District Level School Tournament Committee ਤੇ Zone School Level Tournament Committees ਦੀ ਚੋਣ ਸਰਬ ਸੰਮਤੀ ਨਾਲ ਹੋਈ 

The District Level School Tournament Committee and Zone School Level Tournament Committees of Rupnagar District were elected unanimously.
The District Level School Tournament Committee and Zone School Level Tournament Committees of Rupnagar District were elected unanimously.
ਰੂਪਨਗਰ, 26 ਅਪ੍ਰੈਲ: ਸਥਾਨਕ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ ਵਿਖੇ ਜ਼ਿਲ੍ਹਾ ਅਤੇ ਜ਼ੋਨ ਸਕੂਲ ਟੂਰਨਾਮੈਂਟ ਕਮੇਟੀਆਂ ਦਾ ਗਠਨ ਕਰਨ ਲਈ ਇੱਕ ਮੀਟਿੰਗ ਕੀਤੀ ਗਈ ਤਾਂ ਜੋ ਜ਼ਿਲ੍ਹੇ ਵਿੱਚ ਖੇਡਾਂ ਨੂੰ ਸੁਚਾਰੂ ਢੰਗ ਨਾਲ਼ ਨੇਪਰੇ ਚਾੜ੍ਹਿਆ ਜਾ ਸਕੇ।
ਜ਼ਿਲ੍ਹਾ ਸਪੋਰਟਸ ਕਮੇਟੀ ਦੇ ਪ੍ਰਧਾਨ ਅਤੇ ਜ਼ਿਲੇ ਦੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰੇਮ ਕੁਮਾਰਮਿੱਤਲ ਦੀ ਅਗਵਾਈ ਹੇਠ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਕੁਲਵਿੰਦਰ ਸਿੰਘ, ਜਨਰਲ ਸਕੱਤਰ ਸਰਦਾਰ ਜਗਤਾਰ ਸਿੰਘ ਪ੍ਰਿੰਸੀਪਲ, ਪ੍ਰਬੰਧਕੀ ਅਤੇ ਵਿੱਤ ਸਕੱਤਰ ਸ਼੍ਰੀਮਤੀ ਸ਼ਰਨਜੀਤ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ, ਸਹਾਇਕ ਸਕੱਤਰ ਸਰਦਾਰ ਹਰਮਨਦੀਪ ਸਿੰਘ ਡੀਪੀ, ਐਡੀਟਰ ਸਰਦਾਰ ਇਕਬਾਲ ਸਿੰਘ ਡੀਪੀ, ਟੈਕਨੀਕਲ ਮੈਂਬਰ ਸਰਦਾਰ ਬਲਜਿੰਦਰ ਸਿੰਘ ਲੈਕਚਰਾਰ, ਮੈਂਬਰ ਸਰਦਾਰ ਰਣਜੀਤ ਸਿੰਘ ਡੀਪੀਈ ਮੈਂਬਰ ਸ੍ਰੀਮਤੀ ਹਰਬੀਰ ਕੌਰ ਪੀਟੀਆਈ ਨੂੰ ਚੁਣਿਆ ਗਿਆ। 
ਇੱਥੇ ਇਹ ਜਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਕੁੱਲ 10 ਜ਼ੋਨ ਹਨ ਜਿਨ੍ਹਾਂ ਦੀਆਂ ਵੱਖਰੀਆਂ -2 ਕਮੇਟੀਆਂ ਬਣਾਈਆਂ ਗਈਆਂ ਹਨ।
The District Level School Tournament Committee and Zone School Level Tournament Committees of Rupnagar District were elected unanimously.
ਇਸ ਮੀਟਿੰਗ ਵਿੱਚ ਜਿਲ੍ਹੇ ਦੇ ਪ੍ਰਿੰਸੀਪਲ ਸਾਹਿਬਾਨ ਹਾਜ਼ਰ ਸਨ। ਜਿਨਾਂ ਵਿੱਚ ਸਰਦਾਰ ਜਗਤਾਰ ਸਿੰਘ, ਸਰਦਾਰ ਰਜਿੰਦਰ ਸਿੰਘ, ਸਰਦਾਰ ਮੇਜਰ ਸਿੰਘ, ਸਰਦਾਰ ਜਗਤਾਰ ਸਿੰਘ ਧਮਾਣਾ, ਸਰਦਾਰ ਕੁਲਵਿੰਦਰ ਸਿੰਘ, ਮੈਡਮ ਸੰਦੀਪ ਕੌਰ, ਮੈਡਮ ਪੂਜਾ ਗੋਇਲ, ਮੈਡਮ ਅਨੀਤਾ ਸ਼ਰਮਾ, ਮੈਡਮ ਇੰਦੂ ਬਾਲਾ ਆਦਿ ਅਤੇ ਮੁੱਖ ਅਧਿਆਪਕ ਵੀ ਹਾਜ਼ਰ ਸਨ ਜਿਨਾਂ ਵਿੱਚ ਰਮੇਸ਼ ਕੁਮਾਰ ,ਅਨੂ ਅਗਰਵਾਲ ਜੀ, ਅਨੁ ਅਗਰਵਾਲ, ਅਨੂਹੰਸ, ਹਰਪ੍ਰੀਤ ਕੌਰ, ਮੰਜੂ ਮੱਤਾ ਅਤੇ ਤਰਸੇਮ ਕੌਰ ਆਦਿ ਅਤੇ ਸਮੂਹ ਲੈਕਚਰਾਰ ਸਾਹਿਬਾਨ ਸਰੀਰਕ ਸਿੱਖਿਆ, ਡੀਪੀਈ ਅਤੇ ਪੀਟੀਆਈ ਸਾਹਿਬਾਨ ਹਾਜਰ ਸਨ। ਮੰਚ ਤੇ ਸਮਾਰਟ ਸਕੂਲ ਕੋਅਆਰਡੀਨੇਟਰ ਵਰਿੰਦਰ ਸ਼ਰਮਾਂ ਵੀ ਹਾਜ਼ਰ ਸਨ ।

The District Level School Tournament Committee and Zone School Level Tournament Committees of Rupnagar District were elected unanimously.

ਜਿਲਾ ਸਪੋਰਟਸ ਕੋਆਰਡੀਨੇਟਰ ਮੈਡਮ ਸ਼ਰਨਜੀਤ ਕੌਰ ਨੇ ਸਾਰੇ ਪ੍ਰੋਗਰਾਮ ਦਾ ਬਾਖੂਬੀ ਪ੍ਰਬੰਧ ਕੀਤਾ। ਉਕਤ ਸਾਰੀ ਜਾਣਕਾਰੀ ਜਿਲਾ ਮੀਡੀਆ ਕੋਆਰਡੀਨੇਟਰ ਸਤਪਾਲ ਸ਼ਰਮਾ ਨੇ ਸਾਂਝੀ ਕੀਤੀ ।

District Ropar News 

Leave a Comment

Your email address will not be published. Required fields are marked *

Scroll to Top