
ਰੂਪਨਗਰ, 16 ਜਨਵਰੀ: ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਸ੍ਰੀ ਰਤਨ ਪਾਲ ਗੁਪਤਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਛੇਵੀਂ ਜਮਾਤ ਲਈ ਚੋਣ ਪ੍ਰੀਖਿਆ-2025 ਮਿਤੀ 18.01.2025 (ਸ਼ਨੀਵਾਰ) ਨੂੰ ਹੋਵੇਗੀ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇਣ ਲਈ ਬਿਨੈਕਾਰ ਨਵੋਦਿਆ ਸਾਈਟ www.navodaya.gov.in ਤੋਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ਜਾਂ ਉਹ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਸਬੰਧਤ ਬੀਪੀਈਓ ਤੋਂ ਪ੍ਰਾਪਤ ਕਰ ਸਕਦੇ ਹਨ।