ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਹੀ ਥਾਵਾਂ ‘ਤੇ ਵਾਹਨ ਪਾਰਕ ਕਰਨ ਦੀ ਕੀਤੀ ਅਪੀਲ Leave a Comment / By Dishant Mehta / August 30, 2024 ਰੂਪਨਗਰ, 29 ਅਗਸਤ: ਜ਼ਿਲ੍ਹਾ ਰੂਪਨਗਰ ਵਿਚ ਟ੍ਰੈਫਿਕ ਦੇ ਪ੍ਰਬੰਧਾਂ ਸਬੰਧੀ ਆਮ ਲੋਕਾਂ ਤੋਂ ਵੱਡੀ ਗਿਣਤੀ ਵਿਚ ਮਿਲ ਰਹੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਪੁਲਿਸ ਵਿਭਾਗ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਦਿਆਂ ਆਦੇਸ਼ ਦਿੱਤੇ ਕਿ ਜਿਹੜੇ ਵੀ ਵਾਹਨ ਸੜਕਾਂ ਉਤੇ ਬਣੀ ਸਫੈਦ ਲਾਈਨ ਉਤੇ ਆਪਣੇ ਵਾਹਨ ਖੜੇ ਕਰਦੇ ਹਨ ਤਾਂ ਉਨ੍ਹਾਂ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦੇਖਣ ਵਿਚ ਆਮ ਮਿਲਦਾ ਹੈ ਕਿ ਗਲਤ ਪਾਰਕਿੰਗ ਕਾਰਨ ਆਮ ਲੋਕਾਂ ਨੂੰ ਸ਼ਹਿਰਾਂ ਅਤੇ ਕਸਬਿਆਂ ਵਿਚ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਸਦਕਾ ਲੋਕਾਂ ਦਾ ਸਮਾਂ ਖਰਾਬ ਹੁੰਦਾ ਹੈ ਉਥੇ ਹੀ ਐਮਰਜੈਂਸੀ ਦੀ ਸਥਿਤੀ ਵਿਚ ਵੀ ਵਾਹਨਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਪੁਲਿਸ ਵਿਭਾਗ ਦੇ ਟ੍ਰੈਫਿਕ ਵਿੰਗ ਵਲੋਂ ਇੱਕ ਵਿਆਪਕ ਮੁਹਿੰਮ ਚਲਾ ਕੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਚਲਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਹ ਖਾਸ ਤੌਰ ਉਤੇ ਸ਼ਹਿਰ ਰੂਪਨਗਰ ਵਿਚ ਸਤਲੁਜ ਦਰਿਆ ਉਤੇ ਸਥਿਤ ਵੇਰਕਾ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਂਕ ਅਤੇ ਸਿਵਲ ਹਸਪਤਾਲ ਤੋਂ ਲੈਕੇ ਬੰਦ ਕੀਤੇ ਪੁਰਾਣੇ ਪੁੱਲ ਤੱਕ ਟ੍ਰੈਫਿਕ ਕੇਵਲ ਗਲਤ ਪਾਰਕਿੰਗ ਕਰਕੇ ਪ੍ਰਭਾਵਿਤ ਹੁੰਦੀ ਹੈ ਅਤੇ ਇਸੇ ਤਰ੍ਹਾਂ ਹੀ ਜ਼ਿਲ੍ਹੇ ਬਾਕੀ ਸ਼ਹਿਰਾਂ ਵਿਚ ਵੀ ਬਾਜ਼ਾਰਾਂ ਅਤੇ ਸਰਕਾਰੀ ਦਫਤਰਾਂ ਨੂੰ ਜਾਂਦੀਆਂ ਸੜਕਾਂ ਉਤੇ ਵੀ ਗਲਤ ਪਾਰਕਿੰਗ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾ. ਪ੍ਰੀਤੀ ਯਾਦਵ ਨੇ ਡੀਐਸਪੀ ਹੈਡਕੁਆਟਰ ਮੋਹਿਤ ਕੁਮਾਰ ਸਿੰਗਲਾ ਨੂੰ ਨਿਰਧਾਰਿਤ ਕੀਤੀਆਂ ਗਈਆਂ ਪਾਰਕਿੰਗ ਸਬੰਧੀ ਫੈਸਲੇ ਨੂੰ ਤੁਰੰਤ ਲਾਗੂ ਕਰਕੇ ਬਾਜ਼ਾਰ ਨਾਲ ਲਗਦੀਆਂ ਖਾਲੀ ਥਾਵਾਂ ਉਤੇ ਗੱਡੀਆਂ ਪਾਰਕ ਕਰਨ ਦੀ ਕਾਰਗੁਜ਼ਾਰੀ ਸ਼ੁਰੂ ਕਰਨ ਦੀ ਹਦਾਇਤ ਕੀਤੀ ਤਾਂ ਜੋ ਆਮ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲੇ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਹੋਰ ਨਾਗਰਿਕਾਂ ਦੀ ਸਹੂਲਤ ਲਈ ਕੇਵਲ ਸਹੀ ਥਾਂ ਉਤੇ ਹੀ ਪਾਰਕਿੰਗ ਕਰਨੀ ਚਾਹੀਦੀ ਹੈ ਅਤੇ ਵਿਸ਼ੇਸ਼ ਤੌਰ ਉਤੇ ਜ਼ਿਆਦਾ ਟ੍ਰੈਫਿਕ ਵਾਲੀਆਂ ਸੜਕਾਂ ਉਤੇ ਪਾਰਕਿੰਗ ਕਰਨ ਤੋਂ ਬੱਚਣਾ ਚਾਹੀਦਾ ਹੈ। ਇਸ ਉਪਰੰਤ ਉਨ੍ਹਾਂ ਪੁਲਿਸ ਵਿਭਾਗ ਦੀ ਗੁਜਾਰਿਸ਼ ਉਤੇ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਰੂਪਨਗਰ ਪੁਲਿਸ ਨੂੰ ਲੋੜ ਅਨੁਸਾਰ ਅਲਕੋਹਲ ਅਤੇ ਸਪੀਡੋ ਮੀਟਰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਨੂੰ ਘਟਾਇਆ ਜਾ ਸਕੇ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਕਾਰਜਸਾਧਕ ਅਫਸਰ ਨਗਰ ਕੌਂਸਲ ਰੂਪਨਗਰ ਅਸ਼ੋਕ ਕੁਮਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਰਖਾ ਤੋਂ ਬਾਅਦ ਸ਼ਹੀਦ ਭਗਤ ਸਿੰਘ ਚੌਂਕ ਤੋਂ ਹਰਗੋਬਿੰਦ ਨਗਰ ਵਾਲੇ ਪਾਸੇ, ਸ਼ਰਮਾ ਹਸਪਤਾਲ, ਗਿਆਨੀ ਜੈਲ ਸਿੰਘ ਨਗਰ ਅਤੇ ਸਕੱਤਰੇਤ ਦੇ ਨੇੜੇ ਪਾਣੀ ਖੜਾ ਹੁੰਦਾ ਹੈ ਜਿਸ ਦੀ ਤੇਜ਼ੀ ਨਾਲ ਨਿਕਾਸੀ ਨੂੰ ਯਕੀਨੀ ਕਰਨ ਲਈ ਨਾਲੀਆਂ ਅਤੇ ਡਰੈਨ ਵਾਟਰ ਨਿਕਾਸੀ ਨੂੰ ਫੌਰੀ ਦਰੁਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਈਵੇਅ ਨਾਲ ਜੁੜਦੀਆਂ ਸਾਰੀਆਂ ਲਿੰਕ ਰੋਡਾਂ ਉਤੇ ਸਪੀਡ ਬਰੈਕਰ ਬਣਾਏ ਜਾਣ ਤੋਂ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨੂੰ ਰੋਕਿਆ ਜਾ ਸਕੇ। ਮੀਟਿੰਗ ਦੌਰਾਨ ਉਨ੍ਹਾਂ ਵਿਭਾਗਾਂ ਨੂੰ ਵਿਸ਼ੇਸ਼ ਹਦਾਇਤ ਕਰਦਿਆਂ ਕਿਹਾ ਕਿ ਬੂਟੇ ਲਗਾਉਣ ਦੀ ਮੁਹਿੰਮ ਅਧੀਨ ਜੇਕਰ ਕਿਸੇ ਨੂੰ ਬੂਟਿਆਂ ਦੀ ਸੁਰੱਖਿਆ ਲਈ ਟਰੀ-ਗਾਰਡ ਦੀ ਲੋੜ ਹੈ ਤਾਂ ਜੰਗਲਾਤ ਮਹਿਕਮੇ ਨਾਲ ਸੰਪਰਕ ਕੀਤਾ ਜਾਵੇ। ਮੀਟਿੰਗ ਦੌਰਾਨ ਡੀਐਸਪੀ ਮੋਹਿਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ 2 ਮਹੀਨੇ ਤੋਂ ਈ-ਚਲਾਨਿੰਗ ਸ਼ੁਰੂ ਹੋ ਗਈ ਹੈ ਅਤੇ ਟ੍ਰੈਫਿਕ ਨੂੰ ਸੁਚਾਰੂ ਕਰਨ ਲਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਆਰ.ਟੀ.ਓ ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ ਰੂਪਨਗਰ ਨਵਦੀਪ ਕੁਮਾਰ ਅਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ ਹਾਜ਼ਰ ਸਨ। Related Related Posts PM E-VIDYA initiative is an educational television service : Chhavi Leave a Comment / Ropar News / By Dishant Mehta ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਤੀਜਾ ਸਥਾਨ Leave a Comment / Ropar News / By Dishant Mehta ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਨੇ ਸਰਕਾਰੀ ਸਕੂਲੀ ਬੱਸਾਂ ਦਾ ਕੀਤਾ ਨਿਰੀਖਣ Leave a Comment / Ropar News / By Dishant Mehta ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਦੇ ਐਨਸੀਸੀ ਕੈਡਿਟਾਂ ਨੇ ਭਾਰਤੀ ਜਲ ਸੈਨਾ ਦਿਵਸ ਮਨਾਇਆ Leave a Comment / Ropar News / By Dishant Mehta ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਸਕੂਲ ਦੀ ਕਬੱਡੀ ਟੀਮ ਨੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ Leave a Comment / Ropar News / By Dishant Mehta ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Ropar News / By Dishant Mehta ਜੈਸਮੀਨ ਕੌਰ ਦੇ ਸਕੂਲ ਪਹੁੰਚਣ ਤੇ ਭਰਵਾਂ ਸਵਾਗਤ ਅਤੇ ਪਿੰਡ ਪੰਚਾਇਤ ਵੱਲੋਂ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ Leave a Comment / Ropar News / By Dishant Mehta ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ( 2 ਦਸੰਬਰ 2024) Leave a Comment / Poems & Article, Ropar News / By Dishant Mehta ਰੂਪਨਗਰ ਦੇ ਸ਼ੂਟਰਾਂ ਨੇ 9 ਵਿਅਕਤੀਗਤ ਅਤੇ 6 ਟੀਮ ਮੈਡਲ ਜਿੱਤ ਕੇ ਰਾਜ ਪੱਧਰੀ ਖੇਡਾਂ ਸ਼ੂਟਿੰਗ ਵਿੱਚ ਆਪਣਾ ਲੋਹਾ ਮੰਨਵਾਇਆ Leave a Comment / Ropar News / By Dishant Mehta ਸਕੂਲ ਆਫ ਐਮੀਨੈਂਸ, ਅਮਲੋਹ ਦੇ ਵਿਦਿਆਰਥੀ ਅਨਿਰੁਧ ਸ਼ਰਮਾ ਨੇ ਰਾਸ਼ਟਰੀ ਪੱਧਰ ਤੇ ਨੈਸ਼ਨਲ ਰਨਰਅੱਪ ਦਾ ਖਿਤਾਬ ਜਿੱਤਿਆ Leave a Comment / Ropar News / By Dishant Mehta 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ Leave a Comment / Ropar News / By Dishant Mehta ਪਤੀ-ਪਤਨੀ: ਇੱਕ ਸਿੱਕੇ ਦੇ ਦੋ ਪਹਿਲੂ Leave a Comment / Poems & Article, Ropar News / By Dishant Mehta ਜੈਸਮੀਨ ਕੌਰ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। Leave a Comment / Ropar News / By Dishant Mehta 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਸਾਲ (ਲੜਕੇ) ਹੋਈਆਂ ਆਰੰਭ Leave a Comment / Ropar News / By Dishant Mehta ਡਿਪਟੀ ਕਮਿਸ਼ਨਰ ਨੇ ਸਕੂਲ ਆਫ ਐਮੀਨੈਂਸ ਰੂਪਨਗਰ ਦਾ ਕੀਤਾ ਅਚਨਚੇਤ ਦੌਰਾ Leave a Comment / Ropar News / By Dishant Mehta ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ 29 ਨਵੰਬਰ ਨੂੰ Leave a Comment / Ropar News / By Dishant Mehta
PM E-VIDYA initiative is an educational television service : Chhavi Leave a Comment / Ropar News / By Dishant Mehta
ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਤੀਜਾ ਸਥਾਨ Leave a Comment / Ropar News / By Dishant Mehta
ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਨੇ ਸਰਕਾਰੀ ਸਕੂਲੀ ਬੱਸਾਂ ਦਾ ਕੀਤਾ ਨਿਰੀਖਣ Leave a Comment / Ropar News / By Dishant Mehta
ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਦੇ ਐਨਸੀਸੀ ਕੈਡਿਟਾਂ ਨੇ ਭਾਰਤੀ ਜਲ ਸੈਨਾ ਦਿਵਸ ਮਨਾਇਆ Leave a Comment / Ropar News / By Dishant Mehta
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਸਕੂਲ ਦੀ ਕਬੱਡੀ ਟੀਮ ਨੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ Leave a Comment / Ropar News / By Dishant Mehta
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Ropar News / By Dishant Mehta
ਜੈਸਮੀਨ ਕੌਰ ਦੇ ਸਕੂਲ ਪਹੁੰਚਣ ਤੇ ਭਰਵਾਂ ਸਵਾਗਤ ਅਤੇ ਪਿੰਡ ਪੰਚਾਇਤ ਵੱਲੋਂ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ Leave a Comment / Ropar News / By Dishant Mehta
ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ( 2 ਦਸੰਬਰ 2024) Leave a Comment / Poems & Article, Ropar News / By Dishant Mehta
ਰੂਪਨਗਰ ਦੇ ਸ਼ੂਟਰਾਂ ਨੇ 9 ਵਿਅਕਤੀਗਤ ਅਤੇ 6 ਟੀਮ ਮੈਡਲ ਜਿੱਤ ਕੇ ਰਾਜ ਪੱਧਰੀ ਖੇਡਾਂ ਸ਼ੂਟਿੰਗ ਵਿੱਚ ਆਪਣਾ ਲੋਹਾ ਮੰਨਵਾਇਆ Leave a Comment / Ropar News / By Dishant Mehta
ਸਕੂਲ ਆਫ ਐਮੀਨੈਂਸ, ਅਮਲੋਹ ਦੇ ਵਿਦਿਆਰਥੀ ਅਨਿਰੁਧ ਸ਼ਰਮਾ ਨੇ ਰਾਸ਼ਟਰੀ ਪੱਧਰ ਤੇ ਨੈਸ਼ਨਲ ਰਨਰਅੱਪ ਦਾ ਖਿਤਾਬ ਜਿੱਤਿਆ Leave a Comment / Ropar News / By Dishant Mehta
68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ Leave a Comment / Ropar News / By Dishant Mehta
ਜੈਸਮੀਨ ਕੌਰ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। Leave a Comment / Ropar News / By Dishant Mehta
68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਸਾਲ (ਲੜਕੇ) ਹੋਈਆਂ ਆਰੰਭ Leave a Comment / Ropar News / By Dishant Mehta
ਡਿਪਟੀ ਕਮਿਸ਼ਨਰ ਨੇ ਸਕੂਲ ਆਫ ਐਮੀਨੈਂਸ ਰੂਪਨਗਰ ਦਾ ਕੀਤਾ ਅਚਨਚੇਤ ਦੌਰਾ Leave a Comment / Ropar News / By Dishant Mehta
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ 29 ਨਵੰਬਰ ਨੂੰ Leave a Comment / Ropar News / By Dishant Mehta