ਰੂਪਨਗਰ, 13 ਸਤੰਬਰ: ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ,ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ (ਚੰਡੀਗੜ੍ਹ) ਦੀਆਂ ਹਿਦਾਇਤਾਂ ਮੁਤਾਬਿਕ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੰਜੀਵ ਗੌਤਮ ਅਤੇ ਪ੍ਰਿੰਸੀਪਲ ਜ਼ਿਲਾ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਸ਼੍ਰੀਮਤੀ ਮੋਨਿਕ ਭੂਟਾਨੀ ਜੀ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਰੂਪਨਗਰ ਦੇ ਸਮੂਹ ਸੀਨੀਅਰ ਸੈਕੰਡਰੀ ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੀ ਗਰੀਨ ਸਕੂਲ ਪ੍ਰੋਜੈਕਟ ਅਤੇ ਮਿਸ਼ਨ ਲਾਈਫ਼ ਨਾਲ ਸੰਬੰਧਿਤ ਵਾਤਾਵਰਣ ਸਿੱਖਿਆ ਟ੍ਰੇਨਿੰਗ ਕਰਵਾਈ ਗਈ।
ਇਸ ਵਾਤਾਵਰਣ ਸਿੱਖਿਆ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣ ਉੱਤੇ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਗੌਤਮ, ਜਿਲ੍ਹਾ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭਟਾਨੀ, ਪ੍ਰਿੰਸੀਪਲ ਕੰਨਿਆ ਸਕੂਲ ਸ਼੍ਰੀਮਤੀ ਸੰਦੀਪ ਕੌਰ, ਲੈਕ: ਬਾਇਲੋਜੀ ਸ਼੍ਰੀਮਤੀ ਜਵਤਿੰਦਰ ਕੌਰ, ਲੈਕ: ਪੰਜਾਬੀ,ਸ੍ਰੀਮਤੀ ਹਰਪ੍ਰੀਤ ਕੌਰ ਅਤੇ ਸ਼੍ਰੀ ਸੰਦੀਪ ਭੱਟ ਜੀ ਦਾ ਸ: ਸੁਖਜੀਤ ਸਿੰਘ ਜਿਲ੍ਹਾ ਕੋਆਰਡੀਨੇਟਰ ਅਤੇ ਜ਼ਿਲ੍ਹੇ ਦੀ ਵਾਤਾਵਰਣ ਸਿੱਖਿਆ ਟੀਮ ਵੱਲੋਂ ਸਜਾਵਟੀ ਬੂਟੇ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਉਕਤ ਪ੍ਰੋਗਰਾਮ ਵਿਸ਼ਵ ਪੱਧਰੀ ਸੰਸਥਾ ਯੂਨਾਈਟਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ (ਯੂ:ਐਨ:ਈ:ਪੀ) ਦੇ ਮਿਥੇ ਟੀਚਿਆਂ ਨੂੰ ਭਾਰਤ ਸਰਕਾਰ ਦੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਵਿਭਾਗ ਵੱਲੋਂ ਮਿਸ਼ਨ ਲਾਈਫ ਰਾਹੀਂ ਪੂਰਾ ਕਰਨ ਦੀ ਲੜੀ ਤਹਿਤ ਪੰਜਾਬ ਰਾਜ ਦੇ ਸਕੂਲਾਂ ਵਿੱਚ ਵਾਤਾਵਰਣ ਦੇ ਘਟਕਾਂ ਹਵਾ, ਪਾਣੀ, ਧਰਤੀ, ਊਰਜਾ, ਫੁਟਕਲ ਪ੍ਰਬੰਧਨ, ਅਤੇ ਭੋਜਨ ਪਹਿਲੂਆਂ ਰਾਹੀਂ ਜ਼ੀਰੋ ਵੇਸਟ ਪ੍ਰਣਾਲੀ ਅਪਣਾਉਣ ਲਈ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੌਰਾਨ ਵਾਤਾਵਰਣ ਟਰੇਨਰਜ਼ ਦੇ ਨਾਲ-ਨਾਲ ਜਿਲ੍ਹਾ ਸਿੱਖਿਆ ਅਫਸਰ, ਜਿਲ੍ਹਾ ਡਾਇਟ ਪ੍ਰਿੰਸੀਪਲ ਅਤੇ ਪ੍ਰਿੰਸੀਪਲ ਕੰਨਿਆ ਸਕੂਲ ਦੁਆਰਾ ਵੀ ਵੱਖ-ਵੱਖ ਪ੍ਰਾਈਵੇਟ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਂਦੇ ਹੋਏ ਗਰੀਨ ਸਕੂਲ ਪ੍ਰੋਜੈਕਟ ਅਤੇ ਇੱਕੋ ਹੈਕਾਥੋਂਨ ਨੂੰ ਜਮੀਨੀ ਪੱਧਰ ਉੱਤੇ ਲਾਗੂ ਕਰਨ ਲਈ ਕਿਹਾ ਗਿਆ।
ਇਸ ਵਰਕਸ਼ਾਪ ਵਿੱਚ ਜਿਲ੍ਹਾ ਰੂਪਨਗਰ ਦੇ 100 ਤੋਂ ਵੱਧ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ, ਇੱਕੋ ਕਲੱਬ ਇੰਚਾਰਜ ਅਤੇ ਬਲਾਕ ਕੋਆਰਡੀਨੇਟਰ ਸ: ਜਗਜੀਤ ਸਿੰਘ ਸਰਥਲੀ ਸ: ਕੁਲਵੰਤ ਸਿੰਘ ਭੱਕੂ ਮਾਜਰਾ, ਸ਼੍ਰੀ ਵਿਵੇਕ ਕੁਮਾਰ ਕੁਰਾਲੀ,ਸ਼੍ਰੀਮਤੀ ਨੀਲਮ ਨੰਗਲ, ਸ਼੍ਰੀਮਤੀ ਕੁਲਜਿੰਦਰ ਕੌਰ, ਸ਼੍ਰੀ ਅਤੁਲ ਦੁਵੇਦੀ, ਸ੍ਰੀ ਓਮ ਪ੍ਰਕਾਸ਼, ਸ਼੍ਰੀ ਪ੍ਰਦੀਪ ਕੁਮਾਰ ਮੋਰਿੰਡਾ ਸ: ਸੁਖਜੀਤ ਸਿੰਘ ਅਲੀਪੁਰ ਅਤੇ ਸ: ਭੁਪਿੰਦਰ ਸਿੰਘ,ਵਿਭਾਗ ਦੇ ਟਰੇਨਰਜ਼ ਅਤੇ ਵਰਕਸ਼ਾਪ ਪ੍ਰਬੰਧਕ ਦੇ ਤੌਰ ਤੇ ਸ਼ਾਮਿਲ ਹੋਏ।