ਜ਼ਿਲ੍ਹਾ ਪੱਧਰੀ ਵਾਤਾਵਰਣ ਸਿੱਖਿਆ ਤਹਿਤ ਕੁਇਜ਼, ਭਾਸ਼ਣ ਅਤੇ ਪ੍ਰਦਰਸ਼ਨੀ ਮੁਕਾਬਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ

District Level Environmental Education, Quiz, Speech and Exhibition Competitions were conducted at Sri Anandpur Sahib
District Level Environmental Education, Quiz, Speech and Exhibition Competitions were conducted at Sri Anandpur Sahib

ਸ੍ਰੀ ਅਨੰਦਪੁਰ ਸਾਹਿਬ, 8 ਨਵੰਬਰ: ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਸੰਸਥਾ ਅਤੇ ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ 2024-25 ਤਹਿਤ ਜ਼ਿਲ੍ਹਾ ਸਿਖਿਆ ਅਫਸਰ ਸ਼੍ਰੀ ਸੰਜੀਵ ਕੁਮਾਰ ਗੌਤਮ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ: ਸੁਰਿੰਦਰਪਾਲ ਸਿੰਘ ਅਤੇ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨੀਕਾ ਭੂਟਾਨੀ ਜੀ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਨੋਡਲ ਅਫਸਰ ਸ੍ਰੀ ਨੀਰਜ ਵਰਮਾ ਅਤੇ ਜਿਲ੍ਹਾ ਵਾਤਾਵਰਣ ਕੋਆਰਡੀਨੇਟਰ ਸ: ਸੁਖਜੀਤ ਸਿੰਘ ਜੀ ਦੇ ਪ੍ਰਬੰਧਾਂ ਅਤੇ ਨਿਗਰਾਨੀ ਅਧੀਨ ਜ਼ਿਲ੍ਹਾ ਪੱਧਰੀ ਵਾਤਾਵਰਣ ਸਿੱਖਿਆ ਤਹਿਤ ਕੁਇਜ਼, ਭਾਸਣ ਅਤੇ ਪ੍ਰਦਰਸ਼ਨੀ ਮੁਕਾਬਲੇ ਸਰਕਾਰੀ ਕੰਨਿਆ ਸਕੂਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ।

ਇਸ ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਜਿਲ੍ਹਾ ਵਾਤਾਵਰਣ ਟੀਮ ਵੱਲੋਂ ਜਿਲ੍ਹਾ ਸਿੱਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ, ਡਾਇਟ ਪ੍ਰਿੰਸੀਪਲ,ਜਿਲ੍ਹਾ ਨੋਡਲ ਅਫ਼ਸਰ ਸ਼੍ਰੀ ਨੀਰਜ ਵਰਮਾ ਅਤੇ ਸ: ਸ਼ਰਨਜੀਤ ਸਿੰਘ ਬਲਾਕ ਨੋਡਲ ਅਫਸਰ ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਵਿਸ਼ੇਸ ਸਨਮਾਨ ਚਿੰਨ੍ਹ ਅਤੇ ਸਜਾਵਟੀ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਅਤੇ ਵੱਖ-ਵੱਖ ਬਲਾਕਾਂ ਵਿੱਚ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਵਾਤਾਵਰਣ ਕੋਆਰਡੀਨੇਟਰ ਅਧਿਆਪਕ ਸ੍ਰੀ ਵਿਵੇਕ ਕੁਮਾਰ, ਸ:ਭੁਪਿੰਦਰ ਸਿੰਘ, ਸ: ਸੁਖਜੀਤ ਸਿੰਘ ਅਲੀਪੁਰ, ਸ਼੍ਰੀ ਪ੍ਰਦੀਪ ਕੁਮਾਰ, ਸ੍ਰੀ ਓਮ ਪ੍ਰਕਾਸ਼, ਸ: ਸੁਖਵਿੰਦਰ ਸਿੰਘ, ਸ੍ਰੀ ਅਤੁਲ ਦੁਵੇਦੀ ਨੂੰ ਸਰਟੀਫਿਕੇਟ ਅਤੇ ਸਜਾਵਟੀ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀਮਤੀ ਸੀਮਾ ਜੱਸਲ, ਬਲਾਕ ਕੋਆਰਡੀਨੇਟਰ ਸ:ਜਗਜੀਤ ਸਿੰਘ ਸਰਥਲੀ ਅਤੇ ਬਲਾਕ ਕੋਆਰਡੀਨੇਟਰ ਸ:ਕੁਲਵੰਤ ਸਿੰਘ ਭੱਕੂ ਮਾਜਰਾ ਜੀ ਵੱਲੋਂ ਬਾਖੂਬੀ ਨਿਭਾਈ ਗਈ। ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਜਿਲ੍ਹਾ ਪੱਧਰੀ ਪ੍ਰੋਗਰਾਮ ਦੇ ਸਕੰਡਰੀ ਵਰਗ ਭਾਸ਼ਣ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਦੁਮਣਾ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜ਼ਿਮੀਦਾਰਾਂ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫੀਜ਼ਾਵਾਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਦੇ ਮਿਡਲ ਵਰਗ ਵਿੱਚ ਸਰਕਾਰੀ ਮਿਡਲ ਸਕੂਲ ਰਾਏਪੁਰ ਸਾਹਨੀ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਨੇ ਤੀਜਾ ਅਤੇ ਸਰਕਾਰੀ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਨੇ ਕੌਨਸੋਲੇਸ਼ਨ ਸਥਾਨ ਹਾਸਿਲ ਕੀਤਾ।

ਸੈਕੰਡਰੀ ਵਰਗ ਦੀ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ ਪਹਿਲਾਂ, ਸਰਕਾਰੀ ਕੰਨਿਆ ਸਕੂਲ ਰੂਪਨਗਰ ਨੇ ਦੂਜਾ, ਅਤੇ ਸਰਕਾਰੀ ਹਾਈ ਸਕੂਲ ਰਾਏਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਰਗ ਦੀ ਪ੍ਰਦਰਸ਼ਨੀ ਵਿੱਚ ਸਰਕਾਰੀ ਕੰਨਿਆ ਸਕੂਲ ਰੂਪਨਗਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਕੁਲਗਰਾਂ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸੈਕੰਡਰੀ ਵਰਗ ਦੇ ਕੁਇਜ਼ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਭਾਓਵਾਲ ਨੇ ਪਹਿਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਨਪੁਰ ਖੂਹੀ ਨੇ ਦੂਜਾ ਅਤੇ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਰਗ ਕੁਇਜ਼ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਗੋਹਲਣੀ ਨੇ ਪਹਿਲਾ, ਸਰਕਾਰੀ ਹਾਈ ਸਕੂਲ ਭਾਓਵਾਲ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਸਸਕੌਰ ਨੇ ਕਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ।

District Level Environmental Education

ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਕੁਮਾਰ ਜੀ ਨੇ ਪ੍ਰੋਗਰਾਮ ਦੌਰਾਨ ਸੰਬੋਧਨ ਹੁੰਦੇ ਹੋਏ ਪੂਰੇ ਜਿਲ੍ਹੇ ਤੋਂ ਆਏ ਹੋਏ ਵੱਖ-ਵੱਖ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਸਿੱਖਿਆ ਅਤੇ ਇਸ ਦੇ ਮੁਕਾਬਲਿਆਂ ਦੀ ਮਹੱਤਤਾ, ਜਲਵਾਯੂ ਪਰਿਵਰਤਣ ਅਤੇ ਵਿਸ਼ਵ ਪੱਧਰ ਤੇ ਹੋ ਰਹੀਆਂ ਵਾਤਾਵਰਣ ਗਤੀਵਿਧੀਆਂ ਬਾਰੇ ਸੰਖੇਪ ਅਤੇ ਵੱਡਮੁੱਲੀ ਜਾਣਕਾਰੀ ਦਿੱਤੀ। ਇਸ ਦੌਰਾਨ ਵਿਸ਼ੇਸ ਤੌਰ ਤੇ ਸ:ਸੁਖਦੇਵ ਸਿੰਘ ਲੈਕ ਬਾਈਓ, ਲੈਕਚਰਾਰ ਸੀ੍ਮਤੀ ਜਵਤਿੰਦਰ ਕੌਰ , ਸ਼੍ਰੀਮਤੀ ਨੀਲੂ ਸ਼ਰਮਾ, ਸ ਧਰਮਿੰਦਰ ਸਿੰਘ ਭੰਗੂ,ਸ:ਗੁਰਸੇਵਕ ਸਿੰਘ, ਲੈਕ ਸ: ਜਗਮੋਹਨ ਸਿੰਘ , ਲੈਕਚਰਾਰ ਅਮਰਦੀਪ ਸਿੰਘ ,ਅਨਾਮਿਕਾ ਸ਼ਰਮਾ ,ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਰਜਨੀਤ ਕੌਰ,ਸ਼੍ਰੀਮਤੀ ਅਨੁਪਮ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲ਼ਾਂ ਤੋਂ ਆਏ ਹੋਏ 170 ਦੇ ਕਰੀਬ ਵਿਦਿਆਰਥੀ ਅਤੇ 75 ਆਧਿਆਪਕ ਹਾਜ਼ਰ ਸਨ।

SAMPLE PAPERS FOR CEP Class 6th and 9th under PARAKH RASHTRIYA SARVEKSHAN -2024

ਕੈਕਿੰਗ ਕੈਨੋਇੰਗ ਰੋਇੰਗ ਅਤੇ ਹੈਂਡਬਾਲ ਦੇ ਰਾਜ ਪੱਧਰੀ ਖੇਡ ਮੁਕਾਬਲੇ 15 ਨਵੰਬਰ ਤੋਂ 21 ਨਵੰਬਰ ਤੱਕ

ਐਨ.ਡੀ.ਏ ਦੀ ਟ੍ਰੇਨਿੰਗ ਦੇ (ਤੀਜੇ) ਬੈਚ ਲਈ ਦਾਖਲਾ ਪ੍ਰੀਖਿਆ 5 ਜਨਵਰੀ 2024 ਵਿੱਚ ਹੋਵੇਗੀ

Block Nodel Officer Expresses Satisfaction During Visit to Government Middle School Bhoje Majra

ਫਿਲਪਾਇਨਜ਼ ਵਿਖੇ ਆਯੋਜਿਤ ਡਰੈਗਨ ਬੋਟ ਚੈਂਪੀਅਨਸ਼ਿਪ ‘ਚ ਜ਼ਿਲ੍ਹਾ ਰੂਪਨਗਰ ਦੇ 9 ਖਿਡਾਰੀਆਂ ‘ਚੋਂ 8 ਖ਼ਿਡਾਰੀ ਮੈਡਲ ਜਿੱਤਣ ਵਿੱਚ ਹੋਏ ਕਾਮਯਾਬ

ROPAR GOOGLE NEWS

 

 

 

Leave a Comment

Your email address will not be published. Required fields are marked *

Scroll to Top