ਦੋਹਿਰਾ : ਪੰਜ ਪਾਣੀ ਦੇ ਵਾਰਸੋ

Panj paani de varso, Poem by Rabinder Singh Rabbi Morinda
ਪੰਜ ਪਾਣੀ ਦੇ ਵਾਰਸੋ, ਕੋਈ ਕਰਲੋ ਹੀਲਾ।
ਪੂਰੀ ਕੌਮ ਹੀ ਹੋ ਗਈ, ਕਿੰਝ ਤੀਲਾ ਤੀਲਾ।
ਕਿਹੜਾ ਆਇਆ ਮਾਂਦਰੀ, ਜਿਸ ਵੱਸ ਵਿਚ ਕੀਤੇ।
ਕੌਣ ਸੁਣਾਊ ਦਾਸਤਾਂ, ਜੋ ਹੋਈ ਬੀਤੇ ।
ਸਪਤ ਸਿੰਧੂਓਂ ਬਣ ਗਿਆ, ਢਾਈ ਆਬ ਦਾ ਮਾਲਕ।
ਹੋਣੀ ਘਾੜੇ ਦਾ ਅੱਜ, ਬਣਿਆ ਕੌਣ ਚਾਲਕ।
ਕਲ ਕਲ ਵਗਦੇ ਦਰਿਆ, ਕਿਧਰੇ ਨਾ ਦਿਸਦੇ।
ਰਲ ਮਿਲ ਜ਼ਹਿਰਾਂ ਘੋਲੀਆਂ, ਨੇ ਪੁੱਤਰਾਂ ਇਸਦੇ।
ਬੋਤਲ ਵਿੱਚ ਬੰਦ ਆ ਗਿਆ, ਜਿਸਦੇ ਨਾਂ ਖਿੱਤਾ।
ਕਿਸ ਨੇ ਪਾਣੀ ਚੂਸਿਆ, ਕਿਸ ਦਾ ਇਹ ਕਿੱਤਾ।
ਬੂੰਦ – ਬੂੰਦ ਤਿਹਾਏ ਨੇ, ਪੁੱਤ ਇਸਦੇ ਸੁੱਚੇ।
ਤਿਲਕਣ, ਲੁੜਕਣ, ਬੁੜਕਦੇ, ਜੋ ਸ਼ਮਲੇ ਉੱਚੇ।
ਦਿੱਤਾ ਪਿਤਾ ਦਾ ਦਰਜਾ, ਵਿੱਚ ਬਾਣੀ ਇਸਨੂੰ।
ਪੜ੍ਹਦੇ ਸੁਣਦੇ ਰੋਜ਼ ਹੀ, ਪਰ ਪੁੱਛੀਏ ਕਿਸਨੂੰ।
ਨਵੀਂ ਪੌਦ ਲਈ ਸੋਚਿਓ, ਕੀ ਛੱਡਕੇ ਜਾਣਾ।
ਆਪਣੇ ਹੱਥੀਂ ਵਾਰਸਾਂ, ਨੂੰ ਕਰੇਂ ਨਿਤਾਣਾ। 
ਰੱਬੀ ਬੋਲ ਉਚਾਰਦੇ, ਜੋ ਸੂਰੇ ਸੱਚੇ।
ਜਲ ਸੰਭਾਲੋ ਅੱਜ, ਨਹੀਂ ਕੱਲ੍ਹ ਹੋਣਾ ਕੱਚੇ।
Rabinder Singh Rabi, Morinda, Ropar, deo se rupnagar
ਰਾਬਿੰਦਰ ਸਿੰਘ ਰੱਬੀ ਮੋਰਿੰਡਾ
089689 46129
Panj paani de varso, Dohra by Rabinder Singh Rabbi Morinda
Ropar Google News 

Leave a Comment

Your email address will not be published. Required fields are marked *

Scroll to Top