26ਵੀਂ Ropar Rifle Shooting Championship ਸ਼ਾਨੋ ਸ਼ੌਕਤ ਨਾਲ ਹੋਈ ਸਮਾਪਤ

26th Ropar Rifle Shooting Championship concludes with pomp

26th Ropar Rifle Shooting Championship concludes with pomp, Karan mehta, Narinder Singh Banga

ਰੂਪਨਗਰ, 19 ਜੂਨ: ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਸ਼ੂਟਿੰਗ ਰੇਂਜ਼ ਵਿੱਚ ਚੱਲ ਰਹੀਆਂ ਦੋ ਰੋਜ਼ਾ 26ਵੀਂ ਰੋਪੜ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ। 
26ਵੀਂ Ropar Rifle Shooting Championship ਸ਼ਾਨੋ ਸ਼ੌਕਤ ਨਾਲ ਹੋਈ ਸਮਾਪਤ
ਰੋਪੜ ਜ਼ਿਲ੍ਹੇ ਦੇ ਲਗਭਗ 70 ਖਿਡਾਰੀਆਂ ਨੇ ਵਿਖਾਏ ਆਪਣੇ ਜੌਹਰ
ਇਨ੍ਹਾਂ ਦੋ ਰੋਜ਼ਾ ਖੇਡਾਂ ਵਿੱਚ ਰੋਪੜ ਜ਼ਿਲ੍ਹੇ ਦੇ ਲਗਭਗ 70 ਖਿਡਾਰੀਆਂ ਨੇ ਆਪਣੇ ਜੌਹਰ ਵਿਖਾਏ। ਇਨ੍ਹਾਂ ਖੇਡਾਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਲਈ ਚੇਅਰਪਰਸਨ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਮੈਨੇਜਮੈਂਟ ਕਮੇਟੀ ਸ਼੍ਰੀਮਤੀ ਹਰਮਿੰਦਰ ਕੌਰ ਉਚੇਚੇ ਤੌਰ ਤੇ ਪਹੁੰਚੇ।  
ਇਸ ਮੌਕੇ ਬੋਲਦਿਆਂ ਜਿੱਥੇ ਪਹਿਲਾਂ ਸ. ਨਰਿੰਦਰ ਸਿੰਘ ਬੰਗਾ ਨੇ ਪੂਰੀ ਚੈਂਪੀਅਨਸ਼ਿਪ ਬਾਰੇ ਚਾਨਣਾ ਪਾਇਆ ਓਥੇ ਹੀ ਮੁੱਖ ਮਹਿਮਾਨ ਸ਼੍ਰੀਮਤੀ ਹਰਮਿੰਦਰ ਕੌਰ ਨੇ ਸਾਰੇ ਖਿਡਾਰੀਆਂ ਨੂੰ ਮੈਡਲ ਜਿੱਤਣ ਤੇ ਮੁਬਾਰਕਬਾਦ ਦਿੱਤੀ ਅਤੇ ਅਗਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹੋਰ ਮਿਹਨਤ ਅਤੇ ਲਗਨ ਨਾਲ ਪ੍ਰੈਕਟਿਸ ਕਰਨ ਲਈ ਪ੍ਰੋਤਸਾਹਿਤ ਕੀਤਾ।
ਸ. ਅਰਸ਼ਦੀਪ ਬੰਗਾ ਜਨਰਲ ਸਕੱਤਰ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਨਤੀਜਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਐਸ.ਐਸ.ਐਫ. ਏਅਰ ਰਾਈਫ਼ਲ ਕੈਟਾਗਰੀ ਵਿੱਚ ਏਅਰ ਰਾਈਫ਼ਲ ਜੂਨੀਅਰ ਲੜਕੇ ਵਿੱਚ ਕਰਨਪ੍ਰੀਤ ਸਿੰਘ ਨੇ ਗੋਲਡ ਮੈਡਲ ਜਿੱਤਿਆ, ਏਅਰ ਰਾਈਫ਼ਲ ਜੂਨੀਅਰ ਲੜਕੀਆਂ ਵਿੱਚ ਅਨਮੋਲ ਕੌਰ ਨੇ ਗੋਲਡ ਮੈਡਲ ਅਤੇ ਜੈਸਮੀਨ ਕੌਰ ਨੇ ਸਿਲਵਰ ਮੈਡਲ ਜਿੱਤਿਆ, ਏਅਰ ਰਾਈਫ਼ਲ ਯੂਥ ਲੜਕਿਆਂ ਵਿੱਚ ਜਸਕੀਰਤ ਸਿੰਘ ਨੇ ਗੋਲਡ ਮੈਡਲ, ਗੁਰਕੀਰਤ ਸਿੰਘ ਨੇ ਸਿਲਵਰ ਅਤੇ ਅਭਿਨਵ ਸਿੰਘ ਨੇ ਬਰੋਨਜ਼ ਮੈਡਲ ਜਿੱਤਿਆ, ਏਅਰ ਰਾਈਫ਼ਲ ਯੂਥ ਲੜਕੀਆਂ ਵਿੱਚ ਅਨਮੋਲ ਕੌਰ ਨੇ ਗੋਲਡ ਮੈਡਲ, ਹਰਲੀਨ ਕੌਰ ਨੇ ਸਿਲਵਰ ਮੈਡਲ ਅਤੇ ਮਨਪ੍ਰੀਤ ਕੌਰ ਨੇ ਬਰੋਂਜ਼ ਮੈਡਲ ਜਿੱਤਿਆ, ਏਅਰ ਰਾਈਫ਼ਲ ਸਬ ਯੂਥ ਲੜਕੀਆਂ ਵਿੱਚ ਜੈਸਮੀਨ ਕੌਰ ਸੈਣੀ ਨੇ ਗੋਲਡ ਮੈਡਲ ਜਿੱਤਿਆ, ਏਅਰ ਰਾਈਫ਼ਲ ਲੜਕਿਆਂ ਵਿੱਚ ਜਗਤੇਸ਼ਵਰਜੋਤ ਸਿੰਘ ਨੇ ਗੋਲਡ ਮੈਡਲ ਜਿੱਤਿਆ। ਇਸੇ ਤਰ੍ਹਾਂ ਆਈ. ਐਸ. ਐਸ. ਐਫ਼. ਏਅਰ ਪਿਸਟਲ ਕੈਟਾਗਰੀ ਵਿੱਚ ਏਅਰ ਪਿਸਟਲ ਜੂਨੀਅਰ ਲੜਕੀਆਂ ਵਿੱਚ ਕੁਨਿਸ਼ਕਾ ਮੋਦਗਿਲ ਨੇ ਗੋਲਡ ਮੈਡਲ ਜਿੱਤਿਆ, ਏਅਰ ਪਿਸਟਲ ਯੂਥ ਲੜਕੇ ਅਤੇ ਸਬ ਯੂਥ ਲੜਕਿਆਂ ਵਿੱਚ ਨਵਤੇਜ ਸਿੰਘ ਗਿੱਲ ਨੇ ਗੋਲਡ ਮੈਡਲ ਜਿੱਤਿਆ, ਏਅਰ ਪਿਸਟਲ ਯੂਥ ਲੜਕੀਆਂ ਵਿੱਚ ਕੁਨਿਸ਼ਕਾ ਮੋਦਗਿਲ ਨੇ ਗੋਲਡ ਮੈਡਲ ਅਤੇ ਮਿਸ਼ਟੀ ਗਰਗ ਨੇ ਸਿਲਵਰ ਮੈਡਲ ਜਿੱਤਿਆ, ਏਅਰ ਪਿਸਟਲ ਲੜਕਿਆਂ ਵਿੱਚ ਅਰਸ਼ਦੀਪ ਬੰਗਾ ਨੇ ਗੋਲਡ ਮੈਡਲ ਅਤੇ ਜਸਵਿੰਦਰ ਸਿੰਘ ਨੇ ਸਿਲਵਰ ਮੈਡਲ ਜਿੱਤਿਆ। ਇਸਤੋਂ ਇਲਾਵਾ ਨੈਸ਼ਨਲ ਰੂਲ ਤਹਿਤ ਹੋਏ ਮੁਕਾਬਲਿਆਂ ਵਿੱਚ ਏਅਰ ਪਿਸਟਲ ਜੂਨੀਅਰ ਲੜਕਿਆਂ ਵਿੱਚ ਜੈਦੀਪ ਸਿੰਘ ਨੇ ਗੋਲਡ ਮੈਡਲ ਅਤੇ ਬਬਲੀਨ ਸਿੰਘ ਨੇ ਸਿਲਵਰ ਮੈਡਲ ਜਿੱਤਿਆ, ਏਅਰ ਪਿਸਟਲ ਜੂਨੀਅਰ ਲੜਕੀਆਂ ਵਿੱਚ ਲਿਤਾਕਸ਼ੀ ਨੇ ਗੋਲਡ ਮੈਡਲ ਜਿੱਤਿਆ, ਏਅਰ ਪਿਸਟਲ ਯੂਥ ਲੜਕਿਆਂ ਵਿੱਚ ਅੰਮ੍ਰਿਤਪਾਲ ਸਿੰਘ ਨੇ ਗੋਲਡ ਮੈਡਲ, ਜੈਦੀਪ ਸਿੰਘ ਨੇ ਸਿਲਵਰ ਮੈਡਲ ਅਤੇ ਬਬਲੀਨ ਸਿੰਘ ਨੇ ਬ੍ਰੋਂਜ਼ ਮੈਡਲ ਜਿੱਤਿਆ, ਏਅਰ ਪਿਸਟਲ ਯੂਥ ਲੜਕੀਆਂ ਵਿੱਚ ਜਸਲੀਨ ਕੌਰ ਬਾਜਵਾ ਨੇ ਗੋਲਡ ਮੈਡਲ, ਯਸ਼ਮਿਤ ਕੌਰ ਨੇ ਸਿਲਵਰ ਮੈਡਲ ਅਤੇ ਰੂਹਾਨੀਅਤ ਸਿੰਘ ਨੇ ਬਰੋਂਜ਼ ਮੈਡਲ ਜਿੱਤਿਆ, ਏਅਰ ਪਿਸਟਲ ਪੈਰਾ ਵਿੱਚ ਲਵਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤਿਆ, ਏਅਰ ਪਿਸਟਲ ਸਬ ਯੂਥ ਲੜਕਿਆਂ ਵਿੱਚ ਸਾਰਥਕ ਮੰਡਕਨ ਨੇ ਗੋਲਡ ਮੈਡਲ, ਹਰਕੀਰਤ ਸਿੰਘ ਨੇ ਸਿਲਵਰ ਮੈਡਲ, ਅਭਿਨਵ ਗਰਗ ਨੇ ਬਰੋਜ਼ ਮੈਡਲ ਜਿੱਤਿਆ, ਏਅਰ ਪਿਸਟਲ ਸਬ ਯੂਥ ਲੜਕੀਆਂ ਵਿੱਚ ਜਸਲੀਨ ਕੌਰ ਬਾਜਵਾ ਨੇ ਦੂਜਾ ਗੋਲਡ ਮੈਡਲ, ਗੁਰਬਾਣੀ ਕੌਰ ਨੇ ਸਿਲਵਰ ਮੈਡਲ ਅਤੇ ਅਵਨੀਤ ਕੌਰ ਨੇ ਬਰੋਜ਼ ਮੈਡਲ ਜਿੱਤਿਆ, ਏਅਰ ਪਿਸਟਲ ਲੜਕਿਆਂ ਵਿੱਚ ਅਰਸਦੀਪ ਸਿੰਘ ਨੇ ਗੋਲਡ ਮੈਡਲ, ਸੁਖਜੋਤ ਸਿੰਘ ਨੇ ਸਿਲਵਰ ਮੈਡਲ ਅਤੇ ਗੁਰਤੇਜ ਸਿੰਘ ਨੇ ਬਰੋਜ਼ ਮੈਡਲ ਜਿੱਤਿਆ ਏਅਰ ਪਿਸਟਲ ਲੜਕੀਆਂ ਵਿੱਚ ਮਧੂ ਬਾਲਾ ਨੇ ਗੋਲਡ ਮੈਡਲ ਅਤੇ ਅਨਮੋਲਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤਿਆ। ਨੈਸ਼ਨਲ ਰੂਲ ਰਾਈਫ਼ਲ ਮੁਕਾਬਲਿਆਂ ਵਿੱਚ ਏਅਰ ਰਾਈਫ਼ਲ ਜੂਨੀਅਰ ਲੜਕੀਆਂ ਵਿੱਚ ਤਰਨਜੋਤ ਕੌਰ ਨੇ ਗੋਲਡ ਮੈਡਲ ਜਿੱਤਿਆ, ਏਅਰ ਰਾਈਫ਼ਲ ਯੂਥ ਲੜਕੀਆਂ ਵਿੱਚ ਹਰਸਿਮਰਨ ਕੌਰ ਨੇ ਗੋਲਡ ਮੈਡਲ ਜਿੱਤਿਆ, ਏਅਰ ਰਾਈਫ਼ਲ ਸਬ ਯੂਥ ਲੜਕਿਆਂ ਵਿੱਚ ਇਸ਼ਟਵਰਦੀਪ ਸਿੰਘ ਨੇ ਗੋਲਡ ਮੈਡਲ, ਅਸ਼ਵਜੀਤ ਸਿੰਘ ਨੇ ਸਿਲਵਰ ਮੈਡਲ ਅਤੇ ਕਰਨਪ੍ਰੀਤ ਸਿੰਘ ਨੇ ਬਰੋਜ਼ ਮੈਡਲ ਜਿੱਤਿਆ, ਏਅਰ ਰਾਈਫ਼ਲ ਲੜਕਿਆਂ ਵਿੱਚ ਅੰਤਰਪ੍ਰੀਤ ਸਿੰਘ ਨੇ ਗੋਲਡ ਮੈਡਲ ਅਤੇ ਜਗਜੀਤ ਸਿੰਘ ਨੇ ਸਿਲਵਰ ਮੈਡਲ ਜਿੱਤਿਆ, ਏਅਰ ਰਾਈਫ਼ਲ ਲੜਕੀਆਂ ਵਿੱਚ ਤਰਨਜੋਤ ਕੌਰ ਨੇ ਗੋਲਡ ਮੈਡਲ ਜਿੱਤਿਆ ਅਤੇ ਏਅਰ ਰਾਈਫ਼ਲ ਯੂਥ ਲੜਕਿਆਂ ਵਿੱਚ ਅੰਸ਼ਦੀਪ ਸਿੰਘ ਨੇ ਗੋਲਡ ਮੈਡਲ ਜਿੱਤਿਆ।
26th Ropar Rifle Shooting Championship concludes with pomp
ਇਨ੍ਹਾਂ ਖੇਡਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਮਿਸ ਖੁਸ਼ਦੀਪ ਕੌਰ ਸ਼ੂਟਿੰਗ ਕੋਚ, ਸ.ਅਰਸ਼ਦੀਪ ਬੰਗਾ ਸ਼ੂਟਿੰਗ ਕੋਚ ਅਤੇ ਅੰਤਰਪ੍ਰੀਤ ਸਿੰਘ ਸ਼ੂਟਿੰਗ ਕੋਚ ਨੇ ਆਪਣੀ ਡਿਊਟੀ ਬਾਖ਼ੂਬੀ ਨਿਭਾਈ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ, ਵਾਈਸ ਪ੍ਰਧਾਨ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਡਾ. ਰਾਜੇਸ਼ ਚੌਧਰੀ, ਐਡਮਨ ਅਫ਼ਸਰ ਸ. ਗੁਰਦਿਆਲ ਸਿੰਘ, ਸਕੂਲ ਇੰਸਪੈਕਟਰ ਸ਼੍ਰੀਮਤੀ ਨਵਜੋਤ ਕੌਰ, ਸੁਪਰਡੈਂਟ ਸ਼੍ਰੀ ਧਰਮ ਦੇਵ, ਖ਼ਜ਼ਾਨਚੀ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਸ. ਅੰਮ੍ਰਿਤਪਾਲ ਸਿੰਘ ਅਤੇ ਸਮੂਹ ਮਾਪੇ ਹਾਜ਼ਰ ਸਨ।
District Ropar News 

Watch on facebook 

Share 👇👇👇👇

Leave a Comment

Your email address will not be published. Required fields are marked *

Scroll to Top