ਅੱਜ ਦੇ ਤੇਜ਼ੀ ਨਾਲ ਬਦਲਦੇ ਅਤੇ ਮੁਕਾਬਲੇ ਵਾਲੇ ਯੁੱਗ ਵਿੱਚ, ਵਿਦਿਆਰਥੀਆਂ ਲਈ ਅਕਾਦਮਿਕ ਦਬਾਅ ਦਾ ਸੰਬੰਧ ਪੂਰੇ ਜੀਵਨ ਦੇ ਸਿਹਤਮੰਦ ਅਤੇ ਸੰਤੁਲਿਤ ਅਨੁਭਵ ਨਾਲ ਹੈ। ਪੜ੍ਹਾਈ, ਗੈਰ-ਰਸਮੀ ਸਰਗਰਮੀਆਂ ਅਤੇ ਨਿੱਜੀ ਖੁਸ਼ਹਾਲੀ ਵਿਚਕਾਰ ਇੱਕ ਆਦਰਸ਼ ਸੰਤੁਲਨ ਬਣਾਈ ਰੱਖਣਾ ਕੁਝ ਮੁਸ਼ਕਿਲ ਹੋ ਸਕਦਾ ਹੈ, ਪਰ ਨਿਮਨਲਿਖਿਤ ਕੁਝ ਤਰੀਕੇ ਵਿਦਿਆਰਥੀਆਂ ਨੂੰ ਇਸ ਦਬਾਅ ਨੂੰ ਸੰਭਾਲਣ ਅਤੇ ਆਪਣੇ ਜੀਵਨ ਵਿੱਚ ਤੰਦਰੁਸਤੀ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਵਿੱਚ ਮੱਦਦ ਕਰ ਸਕਦੇ ਹਨ।
ਸਮਾਂ ਪ੍ਰਬੰਧਨ ਅਤੇ ਪ੍ਰਾਥਮਿਕਤਾ: ਸਮੇਂ ਦੀ ਯੋਜਨਾ ਬਣਾਓ। ਵਿਦਿਆਰਥੀਆਂ ਨੂੰ ਆਪਣੇ ਸਮੇਂ ਦੀ ਯੋਜਨਾ ਬਣਾਉਣ ਅਤੇ ਕੰਮਾਂ ਨੂੰ ਛੋਟੇ ਹਿੱਸਿਆਂ ਵਿੱਚ ਵੰਡਣ ਦੀ ਲੋੜ ਹੈ, ਤਾਂ ਜੋ ਇਹ ਸੌਖੇ ਅਤੇ ਪ੍ਰਬੰਧਿਤ ਰਹਿਣ। ਇਸ ਨਾਲ ਉਹ ਆਪਣੇ ਕੰਮ ਨੂੰ ਬਿਨਾਂ ਕਿਸੇ ਅੜ੍ਹਚਣ ਦੇ ਪੂਰਾ ਕਰ ਸਕਦੇ ਹਨ।
ਪ੍ਰਾਥਮਿਕਤਾਂ ਨੂੰ ਨਿਰਧਾਰਤ ਕਰੋ: ਦਬਾਅ ਵਧਾਉਣ ਵਾਲੇ ਕੰਮਾਂ ਨੂੰ ਤੁਰੰਤ ਪੂਰਾ ਕਰਨ ਦੇ ਨਾਲ-ਨਾਲ, ਮਹੱਤਵਪੂਰਨ ਕੰਮਾਂ ਨੂੰ ਪਹਿਲਾਂ ਕਰਨ ਦੀ ਕੋਸ਼ਿਸ਼ ਕਰੋ। ਇਸ ਤਰੀਕੇ ਨਾਲ ਵਿਦਿਆਰਥੀ ਆਪਣੇ ਕੰਮਾਂ ਨੂੰ ਆਸਾਨੀ ਨਾਲ ਸੰਭਾਲ ਸਕਦੇ ਹਨ।
ਸਰਗਰਮੀਆਂ ਅਤੇ ਅਕਾਦਮਿਕ ਕੰਮਾਂ ਦਾ ਸੰਤੁਲਨ ਬਣਾਓ: ਗੈਰ ਰਸਮੀ ਗਤੀਵਿਧੀਆਂ ਅਤੇ ਪੜ੍ਹਾਈ ਦੇ ਕੰਮ ਵਿੱਚ ਸੰਤੁਲਨ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਇਸ ਲਈ ਕੁਝ ਸਮੇਂ “ਨਹੀਂ” ਕਹਿਣਾ ਵੀ ਠੀਕ ਹੁੰਦਾ ਹੈ, ਜੇਕਰ ਆਪਣੇ ਕੰਮਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇ।
ਗੋਲ ਸੈਟਿੰਗ: ਛੋਟੇ ਅਤੇ ਲੰਬੇ ਸਮੇਂ ਦੇ ਗੋਲ ਰੱਖੋ। ਗੋਲਾਂ ਨੂੰ ਸਪਸ਼ਟ ਅਤੇ ਪ੍ਰਾਪਤਯੋਗ ਬਣਾਓ ਅਤੇ ਉਨ੍ਹਾਂ ਨੂੰ ਲਚਕੀਲਾਪੂਰਨ ਬਣਾ ਕੇ ਰੱਖੋ, ਤਾਂ ਜੋ ਵਿਦਿਆਰਥੀ ਹਰੇਕ ਗੋਲ ਨੂੰ ਵਿਅਕਤਿਕ ਤੌਰ ‘ਤੇ ਪ੍ਰਾਪਤ ਕਰ ਸਕਣ।
ਆਪਣੀਆਂ ਉਮੀਦਾਂ ਨੂੰ ਵਾਸਤਵਿਕ ਬਣਾਓ: ਮਸ਼ਹੂਰੀ ਜਾਂ ਕੇਵਲ ਪ੍ਰਸਿੱਧਤਾ ਦੇ ਲਈ ਜਿ਼ੰਦਗੀ ਦੀਆਂ ਉਮੀਦਾਂ ਨੂੰ ਰੱਖਣਾ ਸਹੀ ਨਹੀਂ, ਬਲਕਿ ਨਿੱਜੀ ਵਿਕਾਸ ਅਤੇ ਸ਼ਾਂਤ ਅਤੇ ਮਾਨਸਿਕ ਸੁੱਖ ਦਾ ਖ਼ਿਆਲ ਰੱਖਣਾ ਬੇਹੱਦ ਮਹੱਤਵਪੂਰਨ ਹੈ।
ਸਿਹਤਮੰਦ ਅਤੇ ਆਦਤਾਂ: ਸਕੂਲੀ ਕੰਮਾਂ ਨੂੰ ਸਮਝੋ: ਆਪਣੇ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਕਰਨ ਨਾਲ ਹੀ ਵਧੀਆ ਅਤੇ ਸਾਰਥਕ ਨਤੀਜੇ ਮਿਲਦੇ ਹਨ।
ਸਮਾਂ-ਬਲਾਕ ਟੈਕਨੀਕ: 25 ਮਿੰਟ ਦੀ ਗਹਿਰਾਈ ਨਾਲ ਪੜ੍ਹਾਈ ਅਤੇ 5 ਮਿੰਟ ਦਾ ਵਿਸ਼ਰਾਮ ਇੱਕ ਸ਼ਾਨਦਾਰ ਤਰੀਕਾ ਹੈ ਜੋ ਮਨ ਨੂੰ ਤਾਜ਼ਗੀ ਅਤੇ ਸ਼ਕਤੀ ਦੇਣ ਵਿੱਚ ਮਦਦ ਕਰਦਾ ਹੈ।
ਸਮੱਗਰੀ ਦਾ ਸੰਗਠਨ: ਸਾਫ਼ ਅਤੇ ਚੰਗੇ ਵਾਤਾਵਰਨ ਵਾਲੇ ਸਥਾਨ ਤੇ ਕੰਮ ਕਰਨਾ, ਦਿਮਾਗੀ ਤਣਾਅ ਨੂੰ ਘਟਾਉਂਦਾ ਹੈ ਅਤੇ ਕੰਮ ਕਰਨ ਵਿੱਚ ਤੇਜ਼ੀ ਨੂੰ ਵਧਾਉਂਦਾ ਹੈ।
ਆਤਮ-ਕੇਅਰ ਅਤੇ ਮਾਨਸਿਕ ਸਿਹਤ, ਨੀਂਦ ਅਤੇ ਪੋਸ਼ਣ: ਪੂਰਨ ਨੀਂਦ ਅਤੇ ਸਿਹਤਮੰਦ ਖੁਰਾਕ, ਮਾਨਸਿਕ ਤੰਦਰੁਸਤੀ ਨੂੰ ਉੱਚ ਦਰਜਾ ਪ੍ਰਦਾਨ ਕਰਦੇ ਹਨ, ਇਸ ਨਾਲ ਰੋਜ਼ਾਨਾ ਦੇ ਕੰਮਾਂ ਲਈ ਤਾਜ਼ਗੀ ਬਣੀ ਰਹਿੰਦੀ ਹੈ।
ਸ਼ਰੀਰਕ ਕਸਰਤ: ਰੋਜ਼ਾਨਾ ਸਰੀਰਕ ਕਸਰਤ ਅਤੇ ਗਤੀਵਿਧੀਆਂ ਦੁਆਰਾ ਵਿਦਿਆਰਥੀ ਤਣਾਅ ਨੂੰ ਘਟਾ ਸਕਦੇ ਹਨ ਅਤੇ ਆਪਣੀ ਤੰਦਰੁਸਤੀ ਵਿੱਚ ਸੁਧਾਰ ਕਰ ਸਕਦੇ ਹਨ।
ਧਿਆਨ ਅਤੇ ਮੈਡੀਟੇਸ਼ਨ: ਧਿਆਨ ਅਤੇ ਮੈਡੀਟੇਸ਼ਨ, ਮਨੋਬਲ ਨੂੰ ਵਧਾਉਂਦੇ ਹਨ ਅਤੇ ਸਮੱਸਿਆਵਾਂ ਦਾ ਵਧੀਆ ਢੰਗ ਨਾਲ ਹੱਲ ਲੱਭਣ ਵਿੱਚ ਮੱਦਦ ਕਰਦੇ ਹਨ।
ਸਹਿਯੋਗ ਅਤੇ ਸਮਰਥਕ ਨੈੱਟਵਰਕ: ਅਧਿਆਪਕਾਂ ਅਤੇ ਕਾਊਂਸਲਰਾਂ ਨਾਲ ਗੱਲ ਕਰੋ। ਅਧਿਆਪਕਾਂ ਜਾਂ ਕਾਊਂਸਲਰਾਂ ਦੀ ਮੱਦਦ ਨਾਲ ਆਪਣੇ ਅਕਾਦਮਿਕ ਦਬਾਅ ਨੂੰ ਸੌਖਿਆਂ ਘਟਾਉਣ ਦਾ ਵਧੀਆ ਤਰੀਕਾ ਹੈ।
ਸਟੱਡੀ ਗਰੁੱਪ ਬਣਾਓ: ਇੱਕ ਸਾਥੀ ਸਟੱਡੀ ਗਰੁੱਪ ਬਣਾਉਣ ਨਾਲ ਵਿਦਿਆਰਥੀ ਅਪਣੀਆਂ ਸਮੱਸਿਆਵਾਂ ਨੂੰ ਸ਼ੇਅਰ ਕਰ ਸਕਦੇ ਹਨ ਅਤੇ ਸਹਿਯੋਗ ਨਾਲ ਕੰਮ ਕਰ ਸਕਦੇ ਹਨ।
ਪਰਿਵਾਰ ਅਤੇ ਦੋਸਤਾਂ ਨਾਲ ਚੰਗੇ ਸੰਬੰਧ ਬਣਾਓ: ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਗੱਲ ਕਰਨ ਨਾਲ, ਵਿਦਿਆਰਥੀ ਆਪਣੇ ਦਬਾਅ ਨੂੰ ਘਟਾ ਸਕਦੇ ਹਨ ਅਤੇ ਨਵੇਂ ਅਨੁਭਵ ਹਾਸਲ ਕਰ ਸਕਦੇ ਹਨ।
ਸਕਾਰਾਤਮਿਕ ਸੋਚ ਅਤੇ ਦ੍ਰਿਸ਼ਟੀਕੋਣ: ਪਰਫੈਕਸ਼ਨ ਦੇ ਬਜਾਏ ਵਿਕਾਸ ‘ਤੇ ਧਿਆਨ ਰੱਖੋ, ਆਪਣੇ ਜੀਵਨ ਵਿੱਚ ਪਰਫੈਕਸ਼ਨ ਦੀ ਬਜਾਏ ਵਿਕਾਸ ਤੇ ਵਿਸ਼ੇਸ਼ ਧਿਆਨ ਦਿਓ ਅਤੇ ਹਰ ਰੋਜ਼ ਕੁਝ ਨਵਾਂ ਸਿੱਖਣ ਦਾ ਯਤਨ ਕਰੋ।
ਖੁਸ਼ ਰਹੋ: ਅਪਣੀਆਂ ਛੋਟੀਆਂ ਉਪਲੱਬਧੀਆਂ ਤੇ ਖੁਸ਼ੀ ਮਨਾਓ, ਇਹ ਮਨੋਬਲ ਨੂੰ ਵਧਾਉਂਦਾ ਹੈ ਅਤੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਦਿੰਦਾ ਹੈ।
ਨਕਾਰਾਤਮਿਕ ਸੋਚ ਨੂੰ ਤਿਆਗੋ: ਚੰਗਾ ਸੋਚਣਾ ਅਤੇ ਹਰ ਚੀਜ਼ ਨੂੰ ਸਕਾਰਾਤਮਿਕ ਦ੍ਰਿਸ਼ਟਿਕੋਣ ਨਾਲ ਦੇਖਣਾ, ਵਿਦਿਆਰਥੀਆਂ ਨੂੰ ਮਜ਼ਬੂਤ ਅਤੇ ਦ੍ਰਿੜ੍ਹ ਬਣਾਉਂਦਾ ਹੈ।
ਇਹ ਤਰੀਕੇ ਵਿਦਿਆਰਥੀਆਂ ਨੂੰ ਅਪਣਾ ਅਕਾਦਮਿਕ ਦਬਾਅ ਘੱਟ ਕਰਨ, ਆਪਣੇ ਜੀਵਨ ਵਿੱਚ ਸੁੱਖ ਅਤੇ ਸਥਿਰਤਾ ਪ੍ਰਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
Jasvir Singh
Mobile: 9855613410
Secondary Education, Ropar