Home - Ropar News - ਨੰਗਲ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗੀ ਪੰਜਾਬ ਸਰਕਾਰ, ਸ੍ਰੀ ਅਨੰਦਪੁਰ ਸਾਹਿਬ ਦੇ ਝੱਜਰ ਬਚੌਲੀ ਵਿੱਚ ਬਣੇਗਾ ਸੂਬੇ ਦਾ ਪਹਿਲਾ ਤੇਂਦੂਆ ਸਫਾਰੀ ਕੇਂਦਰ ਨੰਗਲ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗੀ ਪੰਜਾਬ ਸਰਕਾਰ, ਸ੍ਰੀ ਅਨੰਦਪੁਰ ਸਾਹਿਬ ਦੇ ਝੱਜਰ ਬਚੌਲੀ ਵਿੱਚ ਬਣੇਗਾ ਸੂਬੇ ਦਾ ਪਹਿਲਾ ਤੇਂਦੂਆ ਸਫਾਰੀ ਕੇਂਦਰ Leave a Comment / By Dishant Mehta / March 26, 2025 PUNJAB TO DEVELOP NANGAL INTO TOURIST HUB, ANANDPUR SAHIB’S JHAJJAR BACHAULI SET TO BECOME STATE’S FIRST LEOPARD SAFARI DESTINATION ਰੂਪਨਗਰ, 26 ਮਾਰਚ: ਪੰਜਾਬ ਦੇ ਸਿੱਖਿਆ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਰਾਸਤ, ਸੈਰ-ਸਪਾਟਾ ਅਤੇ ਜੰਗਲੀ ਜੀਵ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਪੁੱਟਦਿਆਂ ਨੰਗਲ ਨੂੰ ਸੂਬੇ ਦੇ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਨੈਨਾ ਦੇਵੀ ਮਾਰਗ ‘ਤੇ ਸਥਿਤ ਪਿੰਡ ਝੱਜਰ ਬਚੌਲੀ ਜੰਗਲੀ-ਜੀਵ ਰੱਖ ਨੂੰ ਰੋਮਾਂਚਕ ਈਕੋ-ਟੂਰਿਜ਼ਮ ਕੇਂਦਰ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਸਦਕਾ ਸੈਲਾਨੀਆਂ ਨੂੰ ਤੇਂਦੂਏ ਅਤੇ ਹੋਰ ਜੰਗਲੀ ਜੀਵਾਂ ਨੂੰ ਉਨ੍ਹਾਂ ਦੇ ਕੁਦਰਤੀ ਸਥਾਨਾਂ ‘ਤੇ ਨਜ਼ਦੀਕ ਤੋਂ ਦੇਖਣ ਦਾ ਮੌਕਾ ਮਿਲੇਗਾ। ਵਿੱਤੀ ਵਰ੍ਹੇ 2025-26 ਲਈ ਪੰਜਾਬ ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਕਾਇਆ ਕਲਪ ਦਾ ਜ਼ਿਕਰ ਕੀਤਾ ਅਤੇ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੀਆਂ ਤਿਆਰੀਆਂ ਲਈ ਇੱਕ ਵਿਸ਼ੇਸ਼ ਬਜਟ ਵੀ ਰੱਖਿਆ ਹੈ। ਇਸ ਬਜਟ ਨੂੰ ਮੀਲ ਪੱਥਰ ਕਰਾਰ ਦਿੰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਨੂੰ ਸੂਬੇ ਦਾ ਇੱਕ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਲਈ ਸ਼ੁਰੂਆਤੀ ਤੌਰ ‘ਤੇ 10 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਸਹੂਲਤਾਂ ਨੂੰ ਵਧਾਉਣਾ, ਸੈਰ-ਸਪਾਟੇ ਦੀ ਸੰਭਾਵਨਾ ਵਾਲੀਆਂ ਥਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਝੱਜਰ ਬਚੌਲੀ ਜੰਗਲੀ-ਜੀਵ ਰੱਖ (ਵਾਈਲਡਲਾਈਫ ਸੈਂਚੂਰੀ) ਨੂੰ ਈਕੋ-ਟੂਰਿਜ਼ਮ ਡੈਸਟੀਨੇਸ਼ਨ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜੰਗਲੀ ਜੀਵ ਰੱਖ ਦੇ ਬਣਨ ਉਪਰੰਤ ਇਹ ਪੰਜਾਬ ਦੀ ਪਹਿਲੀ ਵਾਈਲਡਲਾਈਫ ਸੈਂਚੂਰੀ ਬਣ ਜਾਵੇਗੀ ਜਿੱਥੇ ਸੈਲਾਨੀ ਤੇਂਦੂਏ ਅਤੇ ਹੋਰ ਜੰਗਲੀ ਜੀਵਾਂ ਨੂੰ ਉਨ੍ਹਾਂ ਦੇ ਕੁਦਰਤੀ ਸਥਾਨਾਂ ਵਿੱਚ ਨਜ਼ਦੀਕ ਤੋਂ ਦੇਖ ਸਕਣਗੇ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੀਆਂ ਤਿਆਰੀਆਂ ਲਈ ਵਿਸ਼ੇਸ਼ ਬਜਟ ਅਲਾਟ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ, ਜੋ ਵੱਡੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲਾ ਸ਼ਹਿਰ ਹੈ, ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸ਼ਹਿਰ ਦੇ ਬੁਨਿਆਦੀ ਢਾਂਚੇ, ਸੱਭਿਆਚਾਰਕ ਤੇ ਵਿਰਾਸਤੀ ਦਿੱਖ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। District Ropar Google News Related Related Posts ਸਰਕਾਰੀ ਸਕੂਲਾਂ ਦੇ 11ਵੀਂ -12ਵੀਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਪ੍ਰਬੀਨ ਬਣਾਏਗੀ ਪੰਜਾਬ ਸਰਕਾਰ: ਹਰਜੋਤ ਬੈਂਸ Leave a Comment / Ropar News / By Dishant Mehta Bagless ਦਿਨ ਮਨਾਇਆ ਗਿਆ – ਵਿਦਿਆਰਥੀਆਂ ਵੱਲੋਂ ਰਚਨਾਤਮਕ ਪ੍ਰਦਰਸ਼ਨੀ ਨਾਲ ਚਮਕਿਆ ਸਕੂਲ Leave a Comment / Ropar News / By Dishant Mehta ਯੁੱਧ ਨਸ਼ਿਆ ਵਿਰੁੱਧ ਦੇ ਬਲਾਕ ਪੱਧਰੀ ਨਾਟਕ ਮੁਕਾਬਲੇ ਡੱਲਾ ਸਕੂਲ ਵਿਖੇ ਹੋਏ। Leave a Comment / Ropar News / By Dishant Mehta ਯੁੱਧ ਨਸ਼ਿਆਂ ਵਿਰੁੱਧ ਬਲਾਕ ਪੱਧਰੀ ਨਾਟਕ ਮੁਕਾਬਲੇ: 70 ਸਕੂਲਾਂ ਨੇ ਲਿਆ ਉਤਸ਼ਾਹਪੂਰਕ ਭਾਗ Leave a Comment / Ropar News / By Dishant Mehta ਬੇਰੋਜ਼ਗਾਰ ਨੌਜਵਾਨਾਂ ਲਈ 2 ਹਫਤੇ ਦਾ dairy training ਕੋਰਸ 07 ਜੁਲਾਈ ਤੋਂ Leave a Comment / Ropar News / By Dishant Mehta Deputy Commissioner ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ Leave a Comment / Ropar News / By Dishant Mehta ਰੂਪਨਗਰ ’ਚ Easy registration ਦੀ ਸ਼ੁਰੂਆਤ, ਐਸਡੀਐਮ ਨੇ ਦਿੱਤੀ ਪਹਿਲੀ ਰਜਿਸਟਰੀ Leave a Comment / Ropar News / By Dishant Mehta ਜ਼ਿਲ੍ਹੇ ਦੇ 6 ਕੇਂਦਰਾਂ ‘ਚ Army Exams ਲਈ ਸਿਖਲਾਈ ਦੇਣ ਵਾਲੇ ਪੇਸ਼ੇਵਰ ਕੋਚਾਂ ਅਤੇ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ Leave a Comment / Ropar News / By Dishant Mehta ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ Leave a Comment / Ropar News / By Dishant Mehta Mount Elbrus ‘ਤੇ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਤੇਗਬੀਰ ਸਿੰਘ ਦਾ ਰੋਪੜ ਵਿੱਚ ਨਿੱਘਾ ਸਵਾਗਤ Leave a Comment / Ropar News / By Dishant Mehta ਖਾਲੀ ਪਏ ਪਲਾਟਾਂ ਵਿਚੋਂ ਕੂੜੇ-ਕਰਕਟ ਦੇ ਢੇਰ, ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ-ਸਫਾਈ ਕਰਵਾਉਣ ਪਲਾਟਾਂ ਦੇ ਮਾਲਕ/ਕਾਬਜ – ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਅਤੇ ਕਿਨਾਰਿਆਂ ਤੇ ਘੁੰਮਣ ‘ਤੇ ਪੂਰਨ ਪਾਬੰਦੀ Leave a Comment / Ropar News / By Dishant Mehta National Doctor’s Day ਮੌਕੇ DEO ਰੂਪਨਗਰ ਵੱਲੋਂ ਵਿਸ਼ੇਸ਼ ਸੰਦੇਸ਼ “ਡਾਕਟਰ – ਜੀਵਨ ਦੇ ਰਖਵਾਲੇ” Leave a Comment / Ropar News / By Dishant Mehta ਆਓ ਸਕੂਲ ਚੱਲੀਏ – 1 ਜੁਲਾਈ 2025: ਪ੍ਰੇਮ ਕੁਮਾਰ ਮਿੱਤਲ Leave a Comment / Ropar News / By Dishant Mehta ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Placement camp ਅੱਜ Leave a Comment / Ropar News / By Dishant Mehta
ਸਰਕਾਰੀ ਸਕੂਲਾਂ ਦੇ 11ਵੀਂ -12ਵੀਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਪ੍ਰਬੀਨ ਬਣਾਏਗੀ ਪੰਜਾਬ ਸਰਕਾਰ: ਹਰਜੋਤ ਬੈਂਸ Leave a Comment / Ropar News / By Dishant Mehta
Bagless ਦਿਨ ਮਨਾਇਆ ਗਿਆ – ਵਿਦਿਆਰਥੀਆਂ ਵੱਲੋਂ ਰਚਨਾਤਮਕ ਪ੍ਰਦਰਸ਼ਨੀ ਨਾਲ ਚਮਕਿਆ ਸਕੂਲ Leave a Comment / Ropar News / By Dishant Mehta
ਯੁੱਧ ਨਸ਼ਿਆ ਵਿਰੁੱਧ ਦੇ ਬਲਾਕ ਪੱਧਰੀ ਨਾਟਕ ਮੁਕਾਬਲੇ ਡੱਲਾ ਸਕੂਲ ਵਿਖੇ ਹੋਏ। Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਬਲਾਕ ਪੱਧਰੀ ਨਾਟਕ ਮੁਕਾਬਲੇ: 70 ਸਕੂਲਾਂ ਨੇ ਲਿਆ ਉਤਸ਼ਾਹਪੂਰਕ ਭਾਗ Leave a Comment / Ropar News / By Dishant Mehta
ਬੇਰੋਜ਼ਗਾਰ ਨੌਜਵਾਨਾਂ ਲਈ 2 ਹਫਤੇ ਦਾ dairy training ਕੋਰਸ 07 ਜੁਲਾਈ ਤੋਂ Leave a Comment / Ropar News / By Dishant Mehta
Deputy Commissioner ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ Leave a Comment / Ropar News / By Dishant Mehta
ਰੂਪਨਗਰ ’ਚ Easy registration ਦੀ ਸ਼ੁਰੂਆਤ, ਐਸਡੀਐਮ ਨੇ ਦਿੱਤੀ ਪਹਿਲੀ ਰਜਿਸਟਰੀ Leave a Comment / Ropar News / By Dishant Mehta
ਜ਼ਿਲ੍ਹੇ ਦੇ 6 ਕੇਂਦਰਾਂ ‘ਚ Army Exams ਲਈ ਸਿਖਲਾਈ ਦੇਣ ਵਾਲੇ ਪੇਸ਼ੇਵਰ ਕੋਚਾਂ ਅਤੇ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ Leave a Comment / Ropar News / By Dishant Mehta
ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ Leave a Comment / Ropar News / By Dishant Mehta
Mount Elbrus ‘ਤੇ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਤੇਗਬੀਰ ਸਿੰਘ ਦਾ ਰੋਪੜ ਵਿੱਚ ਨਿੱਘਾ ਸਵਾਗਤ Leave a Comment / Ropar News / By Dishant Mehta
ਖਾਲੀ ਪਏ ਪਲਾਟਾਂ ਵਿਚੋਂ ਕੂੜੇ-ਕਰਕਟ ਦੇ ਢੇਰ, ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ-ਸਫਾਈ ਕਰਵਾਉਣ ਪਲਾਟਾਂ ਦੇ ਮਾਲਕ/ਕਾਬਜ – ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਅਤੇ ਕਿਨਾਰਿਆਂ ਤੇ ਘੁੰਮਣ ‘ਤੇ ਪੂਰਨ ਪਾਬੰਦੀ Leave a Comment / Ropar News / By Dishant Mehta
National Doctor’s Day ਮੌਕੇ DEO ਰੂਪਨਗਰ ਵੱਲੋਂ ਵਿਸ਼ੇਸ਼ ਸੰਦੇਸ਼ “ਡਾਕਟਰ – ਜੀਵਨ ਦੇ ਰਖਵਾਲੇ” Leave a Comment / Ropar News / By Dishant Mehta
ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Placement camp ਅੱਜ Leave a Comment / Ropar News / By Dishant Mehta