ਲਿਖਣ ਦੇ ਸ਼ੌਕ ਨੇ ਮੈਨੂੰ ਦੁਨੀਆਂ ਨੂੰ ਵੇਖਣ ਦਾ ਇੱਕ ਵੱਖਰਾ ਨਜ਼ਰੀਆ ਦਿੱਤਾ : ਸੰਦੀਪ ਕੁਮਾਰ

Sandeep Kumar, GSSS Gardala, District Rupnagar
Passion for writing gave me a different perspective on the world: Sandeep Kumar
ਰੂਪਨਗਰ, 25 ਨਵੰਬਰ: ਅਧਿਆਪਨ ਦੇ ਪੇਸ਼ੇ ਵਜੋਂ ਨਵੀਂ ਨਸਲ ਦੀਆਂ ਨੀਹਾਂ ਨੂੰ ਮਜਬੂਤ ਬਣਾਉਣ ਦੀ ਖਾਤਿਰ ਜਿਲਾ ਰੂਪਨਗਰ ਵਾਸੀ ਸੰਦੀਪ ਕੁਮਾਰ ਲੇਖਣ ਦਾ ਅੱਛਾ ਖਾਸਾ ਸ਼ੌਕ ਰੱਖਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਵੀ ਇਸ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਕਰਦੇ ਹੀ ਰਹਿੰਦੇ ਨੇ! ਉਹਨਾਂ ਦਾ ਕਹਿਣਾ ਹੈ ਕੀ ਲੇਖਣ ਦੇ ਸ਼ੌਕ ਨੇ ਉਹਨਾਂ ਨੂੰ ਦੁਨੀਆਂ ਵੇਖਣ ਦਾ ਇਕ ਅਲਗ ਹੀ ਨਜ਼ਰੀਆ ਦਿੱਤਾ ਹੈ ਅਤੇ ਉਹ ਚਾਹੁੰਦੇ ਨੇ ਕਿ ਅਗਲੀ ਪੀੜ੍ਹੀ ਸਮਾਜ ਹਿਤ ਲਈ ਇਸ ਖੇਤਰ ਵਿੱਚ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਆਪਣੇ ਸੁਨਿਹਰੀ ਭਵਿੱਖ ਦੀ ਆਸ ਪੂਰੀ ਕਰੇ! ਹੁਣ ਤੱਕ ਉਹਨਾਂ ਵਲੋਂ ਲਿਖੇ ਲਗਭਗ 60 ਦੇ ਕਰੀਬ ਆਰਟੀਕਲ ਵੱਖ-ਵੱਖ ਅਖਬਾਰਾਂ ਵਿੱਚ ਛਪ ਚੁੱਕੇ ਨੇ ਜਿਹਨਾਂ ਵਿੱਚੋਂ ਕੁਝ ਅਖਬਾਰਾਂ ਦੇ ਨਾਂ ਅਤੇ ਆਰਟੀਕਲ ਦੇ ਸਿਰਲੇਖ ਹੇਠ ਲਿਖੇ ਅਨੁਸਾਰ ਹਨ
1. ਛੋਟੀ ਉਮਰ ਦੇ ਵੇਹਲੇ ਵਪਾਰੀ-ਅਜੀਤ ਅਖਬਾਰ
2. ਕਹਿਣੇ ਤੋਂ ਬਾਹਰ ਹੋ ਰਹੇ ਬੱਚੇ ਅਤੇ ਦੁਖੀ ਮਾਪੇ-ਰੋਜਾਨਾ ਸਪੋਕਸਮੈਨ
3. ਕੀ ਆਉਣ ਵਾਲੇ ਸਮੇਂ ਵਿੱਚ ਕਨੇਡਾ ਦੀ ਹੋਂਦ ਖਤਮ ਹੋ ਜਾਏਗੀ-ਚੜਦੀ ਕਲਾ ਅਖਬਾਰ
4. ਡੋਨਾਲਡ ਟਰੰਪ ਦੇ ਚੋਣ ਜਿੱਤਣ ਦਾ ਆਲਮੀ ਰਾਜਨੀਤੀ ਉੱਪਰ ਅਸਰ-ਦੇਸ਼ ਸੇਵਕ
5. ਟਰੂਡੋ ਦੇ ਭਾਰਤ ਉੱਪਰ ਦੋ ਸੱਚੇ ਜਾਂ ਰਾਜਨੀਤਿਕ ਮਜਬੂਰੀ ?-ਅੱਜ ਦੀ ਆਵਾਜ਼
6 . ਕਾਮਯਾਬ ਭਵਿੱਖ ਲਈ ਸ਼ਾਨਦਾਰ ਉਪਰਾਲਾ ਸਕੂਲ ਆਫ ਐਮੀਨੈਂਸ-ਦੇਸ਼ ਸੇਵਕ
7. ਤੀਸਰਾ ਵਿਸ਼ਵ ਯੁੱਧ ਅਤੇ ਇੰਟਰਨੈਟ- ਅੱਜ ਦੀ ਆਵਾਜ਼
8. ਨੌਜਵਾਨਾਂ ਲਈ ਵਰਦਾਨ ਖੇਡਾਂ ਵਤਨ ਪੰਜਾਬ ਦੀਆਂ-ਪੰਜਾਬੀ ਜਾਗਰਨ
9. ਏਆਈ ਰੋਬਟਿਕਸ ਵਿਕਾਸ ਜਾਂ ਤਬਾਹੀ ਵੱਲ ਪਹਿਲਾ ਕਦਮ ? ਦੇਸ਼ ਸੇਵਕ
10. ਆਖਿਰ ਬਿੱਲੀ ਥੈਲਿਓਂ ਬਾਹਰ ਆਈ –ਚੜਦੀ ਕਲਾ ਅਖਬਾਰ
11. ਮਸਾਲਾਂ ਤੋਂ ਮੋਮਬੱਤੀਆਂ ਤੱਕ-ਅੱਜ ਦੀ ਆਵਾਜ਼
12. ਆਜ਼ਾਦੀ ਦੇਸ਼ ਦੀ ਵੰਡ ਪੰਜਾਬ ਦੀ-ਚੜਦੀ ਕਲਾ ਅਖਬਾਰ
13. 78 ਕਰੋੜ ਦਾ ਇੱਕ ਮੈਡਲ-ਚੜਦੀ ਕਲਾ ਅਖਬਾਰ ।
ਉਪਰੋਕਤ  ਆਰਟੀਕਲ ਤੋਂ ਇਲਾਵਾ ਹੋਰ ਲਗਭਗ ਜਿੰਨੇ ਵੀ ਅਖਬਾਰ ਰੋਜਾਨਾ ਪਾਠਕਾਂ ਵੱਲੋਂ ਪੜੇ ਜਾਂਦੇ ਹਨ ਉਹਨਾਂ ਵਿੱਚ ਹੋਰ ਬਹੁਤ ਸਾਰੇ ਆਰਟੀਕਲ ਲੱਗ ਚੁੱਕੇ ਹਨ। ਉਹਨਾਂ ਦੇ ਸੁਖਦ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਦੇ ਲੇਖਣ ਪ੍ਰਤੀ ਸ਼ੌਕ ਦੀ ਭਾਵਨਾ ਨੂੰ ਸਲਾਮ।

Ropar News 

Ropar Google News 

Leave a Comment

Your email address will not be published. Required fields are marked *

Scroll to Top