ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਰਤਗੜ੍ਹ ਤੇ ਕੀਰਤਪੁਰ ਸਾਹਿਬ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ 

District Employment and Entrepreneurship Bureau Rupnagar organized a seminar at Government Senior Secondary Smart School Bharatgarh and SOE Kiratpur Sahib.
District Employment and Entrepreneurship Bureau Rupnagar organized a seminar at Government Senior Secondary Smart School Bharatgarh and SOE Kiratpur Sahib.

ਰੂਪਨਗਰ, 20 ਦਸੰਬਰ: ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ, ਵੱਖ-ਵੱਖ ਕਿੱਤਿਆਂ ਅਤੇ ਸਵੈ-ਰੋਜ਼ਗਾਰ ਸਕੀਮਾਂ ਅਤੇ ਸਰਕਾਰ ਦੀਆਂ ਵੱਖ-ਵੱਖ ਸਕਿੱਲ ਕੋਰਸ ਸਕੀਮਾਂ ਬਾਰੇ ਅਗਵਾਈ ਦੇਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਾਊਂਸਲਿੰਗ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸੇ ਲੜੀ ਤਹਿਤ ਏ.ਆਰ.ਓ ਲੁਧਿਆਣਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਰਤਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੀਰਤਪੁਰ ਸਾਹਿਬ ਵਿਖੇ ਸੈਮੀਨਾਰ ਕਰਵਾਇਆ ਗਿਆ। 

District Employment and Entrepreneurship Bureau Rupnagar organized a seminar at Government Senior Secondary Smart School Bharatgarh and SOE Kiratpur Sahib.

ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਮੀਨਾਰ ਵਿੱਚ ਭਾਰਤੀ ਫੌਜ (ਅਗਨੀਵੀਰ) ਵਿੱਚ ਭਰਤੀ ਹੋਣ ਲਈ ਸਮੁੱਚੀ ਪ੍ਰਕਿਰਿਆ, ਯੋਗਤਾ, ਉਮਰ ਦੇ ਮਾਪਦੰਡ, ਅਪਲਾਈ ਕਰਨ ਬਾਰੇ ਵਿਸਥਾਰ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। 

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇਸ ਸੈਮੀਨਾਰ ਵਿੱਚ ਕੈਰੀਅਰ ਕਾਊਂਸਲਰ ਸ. ਜਸਵੀਰ ਸਿੰਘ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ, ਪੀ.ਜੀ.ਆਰ.ਕਾਮ ਰਜਿਸਟ੍ਰੇਸ਼ਨ, ਐਨ.ਸੀ.ਐਸ ਰਜਿਸਟ੍ਰੇਸ਼ਨ, ਹੁਨਰ ਵਿਕਾਸ ਲਈ ਨਾਸਕੋਮ/ਮਾਈਕਰੋਸੋਫਟ ਵਿੱਚ ਟ੍ਰੇਨਿੰਗ ਕੋਰਸਾਂ ਸੰਬੰਧੀ, ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ, ਮਨੋਵਿਗਿਆਨਕ ਟੈਸਟਿੰਗ ਆਦਿ ਬਾਰੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਗਿਆ। 

ਇਸ ਸੈਮੀਨਾਰ ਵਿੱਚ ਏ.ਆਰ.ਓ. ਲੁਧਿਆਣਾ ਕਰਨਲ ਡੀ.ਪੀ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਰਤਗੜ੍ਹ ਦੇ ਪ੍ਰਿੰਸੀਪਲ ਸ਼੍ਰੀ ਰਮੇਸ਼ ਕੁਮਾਰ ਸ਼ਰਮਾ, ਭਰਤਗੜ੍ਹ ਸਕੂਲ ਕੈਰੀਅਰ ਟੀਚਰ ਸ਼੍ਰੀਮਤੀ ਰੁਪਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੀਰਤਪੁਰ ਸਾਹਿਬ ਦੇ ਪ੍ਰਿੰਸੀਪਲ ਸ. ਸ਼ਰਨਜੀਤ ਸਿੰਘ, ਕੀਰਤਪੁਰ ਸਾਹਿਬ ਸਕੂਲ ਕੈਰੀਅਰ ਟੀਚਰ ਸ. ਗੁਰਸੇਵਕ ਸਿੰਘ ਵੱਲੋਂ ਵੀ ਵਿਦਿਆਰਥੀਆਂ ਨੂੰ ਅਗਵਾਈ ਦਿੱਤੀ ਗਈ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 15ਵੇਂ ਕੋਰਸ ਲਈ 22 ਦਸੰਬਰ ਤੱਕ ਕੀਤਾ ਜਾ ਸਕਦਾ ਅਪਲਾਈ

ਅਪਲਾਈ ਕਰਨ ਲਈ ਕਲਿੱਕ ਕਰੋ

Ropar Google News 

Leave a Comment

Your email address will not be published. Required fields are marked *

Scroll to Top