ਰੂਪਨਗਰ : ਜ਼ਿਲ੍ਹਾ ਸਿੱਖਿਆ ਰੂਪਨਗਰ ਅਤੇ ਸਿਖਲਾਈ ਸੰਸਥਾ ਰੂਪਨਗਰ ਵਲੋਂ ਅੱਜ ਪ੍ਰਿੰਸੀਪਲ ਡਾਇਟ ਰੂਪਨਗਰ ਸ੍ਰੀਮਤੀ ਮੋਨਿਕਾ ਭੂਟਾਨੀ ਦੀ ਅਗਵਾਈ ਵਿਚ Green District Green Election ਦੇ ਚਲਦਿਆਂ ਪ੍ਰਤੀਯੋਗਤਾਵਾਂ ਕਾਰਵਾਈਆਂ ਗਈਆਂ।
ਇਸ ਪ੍ਰਤੀਯੋਗਤਾ ਵਿੱਚ ਭਰਪੂਰ ਉਤਸ਼ਾਹ ਦਿਖਾਉਂਦਿਆਂ ਵਿੱਦਿਆਰਥੀਆਂ ਨੇ ਖੂਬਸੂਰਤ ਚਾਰਟ ਬਣਾਏ। ਸਮੂਹਿਕ ਤੌਰ ‘ ਤੇ ਪੌਦੇ ਲਗਾਏ। ਜ਼ਿਲ੍ਹਾ ਜੰਗਲਾਤ ਅਫ਼ਸਰ ਵੱਲੋਂ ਸਮੂਹ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਵਾਤਾਵਰਨ ਸੰਭਾਲ ਲਈ ਵਿਸ਼ੇਸ਼ ਸੰਦੇਸ਼ ਵੀ ਦਿੱਤਾ।
ਇਸ ਦੌਰਾਨ , ਸ਼੍ਰੀਮਤੀ ਪਰਮਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ, ਰੂਪਨਗਰ , ਸ. ਸੁਰਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਰੂਪਨਗਰ , ਸ.ਹਰਜਿੰਦਰ ਸਿੰਘ ਜ਼ਿਲ੍ਹਾ ਜੰਗਲਾਤ ਅਫ਼ਸਰ, ਰੂਪਨਗਰ , ਡਾ.ਦੇਵਿੰਦਰ ਸੈਫ਼ੀ ਜੀ, ਸ.ਗੁਰਜੋਤ ਸਿੰਘ ਬਲਾਕ ਅਫ਼ਸਰ, ਦਵਿੰਦਰ ਸਿੰਘ ਅੰਗਰੇਜ਼ੀ ਅਧਿਆਪਕ, ਮੈਡਮ ਅਮਨਦੀਪ ਮੌਜੂਦ ਸਨ। ਪ੍ਰਤੀਯੋਗਤਾ ਵਿਚ D.El.Ed. ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਸੰਭਾਲ ਅਤੇ ਗਰੀਨ ਇਲੈਕਸ਼ਨ ਸਬੰਧੀ ਪੋਸਟਰ, ਚਾਰਟ ਅਤੇ ਪੇਂਟਿੰਗ ਬਣਾਈਆਂ ਗਈਆਂ।