ਨਰਪੁਰਬੇਦੀ, 27 ਸਤੰਬਰ: ਸਿੱਖਿਆ ਵਿਭਾਗ ਪੰਜਾਬ ਦੀਆ ਹਦਾਇਤਾਂ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਦੇ ਆਦੇਸ਼ਾਂ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਵਿਦਿਆਰਥੀਆਂ ਨੂੰ ‘ਸਵੱਛਤਾ ਹੀ ਸੇਵਾ ਹੈ’ ਪ੍ਰੋਗਰਾਮ ਦੇ ਤਹਿਤ ਸੁੰਹ ਚੁਕਾਈ ਗਈ ਅਤੇ ਵੱਖ ਵੱਖ ਗਤੀਵਿਧੀਆਂ ਰਾਹੀਂ ਸਵੱਛਤਾ ਬਾਰੇ ਜਾਗਰੂਕ ਕਰਵਾਇਆ ਗਿਆ ਜਿਵੇਂ ਕਿ ਸਵੱਛਤਾ ਅਭਿਆਨ ਦੀ ਪੇਂਟਿੰਗ ਪ੍ਰਦਰਸ਼ਨੀ ਦੁਆਰਾ ਜਾਗਰੂਕ ਕੀਤਾ ਗਿਆ ।
ਇਸ ਮੌਕੇ ਸਕੂਲ ਦੇ ਗਾਈਡੈਂਸ ਕਾਉਂਸਲਰ ਧਰਮਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸਵੱਛਤਾ ਦੀ ਭਾਵਨਾ ਨੂੰ ਵਧਾਉਣ ਲਈ ਇੰਟਰ ਜਮਾਤੀ ਮੁਕਾਬਲੇ ਕਰਵਾਏ ਤਾਂ ਜੋ ਉਹਨਾਂ ਦੀ ਦਿਲਚਸਪੀ ਵੀ ਬਣੀ ਰਹੇ ਤੇ ਉਹਨਾਂ ਦੇ ਅੰਦਰ ਸਵੱਛਤਾ ਦੀ ਭਾਵਨਾ ਅੰਦਰੋਂ ਹੀ ਪੈਦਾ ਹੋਵੇ । ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੋਨੀਆ ਅਤੇ ਸਮੂਹ ਸਟਾਫ਼ ਮੌਜੂਦ ਸੀ।