ਨੰਗਲ : 20 ਅਗਸਤ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਰੂਪਨਗਰ ਸੁਰਿੰਦਰ ਪਾਲ ਸਿੰਘ ਵਲੋਂ ਅੱਜ ਬਲਾਕ ਨੰਗਲ ਦੇ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਕੰਪੀਟੈਂਸੀ ਇਨਹਾਂਸਮੈਂਟ ਪ੍ਰੀਖਿਆ (competency enhancement plan) ਅਧੀਨ ਚੱਲ ਰਹੀ ਪਹਿਲੀ ਪ੍ਰੀਖਿਆ ਦਾ ਵੱਖ ਵੱਖ ਸਕੂਲਾਂ ਦਾ ਨਿਰੀਖਣ ਕੀਤਾ ਗਿਆ।
ਉਨ੍ਹਾਂ ਦੇ ਨਾਲ ਇੰਦਰਪਾਲ ਸਿੰਘ ਬੀ.ਐਨ.ਓ. ਕੀਰਤਪੁਰ ਸਾਹਿਬ, ਯੋਗਰਾਜ ਬੀ. ਪੀ. ਈ. ਓ. ਨੰਗਲ, ਜਸਵੀਰ ਸਿੰਘ ਬੀ. ਪੀ. ਈ. ਓ. ਸ੍ਰੀ ਅਨੰਦਪੁਰ ਸਾਹਿਬ, ਦਿਸ਼ਾਂਤ ਮਹਿਤਾ ਡੀ.ਐਮ. ਕੰਪਿਉਟਰ ਸਾਇੰਸ ਰੂਪਨਗਰ ਵੀ ਹਾਜਰ ਸਨ।