ਸ੍ਰੀ ਅਨੰਦਪੁਰ ਸਾਹਿਬ : ਇਥੋਂ ਦੇ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ) ਵਿੱਚ ਵਿਭਾਗ ਦੀਆਂ ਹਰਾਇਤਾਂ ਅਨੁਸਾਰ ਵੱਖ ਵੱਖ ਪ੍ਰਤਿਭਾ ਖੋਜ ਮੁਕਾਬਲੇ ਸਕੂਲ ਪ੍ਰਿੰਸੀਪਲ ਸ. ਸ਼ਰਨਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਦੇ ਅੰਦਰ ਛੁਪੀਂ ਹੋਈ ਕਲ੍ਹਾ ਨੂੰ ਬਾਹਰ ਲਿਆਉਣ ਲਈ ਇਹ ਮੁਕਾਬਲੇ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਵਿੱਚ ਸ਼ਬਦ ਗਾਇਨ,ਭਜਨ,ਡਾਂਸ, ਭੰਗੜਾ,ਕੋਰਿਉਗ੍ਰਾਫੀ,ਨਾਟਕ, ਪੇਂਟਿੰਗ,ਗੀਤ , ਕਵਿਤਾ ਉਚਾਰਨ ਆਦਿ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਹਰ ਮੁਕਾਬਲੇ ਵਿਚ ਜਮਾਤ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਜਿਥੇ ਭਾਗ ਲਿਆ ਉਥੇ ਹੀ ਕੁਝ ਨਨੇ ਮੁੰਨੇ ਵਿਦਿਆਰਥੀਆਂ ਨੇ ਆਪਣੀ ਕਲ੍ਹਾ ਨਾਲ ਸਭ ਦਾ ਮਨ ਮੋਹ ਲਿਆ ।ਇਹਨਾਂ ਮੁਕਾਬਲਿਆਂ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਸ.ਗੁਰਸੇਵਕ ਸਿੰਘ ਸਮਾਜਿਕ ਵਿਗਿਆਨ ਅਧਿਆਪਕ ਵਲੋਂ ਨਿਭਾਈ ਗਈ ਅਤੇ ਉਨ੍ਹਾਂ ਨੇ ਆਪਣੇ ਰੰਗ ਮੰਚ ਅਤੇ ਆਪਣੇ ਵੱਖਰੇ ਅੰਦਾਜ ਵਿੱਚ ਇਸ ਪ੍ਰੋਗਰਾਮ ਵਿਚ ਬਾਖੂਬੀ ਰੰਗ ਬੰਨ੍ਹਿਆ ਅਤੇ ਸਰੋਤਿਆਂ ਨੂੰ ਅਖੀਰ ਤੱਕ ਅਪਣੇ ਨਾਲ ਜੋੜੇ ਰੱਖਿਆ । ਇਸ ਮੌਕੇ ਲੈਕ. ਤੇਜਿੰਦਰ,ਲੈਕ. ਅਮਰਜੀਤ ਸਿੰਘ, ਭੁਪਿੰਦਰ ਸਿੰਘ,ਲੈਕ. ਕੁਲਵਿੰਦਰ ਕੌਰ,ਲੈਕ.ਸਰਨਦੀਪ ਕੌਰ,ਹਨੀ ਜੱਸਲ,ਰਣਜੀਤ ਕੌਰ, ਪਰਮਿੰਦਰ ਸਿੰਘ ਬਨਿਤਾ ਸੈਣੀ,ਗੁਰਸਿਮਰਤ ਕੌਰ,ਕਮਲਜੀਤ ਕੌਰ, ਕਰਮਜੀਤ ਕੌਰ,ਪ੍ਰੀਤੀ, ਸੁਨੀਤਾ ਰਾਣੀ, ਸੁਖਜੀਤ ਕੌਰ, ਨਵਕਿਰਨ ਜੀਤ ਕੌਰ,ਮਮਤਾ ਰਾਣੀ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਅਨੂਪਜੋਤ ਕੌਰ, ਦਵਿੰਦਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸਨ।
ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ) ਵਿੱਚ ਕਰਵਾਏ ਗਏ ਪ੍ਰਤਿਭਾ ਖੋਜ ਮੁਕਾਬਲੇ