ਜ਼ਿਲ੍ਹਾ ਰੂਪਨਗਰ ‘ਚ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗ੍ਰੀਨ ਸਕੂਲ ਪ੍ਰੋਗਰਾਮ ਦੀ ਵੱਡੀ ਸ਼ੁਰੂਆਤ

Green School Program under Environmental Education Program grand launch in Rupnagar District
ਮਸੇਵਾਲ ‘ਚ ਜ਼ਿਲ੍ਹਾ ਪੱਧਰੀ ਗ੍ਰੀਨ ਸਕੂਲ ਪ੍ਰੋਗਰਾਮ ਵਰਕਸ਼ਾਪ ਸਫ਼ਲਤਾਪੂਰਵਕ ਆਯੋਜਿਤ

Green School Program under Environmental Education Program grand launch in Rupnagar District, ਗ੍ਰੀਨ ਸਕੂਲ ਪ੍ਰੋਗਰਾਮ

ਰੂਪਨਗਰ, 17 ਸਤੰਬਰ – ਵਾਤਾਵਰਣ ਸਿੱਖਿਆ ਦੇ ਖੇਤਰ ਵਿੱਚ ਰੂਪਨਗਰ ਜ਼ਿਲ੍ਹਾ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਅੱਜ ਮਿਤੀ 17 ਸਤੰਬਰ 2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸੇਵਾਲ ‘ਚ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ , ਝੱਜ, ਤਖਤਗੜ੍ਹ ਦੇ ਪ੍ਰਾਇਮਰੀ ਅਤੇ ਸੈਕੰਡਰੀ ਦੋਵੇਂ ਬਲਾਕਾਂ ਦੇ ਅਧਿਆਪਕਾਂ ਦੀ ਕਰਵਾਈ ਗਈ। ਇਸ ਦਾ ਮੁੱਖ ਉਦੇਸ਼ ਇਕੋ ਹੈਕਾਥਨ ਅਤੇ ਗ੍ਰੀਨ ਸਕੂਲ ਪ੍ਰੋਗਰਾਮ ਵਿੱਚ ਹਰੇਕ ਸਕੂਲ ਦੀ ਭਾਗੀਦਾਰੀ ਯਕੀਨੀ ਬਣਾਉਣਾ ਸੀ।
Green School Program under Environmental Education Program grand launch in Rupnagar District
ਜ਼ਿਲ੍ਹਾ ਕੋਆਰਡੀਨੇਟਰ ਵਾਤਾਵਰਣ ਸਿੱਖਿਆ ਸੁਖਜੀਤ ਸਿੰਘ ਕੈਂਥ ਅਤੇ ਪ੍ਰਾਇਮਰੀ ਨੋਡਲ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਵਰਕਸ਼ਾਪਾਂ ਸਕੂਲਾਂ ਨੂੰ ਵਾਤਾਵਰਣ-ਅਨੁਕੂਲ ਬਣਾਉਣ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਰੀਸੋਰਸ ਪਰਸਨ ਸ. ਜਗਜੀਤ ਸਿੰਘ ਰਾਏਪੁਰ ਨੇ ਸਮੂਹ ਅਧਿਆਪਕਾਂ ਨੂੰ ਵਾਤਾਵਰਣ ਵਿੱਚ ਆ ਰਹੇ ਬਦਲਾਅ ਬਾਰੇ ਜਾਣਕਾਰੀ ਦਿੱਤੀ।

Green School Program under Environmental Education Program grand launch in Rupnagar District

ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਦੇ ਸਹਿਯੋਗ ਨਾਲ, ਮੰਤਰਾਲਾ ਵਾਤਾਵਰਣ, ਜੰਗਲਾਤ ਤੇ ਕਲਾਈਮੇਟ ਚੇਂਜ, ਭਾਰਤ ਸਰਕਾਰ ਦੇ ਅਧੀਨ ਚੱਲ ਰਹੇ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਕਰਵਾਇਆ ਗਿਆ। ਇਸ ਰਾਹੀਂ ਸਕੂਲਾਂ ਨੂੰ ਵਾਤਾਵਰਣ-ਅਨੁਕੂਲ ਬਣਾਉਣ, ਵਿਕਾਸ ਦੇ ਉਦੇਸ਼ਾਂ ਨਾਲ ਜੋੜਨ ਅਤੇ ਵਿਦਿਆਰਥੀਆਂ-ਅਧਿਆਪਕਾਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।

Green School Program under Environmental Education Program grand launch in Rupnagar District Green School Program under Environmental Education Program grand launch in Rupnagar District

ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇੰਦਰਜੀਤ ਸਿੰਘ ਅਤੇ ਬੀ ਐਨ ਓ ਸਰਨਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਜਿਹਨਾਂ ਅਧਿਆਪਕਾਂ ਨੇ “ਇਕ ਪੇੜ ਮਾਂ ਦੇ ਨਾਮ” ਮੁਹਿੰਮ ਤਹਿਤ 100 ਤੋਂ ਵੱਧ ਪੌਦੇ ਲਗਾ ਕੇ ਯੋਗਦਾਨ ਪਾਇਆ ਸੀ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਅਧਿਆਪਕਾਂ ਨੂੰ ਇਸ ਵਾਤਾਵਰਣ-ਸੰਰਖਣ ਯਤਨ ਲਈ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

Green School Program under Environmental Education Program grand launch in Rupnagar District Green School Program under Environmental Education Program grand launch in Rupnagar District

ਇਸ ਪ੍ਰੋਗਰਾਮ ਨਾਲ ਸਬੰਧਿਤ ਸਾਰੀਆਂ ਵੀਡਿਓ ਅਤੇ ਤਸਵੀਰਾਂ ਦੇਖਣ ਲਈ ਹੇਠਾਂ ਦਿੱਤੇ ਫੇਸਬੁੱਕ ਲਿੰਕ ਤੇ ਕਲਿਕ ਕਰੋ

Follow us on Facebook

ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਸਕੂਲਾਂ ਨੂੰ ਹਵਾ, ਪਾਣੀ, ਭੋਜਨ, ਊਰਜਾ, ਜ਼ਮੀਨ ਅਤੇ ਬੇਕਾਰ ਸਮੱਗਰੀ (ਵੇਸਟ) ਵਰਗੇ ਖੇਤਰਾਂ ਦਾ ਮੁਲਾਂਕਣ ਕਰਕੇ ਗ੍ਰੀਨ ਆਡਿਟ ਕਰਨ ਦੀ ਪ੍ਰਕਿਰਿਆ ਸਿਖਾਈ ਜਾ ਰਹੀ ਹੈ।
ਵਰਕਸ਼ਾਪ ਦੌਰਾਨ ਈਕੋ ਹੈਕਾਥਨ ਪੋਰਟਲ ‘ਤੇ ਸਕੂਲਾਂ ਦੀ ਪ੍ਰਭਾਵਸ਼ਾਲੀ ਰਜਿਸਟ੍ਰੇਸ਼ਨ ਬਾਰੇ ਵੀ ਖਾਸ ਟ੍ਰੇਨਿੰਗ ਦਿੱਤੀ ਗਈ। ਈਕੋ ਹੈਕਾਥਨ ਪੋਰਟਲ (ਕੋਡ ਮਿਤ੍ਰਾ) ਇੱਕ ਡਿਜ਼ੀਟਲ ਪਲੇਟਫਾਰਮ ਹੈ ਜੋ ਸਕੂਲਾਂ ਨੂੰ ਵਾਤਾਵਰਣ ਸਬੰਧੀ ਆਪਣੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ, ਗ੍ਰੀਨ ਸਕੂਲ ਆਡਿਟ ਲਈ ਡਾਟਾ ਅੱਪਲੋਡ ਕਰਨ ਅਤੇ ਮਾਨੀਟਰਿੰਗ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਵਿੱਚ ਮਦਦ ਕਰਦਾ ਹੈ। ਜਗਜੀਤ ਸਿੰਘ ਨੇ ਈਕੋ ਹੈਕਾਥਨ ਪੋਰਟਲ ਉੱਤੇ (ਕੋਡ ਮਿਤ੍ਰਾ) ਅਤੇ ਗ੍ਰੀਨ ਸਕੂਲ ਪ੍ਰੋਗਰਾਮ ‘ਤੇ ਬਹੁਤ ਹੀ ਵਧੀਆ ਢੰਗ ਨਾਲ ਰਜਿਸਟ੍ਰੇਸ਼ਨ ਕਰਨ ਬਾਰੇ ਵਿਸ਼ੇਸ਼ ਟ੍ਰੇਨਿੰਗ ਦਿੱਤੀ।

Green School Program under Environmental Education Program grand launch in Rupnagar District Green School Program under Environmental Education Program grand launch in Rupnagar District

ਰਿਸੋਰਸ ਪਰਸਨ ਭੁਪਿੰਦਰ ਸਿੰਘ ਤੇ ਅਤੁਲ ਦੁਵੇਦੀ ਨੇ ਵਾਤਾਵਰਣ ਜਾਗਰੂਕਤਾ, ਸਕੂਲ ਆਡਿਟ ਅਤੇ ਮਿਸ਼ਨ ਲਾਈਫ ਗਤੀਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਜ਼ਿਲ੍ਹਾ ਕੋਆਰਡੀਨੇਟਰ ਵਾਤਾਵਰਣ ਸਿੱਖਿਆ ਸੁਖਜੀਤ ਸਿੰਘ ਨੇ ਦੁਹਰਾਇਆ ਕਿ ਇਹ ਵਰਕਸ਼ਾਪਾਂ ਸਕੂਲਾਂ ਨੂੰ ਵਾਤਾਵਰਣ-ਅਨੁਕੂਲ ਬਣਾਉਣ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਰਵਾਈਆਂ ਜਾ ਰਹੀਆਂ ਹਨ।
ਵਰਕਸ਼ਾਪ ਦੇ ਸੁਚਾਰੂ ਪ੍ਰਬੰਧ ਲਈ ਵੱਖ-ਵੱਖ ਅਧਿਆਪਕਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ, ਜਿਵੇਂ ਕਿ ਰਜਿਸਟ੍ਰੇਸ਼ਨ ਲਈ ਵਿਵੇਕ ਤੇ ਕੁਲਜਿੰਦਰ ਕੌਰ, ਪ੍ਰਬੰਧ/ਰਿਫਰੈਸ਼ਮੈਂਟ ਲਈ ਸੁਖਵਿੰਦਰ ਸਿੰਘ ਤੇ ਓਮ ਪ੍ਰਕਾਸ਼, ਸਟੇਜ ਪ੍ਰਬੰਧਨ ਲਈ ਚਰਨਜੀਤ ਬੰਗਾ ਤੇ ਜਗਜੀਤ ਸਿੰਘ, ਟੈਕਨੀਕਲ ਅਸੀਸਟੈਂਸ ਲਈ ਕੁਲਵੰਤ ਸਿੰਘ, ਸਰਟੀਫਿਕੇਟ ਲਈ ਸੁਖਜੀਤ ਸਿੰਘ ਅਤੇ ਮੀਡੀਆ ਕਵਰੇਜ ਲਈ ਦਿਸ਼ਾਂਤ ਮਹਿਤਾ।
ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਅਧਿਆਪਕ ਮੌਜੂਦ ਸਨ ਅਤੇ ਉਨ੍ਹਾਂ ਦੀ ਭਾਗੀਦਾਰੀ ਨਾਲ ਇਹ ਵਰਕਸ਼ਾਪ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਫਲ ਰਹੀ।

District Ropar News 

ਇਸ ਪ੍ਰੋਗਰਾਮ ਨਾਲ ਸਬੰਧਿਤ ਸਾਰੀਆਂ ਵੀਡਿਓ ਅਤੇ ਤਸਵੀਰਾਂ ਦੇਖਣ ਲਈ ਹੇਠਾਂ ਦਿੱਤੇ ਫੇਸਬੁੱਕ ਲਿੰਕ ਤੇ ਕਲਿਕ ਕਰੋ

 

Follow us on Facebook

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

 

ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।

Leave a Comment

Your email address will not be published. Required fields are marked *

Scroll to Top