Green District Green Election ਦੌਰਾਨ ਡਾਈਟ ਰੂਪਨਗਰ ਵਿਖੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।

ਰੂਪਨਗਰ : ਜ਼ਿਲ੍ਹਾ ਸਿੱਖਿਆ ਰੂਪਨਗਰ ਅਤੇ ਸਿਖਲਾਈ ਸੰਸਥਾ ਰੂਪਨਗਰ ਵਲੋਂ ਅੱਜ ਪ੍ਰਿੰਸੀਪਲ ਡਾਇਟ ਰੂਪ‌ਨਗਰ ਸ੍ਰੀਮਤੀ ਮੋਨਿਕਾ ਭੂਟਾਨੀ ਦੀ ਅਗਵਾਈ ਵਿਚ Green District Green Election  ਦੇ ਚਲਦਿਆਂ  ਪ੍ਰਤੀਯੋਗਤਾਵਾਂ ਕਾਰਵਾਈਆਂ ਗਈਆਂ।
During the Green District Green Election, chart making competitions were conducted at diet rupnagar.
ਇਸ ਪ੍ਰਤੀਯੋਗਤਾ ਵਿੱਚ ਭਰਪੂਰ ਉਤਸ਼ਾਹ ਦਿਖਾਉਂਦਿਆਂ ਵਿੱਦਿਆਰਥੀਆਂ ਨੇ ਖੂਬਸੂਰਤ ਚਾਰਟ ਬਣਾਏ। ਸਮੂਹਿਕ ਤੌਰ ‘ ਤੇ ਪੌਦੇ ਲਗਾਏ। ਜ਼ਿਲ੍ਹਾ ਜੰਗਲਾਤ ਅਫ਼ਸਰ ਵੱਲੋਂ ਸਮੂਹ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਵਾਤਾਵਰਨ ਸੰਭਾਲ ਲਈ ਵਿਸ਼ੇਸ਼ ਸੰਦੇਸ਼ ਵੀ ਦਿੱਤਾ।
ਇਸ ਦੌਰਾਨ , ਸ਼੍ਰੀਮਤੀ ਪਰਮਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ, ਰੂਪਨਗਰ , ਸ. ਸੁਰਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਰੂਪਨਗਰ , ਸ.ਹਰਜਿੰਦਰ ਸਿੰਘ ਜ਼ਿਲ੍ਹਾ ਜੰਗਲਾਤ ਅਫ਼ਸਰ, ਰੂਪਨਗਰ , ਡਾ.ਦੇਵਿੰਦਰ ਸੈਫ਼ੀ ਜੀ, ਸ.ਗੁਰਜੋਤ ਸਿੰਘ ਬਲਾਕ ਅਫ਼ਸਰ, ਦਵਿੰਦਰ ਸਿੰਘ ਅੰਗਰੇਜ਼ੀ ਅਧਿਆਪਕ, ਮੈਡਮ ਅਮਨਦੀਪ ਮੌਜੂਦ ਸਨ। ਪ੍ਰਤੀਯੋਗਤਾ ਵਿਚ D.El.Ed. ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਸੰਭਾਲ ਅਤੇ ਗਰੀਨ ਇਲੈਕਸ਼ਨ ਸਬੰਧੀ ਪੋਸਟਰ, ਚਾਰਟ ਅਤੇ ਪੇਂਟਿੰਗ ਬਣਾਈਆਂ ਗਈਆਂ।

During the Green District Green Election, chart making competitions were conducted at diet rupnagar.

IMG 20240523 WA0030 IMG 20240523 WA0028 IMG 20240523 WA0029 IMG 20240523 WA0026 IMG 20240523 WA0025 IMG 20240523 WA0027

ਵਧੀਆ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸ.ਹਰਜਿੰਦਰ ਸਿੰਘ ਜ਼ਿਲ੍ਹਾ ਜੰਗਲਾਤ ਅਫ਼ਸਰ, ਰੂਪਨਗਰ ਜੀ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਵਾਤਾਵਰਨ ਸੰਭਾਲ ਸਬੰਧੀ ਵਿਦਿਆਰਥੀਆਂ ਨੂੰ ਘਰ-ਘਰ ਤੱਕ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ।

Leave a Comment

Your email address will not be published. Required fields are marked *

Scroll to Top