪਨਗਰ, 21 ਅਗਸਤ:  ਸਿੱਖਿਆ ਵਿਭਾਗ ਦੀਆਂ 68ਵੀਆਂ ਜ਼ਿਲ੍ਹਾ ਸਿੱਖਿਆ ਅਫਸਰ ਸਕੰਡਰੀ ਸਿੱਖਿਆ ਸੰਜੀਵ ਗੌਤਮ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੱਧਰੀ ਕਰਾਟੇ ਤੇ ਬਾਸਕਟਵਾਲ ਜੀ.ਐਮ.ਐਨ.ਐਸ ਸ ਸ ਰੂਪਨਗਰ, ਖੋ -ਖੋ ਡੀ.ਏ.ਵੀ ਸਕੂਲ ਰੂਪਨਗਰ ਅਤੇ ਹਾਕੀ ਹਾਕਸ ਸਟੇਡੀਅਮ ਵਿਖੇ ਸ਼ੁਰੂ ਹੋ ਗਏ ਹਨ।

ਇਨ੍ਹਾਂ ਖੇਡਾਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਬਾਸਕਟਬਾਲ, ਕਰਾਟੇ, ਖੋ-ਖੋ, ਹਾਕੀ ਸਾਰੇ ਵਰਗ ਵੱਖ-ਵੱਖ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ ਵੱਖ-ਵੱਖ ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਸ. ਜਗਤਾਰ ਸਿੰਘ ਲੌਂਗੀਆ ਸਕੂਲ ਆਫ ਐਮੀਨੈਸ ਫਾਰ ਗਰਲਸ ਸ੍ਰੀ ਚਮਕੌਰ ਸਾਹਿਬ ਨੇ ਕੀਤਾ।

ਇਹ ਟੂਰਨਾਮੈਂਟ 21 ਅਗਸਤ ਤੋਂ ਲੈ ਕੇ 23 ਅਗਸਤ ਤੱਕ ਚੱਲੇਗਾ। ਅੱਜ ਦੇ ਫੁੱਟਬਾਲ ਦੇ ਮੁਕਾਬਲੇ ਅੰਡਰ 14 ਦੇ ਮੁਕਾਬਲੇ ਨੂਰਪੁਰ ਬੇਦੀ ਜੋਨ ਨੂੰ ਹਰਾ ਕੇ ਮੋਰਿੰਡਾ ਜੇਤੂ ਰਿਹਾ, ਸ੍ਰੀ ਅਨੰਦਪੁਰ ਸਾਹਿਬ ਜੋਨ ਨੂੰ ਹਰਾ ਕੇ ਤਖਤਗੜ੍ਹ ਜੋਨ ਜੇਤੂ ਰਿਹਾ, ਭਲਾਂਣ ਜੋਨ ਨੂੰ ਹਰਾ ਕੇ ਨੰਗਲ ਜੋਨ ਜੇਤੂ ਰਿਹਾ, ਸ੍ਰੀ ਚਮਕੌਰ ਸਾਹਿਬ ਜੋਨ ਨੂੰ ਹਰਾ ਕੇ ਮੀਆਂਪੁਰ ਜੇਤੂ ਰਿਹਾ, ਨੰਗਲ ਜੋਨ ਨੂੰ ਹਰਾ ਕੇ ਰੂਪਨਗਰ ਜੋਨ ਜੇਤੂ ਰਿਹਾ।

District Level Competitions Sports competitions have started

ਅੰਡਰ 17 ਨੂਰਪੁਰ ਬੇਦੀ ਜੋਨ ਨੂੰ ਹਰਾ ਕੇ ਸ੍ਰੀ ਅਨੰਦਪੁਰ ਸਾਹਿਬ ਜੇਤੂ ਰਿਹਾ, ਭਲਾਣ ਜੋਨ ਨੂੰ ਹਰਾ ਕੇ ਘਨੌਲੀ ਜੋਨ ਜੇਤੂ ਰਿਹਾ ਮੀਆਂਪੁਰ ਜੋਨ ਨੂੰ ਹਰਾ ਕੇ ਤਖਤਗੜ੍ਹ ਜੋਨ ਜੇਤੂ ਰਿਹਾ, ਹਾਕੀ ਦੇ ਮੈਚ ਸਵਾਮੀ ਸ਼ਿਵ ਨੰਦਾ ਸਕੂਲ ਨੂੰ ਹਰਾ ਕੇ ਐਸ ਜੀ ਐਸ ਖਾਲਸਾ ਸ ਸ ਸ ਸ੍ਰੀ ਅਨੰਦਪੁਰ ਸਾਹਿਬ ਜੇਤੂ ਰਿਹਾ, ਸ ਸ ਸ ਸ ਟਿੱਬਾ ਟੱਪਰੀਆਂ ਨੂੰ ਹਰਾ ਕੇ ਆਦਰਸ਼ ਸਕੂਲ ਸ੍ਰੀ ਅਨੰਦਪੁਰ ਸਾਹਿਬ ਜੇਤੂ ਰਿਹਾ, ਬਾਸਕਟ ਬਾਲਬਾਲ ਦੇ ਮੁਕਾਬਲੇ ਅੰਡਰ 19 ਫਾਈਨਲ ਮੁਕਾਬਲਾ ਜੀਸਸ ਸੇਵੀਅਰ ਸਕੂਲ ਮੜੌਲੀ ਕਲਾਂ ਨੂੰ ਹਰਾ ਕੇ ਗਾਰਡਨ ਵੇਲੀ ਸਕੂਲ ਚਤਾਵਲਾ ਜੇਤੂ ਰਿਹਾ।

District Level Competitions Sports competitions have started

ਇਸੇ ਤਰ੍ਹਾਂ ਅੰਡਰ 19 ਕਰਾਟੇ ਦੇ ਮੁਕਾਬਲੇ ਵਿੱਚ – 45 ਕਿਲੋ ਰੋਹਿਤ ਨੂੰ ਹਰਾ ਕੇ ਪ੍ਰਦੀਪ ਸਿੰਘ ਹਿਮਾਲਿਆ ਸਕੂਲ ਜੇਤੂ ਰਿਹਾ, -54 ਅਨੂਸ ਨੂੰ ਹਰਾ ਕੇ ਨੇਤਾ ਜੀ ਮਾਡਲ ਸਕੂਲ ਜੇਤੂ ਰਿਹਾ ,-58 ਕਿਲੋ ਗੁਰਕਰਨ ਸਿੰਘ ਨੂੰ ਹਰਾ ਕੇ ਅਭਿਸ਼ੇਕ ਰਾਵਤ ਖਾਲਸਾ ਸਕੂਲ ਰੋਪੜ ਜੇਤੂ ਰਿਹਾ, ਅੰਡਰ 17 ਵਰਗ -35 ਕਿਲੋ ਮੰਗਲ ਸਿੰਘ ਨੂੰ ਹਰਾ ਕੇ ਜਸਪ੍ਰੀਤ ਸਿੰਘ ਜੀਨੀਅਸ ਰੋਪੜ ਜੇਤੂ ਰਿਹਾ -40 ਕਿਲੋ ਵਰਗ ਵਿਚ ਬਲਵਿੰਦਰ ਸਿੰਘ ਨੂੰ ਹਰਾ ਕੇ ਵੈਭਵ ਗਾਰਡਨ ਵੈਲੀ ਮੋਰਿੰਡਾ ਜੇਤੂ ਰਿਹਾ।

ਇਸ ਮੌਕੇ ਬਾਸਕਟ ਬਾਲ ਅਤੇ ਕਰਾਟੇ ਦੇ ਕਨਵੀਨਰ ਸ੍ਰੀ ਰਵੀ ਬਾਂਸਲ ਪ੍ਰਿੰਸੀਪਲ, ਉਪ ਕਨਵੀਨਰ ਸ੍ਰੀਮਤੀ ਗੁਰਪ੍ਰੀਤ ਕੌਰ, ਕਰਾਟੇ ਦੇ ਉੱਪ ਕਨਵੀਨਰ ਦਵਿੰਦਰ ਸਿੰਘ, ਖੋ-ਖੋ ਦੇ ਕਨਵੀਨਰ ਸ੍ਰੀਮਤੀ ਸੰਗੀਤਾ ਰਾਣੀ, ਉਪ ਕਨਵੀਨਰ ਪਰਮਜੀਤ ਸਿੰਘ ਰਤਨਗੜ, ਲਾਅਨ ਟੈਨਿਸ ਕਨਵੀਨਰ ਪ੍ਰਿੰਸੀਪਲ ਬਲਜੀਤ ਸਿੰਘ ਅੱਤਰੀ, ਉਪ ਕਨਵੀਨਰ ਸ੍ਰੀ ਰਜਿੰਦਰ ਕੁਮਾਰ, ਖੇਡ ਹਾਕੀ ਕਨਵੀਨਰ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਸ਼ਰਮਾ ਉਪ ਕਨਵੀਨਰ ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ ਲੌਂਗੀਆ, ਸੁਖਵਿੰਦਰ ਪਾਲ ਸਿੰਘ ਸੁੱਖੀ,ਗੁਰਜੀਤ ਸਿੰਘ ਭੱਟੀ, ਗਗਨਦੀਪ ਸਿੰਘ ਗੁਰਤੇਜ ਸਿੰਘ ਹਾਜ਼ਰ ਸਨ

Leave a Comment

Your email address will not be published. Required fields are marked *

Scroll to Top