ਖੇੜਾ ਕਲਮੋਟ ਸਕੂਲ ਦੇ ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਹਾਸਲ ਕੀਤਾ ਪਹਿਲਾ ਸਥਾਨ

 

ਰਾਜ ਪੱਧਰੀ ਮੁਕਾਬਲੇ ਵਿੱਚ ਜ਼ਿਲ੍ਹਾ ਰੂਪਨਗਰ ਦੀ ਕਰੇਗਾ ਨੁਮਾਇੰਦਗੀ

A student of Khera Kalmot School won the first place in the district level inspire award competition

ਨੂਰਪੁਰ ਬੇਦੀ : ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ ਤੇ ਪ੍ਰੋਜੈਕਟ ਪ੍ਰਦਰਸ਼ਨੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਰੂਪਨਗਰ ਵਿਖੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੁਕਾਬਲੇ ਵਿਚ ਰੂਪਨਗਰ, ਸਹੀਦ ਭਗਤ ਸਿੰਘ ਨਗਰ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹਿਆਂ ਨਾਲ ਸਬੰਧਿਤ 58 ਵਿਦਿਆਰਥੀਆਂ ਨੇ ਭਾਗ ਲਿਆ। ਇਸ ਇੰਸਪਾਇਰ ਐਵਾਰਡ ਪ੍ਰਦਰਸ਼ਨੀ ਦਾ ਉਦਘਾਟਨ ਸਾਬਕਾ ਜਿਲ੍ਹਾ ਸਾਇੰਸ ਸੁਪਰਵਾਈਜਰ ਪ੍ਰਿੰਸੀਪਲ ਲੋਕੇਸ ਮੋਹਨ ਸਰਮਾ ਨੇ ਕੀਤਾ। ਇਸ ਪ੍ਰਦਰਸਨੀ ਦੇ ਵਿੱਚ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਡਾ. ਨਵਨੀਤ, ਮਾਡਲਾ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਜੇਤੂ ਬੱਚਿਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਬਾਕੀ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਪ੍ਰਤੀਯੋਗਿਤਾ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਿਕਰ ਯੋਗ ਹੈ ਕਿ ਇਸ ਪ੍ਰਦਰਸ਼ਨੀ ਦੇ ਵਿੱਚ ਖੇੜਾ ਕਲਮੋਟ ਸਕੂਲ ਦੇ ਵਿਦਿਆਰਥੀ ਧਰਮਪ੍ਰੀਤ ਸਿੰਘ ਨੇ ਗਾਈਡ ਅਧਿਆਪਕ ਮੀਤਕ ਸਰਮਾ ਦੀ ਅਗਵਾਈ ਦੇ ਵਿੱਚ ਆਪਣਾ “ ਬ੍ਰੇਕ ਹੋਲਡਰ ਮਾਡਲ ਪੇਸ ਕੀਤਾ ਜਿਸ ਨੂੰ ਮੈਰਿਟ ਅੰਕਾਂ ਦੇ ਆਧਾਰ ਤੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਮਿਲਿਆ ਜਿਸਦੇ ਚਲਦਿਆਂ ਧਰਮਪ੍ਰੀਤ ਸਿੰਘ ਦੀ ਚੋਣ ਹੁਣ ਇੰਸਪਾਇਰ ਅਵਾਰਡ ਦੇ ਰਾਜ ਪੱਧਰੀ ਮੁਕਾਬਲੇ ਦੇ ਵਿੱਚ ਹੋਈ ਹੈ ਤੇ ਇਹ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ਵਿੱਚ  ਜ਼ਿਲ੍ਹਾ ਰੂਪਨਗਰ ਦੀ ਨੁਮਾਇੰਦਗੀ ਕਰੇਗਾ।

A student of Khera Kalmot School won the first place in the district level inspire award competition

ਇੰਸਪਾਇਰ ਅਵਾਰਡ ਦੇ ਜਿਲ੍ਹਾ ਪਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ‘ਤੇ ਵਿਦਿਆਰਥੀ ਧਰਮਪ੍ਰੀਤ ਦਾ ਸਕੂਲ ਪੁੱਜਣ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਗਰਮ ਜੋਸੀ ਦੇ ਨਾਲ ਸਵਾਗਤ ਕੀਤਾ ਗਿਆ ਤੇ ਵਿਦਿਆਰਥੀ ਨੂੰ ਸਮੂਹ ਸਟਾਫ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਸਕੂਲ ਇੰਚਾਰਜ ਲੈਕ,ਪ੍ਰੇਮ ਕੁਮਾਰ, ਲੈਕ. ਸੁਧੀਰ ਸਿੰਘ ਰਾਣਾ, ਲੈਕ. ਸੁਦੇਸ ਕੁਮਾਰੀ, ਅਮਰੀਕ ਸਿੰਘ ਦਿਆਲ, ਅਰਵਿੰਦ ਸ਼ਰਮਾ, ਮੀਤਕ ਸਰਮਾ, ਗੁਰਵਿੰਦਰ ਸਿੰਘ, ਸਪਨਾ ਰਾਣਾ, ਪ੍ਰਿਅੰਕਾ, ਬਲਵਿੰਦਰ ਕੌਰ, ਅੰਜਨਾ, ਰਾਜੇਸ ਰਾਣਾ, ਬਖਸ਼ੀਸ਼ ਸਿੰਘ, ਕੁਲਦੀਪ ਰਾਣਾ, ਪ੍ਰਿਅੰਕਾ ਰਾਣਾ ਹਾਜਿਰ ਸਨ।

A student of Khera Kalmot School won the first place in the district level inspire award competition

Leave a Comment

Your email address will not be published. Required fields are marked *

Scroll to Top