ਰੂਪਨਗਰ, 20 ਅਗਸਤ: ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹਈਆ ਕਰਾਉਣ ਦੇ ਮੰਤਵ ਤਹਿਤ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਵੱਖ-ਵੱਖ ਬਲਾਕਾਂ ਦੇ ਐਸ.ਐਮ.ਓਜ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਨੁਕਤਿਆਂ ਜਿਵੇਂ ਕਿ ਸਟਾਫ ਦੀ ਪੁਜੀਸ਼ਨਿੰਗ, ਬਿਲਡਿੰਗਾਂ ਦੇ ਰਖ-ਰਖਾਅ, ਫੰਡਾਂ ਦੀ ਉਪਲਬਧਤਾ ਆਦਿ ਦੇ ਸਬੰਧ ਵਿੱਚ ਵਿਸਥਾਰ ਸਿਹਤ ਚਰਚਾ ਕੀਤੀ ਗਈ।
ਇਸ ਮੌਕੇ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਕਿ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ, ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸੇਵਾਵਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਣਾ ਸੁਨਿਸ਼ਚਿਤ ਕੀਤਾ ਜਾਵੇ। ਸਮੂਹ ਬਲਾਕ ਐਸ.ਐਮ.ਓਜ ਵੱਲੋਂ ਨਿਰੰਤਰ ਰੂਪ ਵਿੱਚ ਫੀਲਡ ਵਿਜਿਟ ਕੀਤੀ ਜਾਵੇ।
ਸਿਹਤ ਸੰਸਥਾਵਾਂ ਵਿੱਚ ਦਵਾਈਆਂ ਅਤੇ ਜਰੂਰੀ ਉਪਕਰਨਾਂ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ। ਵੱਖ-ਵੱਖ ਸਿਹਤ ਸਕੀਮਾਂ ਜਿਵੇਂ ਕਿ ਏ. ਐਨ. ਸੀ. ਚੈੱਕਅੱਪ, ਜੇ. ਐਸ. ਵਾਈ., ਆਰ. ਬੀ. ਐਸ. ਕੇ., ਟੀ. ਬੀ. ਕੰਟਰੋਲ ਪ੍ਰੋਗਰਾਮ, ਤੰਬਾਕੂ ਕੰਟਰੋਲ ਪ੍ਰੋਗਰਾਮ, ਵੈਕਟਰ ਬੋਰਨ ਕੰਟਰੋਲ ਪ੍ਰੋਗਰਾਮ ਆਦਿ ਸਬੰਧੀ ਨਿਰਧਾਰਿਤ ਕੀਤੇ ਗਏ ਟੀਚਿਆਂ ਦੀ ਪ੍ਰਾਪਤੀ ਸੁਨਿਸ਼ਚਿਤ ਕੀਤੀ ਜਾਵੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਜੂ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ, ਐਪੀਡਮੋਲਜਿਸਟ ਡਾ. ਸੋਨਾਲੀ ਵੋਹਰਾ, ਵੱਖ-ਵੱਖ ਬਲਾਕਾਂ ਤੋਂ ਐਸ.ਐਮ.ਓਜ. ਡਾ. ਚਰਨਜੀਤ ਕੁਮਾਰ, ਡਾ. ਗੋਬਿੰਦ ਟੰਡਨ, ਡਾ. ਅਨੰਦ ਘਈ, ਡਾ. ਅਮਰਜੀਤ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੈਡਮ ਡੋਲੀ ਸਿੰਗਲਾ, ਡਾ. ਜਤਿੰਦਰ ਕੌਰ, ਜ਼ਿਲ੍ਹਾ ਅਕਾਉਂਟ ਅਫਸਰ ਮਨਜਿੰਦਰ ਸਿੰਘ, ਜ਼ਿਲ੍ਹਾ ਮਨੀਟਰਿੰਗ ਈਵੈਲੂਏਸ਼ਨ ਅਫਸਰ ਲਖਵੀਰ ਸਿੰਘ ਅਤੇ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਮੌਜੂਦ ਸਨ।
ਸਿਵਲ ਸਰਜਨ ਰੂਪਨਗਰ ਵੱਲੋਂ ਸਮੂਹ ਪ੍ਰੋਗਰਾਮ ਅਫਸਰਾਂ ਤੇ ਐਸ.ਐਮ.ਓਜ. ਦੇ ਨਾਲ ਕੀਤੀ ਗਈ ਮੀਟਿੰਗ