ਸਕੂਲ ਆਫ਼ ਐਮੀਨੈਂਸ ਵਿੱਚ ਵਿਦਿਆਰਥੀਆਂ ਦਾ ਦਾਖਲੇ ਪ੍ਰਤੀ ਵਧਿਆ ਰੁਝਾਨ-ਪ੍ਰਿੰ.ਸ਼ਰਨਜੀਤ ਸਿੰਘ

Increased tendency of students to enroll in schools of eminence
 ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਵਿੱਚ ਵਿਦਿਆਰਥੀਆਂ ਦਾ ਦਾਖਲਾ ਲੈਣ ਲਈ ਰੁਝਾਨ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ ਵਿੱਚ ਦਾਖਲ ਹੋਣ ਵਾਲੇ ਉਪਲੱਬਧ ਹੋਣਗੀਆਂ।
ਪ੍ਰਿੰ.ਸ਼ਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਕੀਰਤਪੁਰ ਸਾਹਿਬ ਵਿਖੇ ਸਕੂਲ ਆਫ ਐਮੀਨੈਂਸ ਬਣਾਇਆ ਗਿਆ ਹੈ। ਉਸ ਤੋ ਬਾਅਦ ਇਲਾਕੇ ਦੇ ਪਿੰਡਾਂ ਤੋਂ ਇਲਾਵਾ ਦੂਰ ਦੂਰਾਡੇ ਦੇ ਪਿੰਡਾਂ ਅਤੇ ਨਾਲ ਲੱਗਦੇ ਸ਼ਹਿਰਾਂ ਦੇ ਵਿਦਿਆਰਥੀ ਵੀ ਸਕੂਲ ਵਿੱਚ ਦਾਖਲਾ ਲੈਣ ਲਈ ਰਜਿਸਟ੍ਰੇਸ਼ਨ ਕਰ ਰਹੇ ਹਨ। ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਕੀਰਤਪੁਰ ਸਾਹਿਬ ਵਿਚਲੇ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਦੇ ਕੇ ਇਲਾਕੇ ਦੇ ਲੋਕਾਂ ਨੂੰ ਸਿੱਖਿਆ ਸਹੂਲਤਾਂ ਦੇਣ ਦਾ ਵਾਅਦਾ ਪੂਰਾ ਕੀਤਾ ਹੈ ਉਥੇ ਹੀ ਇਸ ਸਕੂਲ ਦਾ ਕਰੋੜਾਂ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਮਾਡਲ ਅਤੇ ਕਾਨਵੈਂਟ ਸਕੂਲਾਂ ਦੀ ਤਰਾਂ ਸਕੂਲ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿਚ ਵਿਦਿਆਰਥੀਆਂ ਨੂੰ ਵਰਦੀ, ਸਕੂਲ ਲਈ ਸਕਿਊਰਟੀ ਗਾਰਡ, ਸਲਾਨਾਂ ਵਿਦਿਆਰਥੀਆਂ ਲਈ ਟੂਰ ਪ੍ਰੋਗਰਾਮ, ਆਧੁਨਿਕ ਪ੍ਰਯੋਗਸ਼ਾਲਾਵਾਂ, ਖੇਡ ਦੇ ਮੈਦਾਨ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲਾ ਵਿੱਚ ਸਕੂਲ ਨੇ ਕਾਫੀ ਮਾਣਮੱਤੀਆ ਪ੍ਰਾਪਤ ਕੀਤੀਆਂ ਹਨ, ਲਗਾਤਾਰ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਆ ਰਿਹਾ ਹੈ। ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀਆਂ ਨੇ ਅੰਡਰ-17 ਵਰਗ ਲੜਕੀਆਂ ਨੇ ਨੈਸ਼ਨਲ ਪੱਧਰ ਤੇ ਸਿਲਵਰ ਮੈਡਲ ਪ੍ਰਾਪਤ ਹੈ, ਜਿਹੜਾ ਕਿ ਪੰਜਾਬ ਨੂੰ ਲਗਭਗ 20 ਸਾਲ ਬਾਅਦ ਪ੍ਰਾਪਤ ਹੋਇਆ। ਕਲ੍ਹਾ ਉਤਸਵ ਦੇ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀ ਨੇ ਨੈਸ਼ਨਲ ਪੱਧਰ ਲੋਕ ਨਾਚ ਵਿੱਚ ਭਾਗ ਲਿਆ। ਸਕੂਲ ਦੀ ਬੈਂਡ ਟੀਮ ਨੇ ਵੱਖ ਵੱਖ ਸਮਾਗਮ ਵਿੱਚ ਭਾਗ ਲਿਆ ਜੋ ਕਿ ਖਿੱਚ ਦਾ ਕੇਂਦਰ ਬਣੀ। ਇਹਨਾਂ ਕਾਰਨਾ ਕਰਕੇ ਵਿਦਿਆਰਥੀਆਂ ਦਾ ਸਕੂਲ ਵਿਚ ਦਾਖਲਾ ਲੈਣ ਲਈ ਰੁਝਾਨ ਵੱਧਦਾ ਜਾ ਰਿਹਾ ਹੈ ।
ਇਸ ਮੌਕੇ ਤੇ ਸਟਾਫ ਮੈਂਬਰ ਸ.ਗੁਰਸੇਵਕ ਸਿੰਘ, ਪਰਮਿੰਦਰ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਸਿੰਘ ਕੈਂਪਸ ਮੈਨੇਜਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ।
Increased tendency of students to enroll in Schools of Eminence

Community-verified icon

Leave a Comment

Your email address will not be published. Required fields are marked *

Scroll to Top