ਸਮੂਹ ਸਾਹਿਤਕਾਰਾਂ ਦੇ ਧਿਆਨ ਹਿੱਤ ਰਚਨਾਵਾਂ ਸਿਰਫ ਸੰਬੰਧਿਤ ਜ਼ਿਲੇ ਦੀਆਂ ਹੀ ਭੇਜੀਆਂ ਜਾਣ :
1. ਹਰੇਕ ਸਕੂਲ ਵਿੱਚੋਂ ਵੱਧ ਤੋਂ ਵੱਧ ਚਾਰ ਰਚਨਾਵਾਂ ਹੀ ਭੇਜੀਆਂ ਜਾਣ।
2. ਇੱਕ ਵਿਦਿਆਰਥੀ ਦੀ ਕੇਵਲ ਇੱਕ ਰਚਨਾ ਹੀ ਭੇਜੀ ਜਾਵੇ।
3. ਰਚਨਾ ਪਰੂਫ ਰੀਡਿੰਗ ਕਰਨ ਤੋਂ ਬਾਅਦ ਪੰਜਾਬੀ ਵਿੱਚ ਹੀ ਟਾਈਪ ਕਰਕੇ ਭੇਜੀ ਜਾਵੇ ਜੀ।
4. ਰਚਨਾ ਦੇ ਥੱਲੇ ਵਿਦਿਆਰਥੀ ਦਾ ਨਾਂ, ਪਿਤਾ ਦਾ ਨਾਂ, ਜਮਾਤ ਅਤੇ ਸਕੂਲ ਦਾ ਨਾਂ ਜ਼ਰੂਰ ਲਿਖਿਆ ਜਾਵੇ ਜੀ।
5. ਵਿਦਿਆਰਥੀ ਦੀ ਉਮਰ 10 ਤੋਂ 18 ਸਾਲ ਹੋਵੇ।
6. ਵਿਦਿਆਰਥੀ ਵੱਲੋਂ ਰਚਨਾ ਖੁਦ ਹੀ ਲਿਖੀ ਹੋਵੇ ਤਸਦੀਕ ਕਰਵਾ ਲਿਆ ਜਾਵੇ ਜੀ।
7. ਵਿਸ਼ਾ ਵਾਤਾਵਰਨ, ਪੜਾਈ, ਸਕੂਲ, ਨਸ਼ੇ, ਮਾਪੇ, ਪਾਣੀ, ਧਰਤੀ, ਦੇਸ਼ ਭਗਤੀ, ਮਿਹਨਤ ਆਦਿ ਨਾਲ ਸੰਬੰਧਿਤ ਹੋਵੇ ਤਾਂ ਜਿਆਦਾ ਵਧੀਆ ਹੋਵੇਗਾ ਜੀ।
8. ਜਿੰਨਾਂ ਵਿਦਿਆਰਥੀਆਂ ਦੀਆਂ ਰਚਨਾਵਾਂ ਕਿਤਾਬ ਵਿੱਚ ਸ਼ਾਮਿਲ ਹੋਣਗੀਆਂ ਉਹਨਾਂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਪੰਜਾਬ ਭਵਨ ਸਰੀ ਕੈਨੇਡਾ ਦੀ ਸੰਸਥਾ ਦੇ ਸਰਟੀਫਿਕੇਟ ਅਤੇ ਕਿਤਾਬ ਨਾਲ ਲੋਕ ਅਰਪਣ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ ।
9. ਕਿਤਾਬ ਦਾ ਖਰਚਾ ਪੰਜਾਬ ਭਵਨ ਵੱਲੋਂ ਕੀਤਾ ਜਾਵੇਗਾ ਬੱਚਿਆਂ ਦੀਆਂ ਰਚਨਾਵਾਂ ਛਾਪਣ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ।
ਗੁਰਿੰਦਰ ਸਿੰਘ ਕਲਸੀ
98881 39135
kalsigurinder@gmail.com